ਸਿਡਨੀ (ਵਾਰਤਾ) : ਆਸਟਰੇਲੀਆ ਦੇ ਕਪਤਾਨ ਟਿਮ ਪੇਨ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਭਾਰਤ ਨਾਲ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖ਼ਰੀ ਟੈਸਟ ਮੈਚ ਤੋਂ ਇਕ ਦਿਨ ਪਹਿਲਾਂ ਬ੍ਰਿਸਬੇਨ ਦੇ ਦਰਸ਼ਕਾਂ ਨੂੰ ਮੈਦਾਨ ’ਤੇ ਭਾਰਤੀ ਖਿਡਾਰੀਆਂ ਦਾ ਸਨਮਾਨ ਕਰਣ ਦੀ ਅਪੀਲ ਕੀਤੀ ਹੈ। ਪੇਨ ਨੇ ਇਹ ਕਦਮ ਸਿਡਨੀ ਕ੍ਰਿਕਟ ਗਰਾਉਂਡ (ਐਸ.ਸੀ.ਜੀ.)ਉ’ਤੇ ਤੀਜੇ ਟੈਸਟ ਮੈਚ ਦੌਰਾਨ ਵਿਵਾਦ ਵਿਚ ਆਉਣ ਦੇ ਬਾਅਦ ਚੁੱਕਿਆ ਹੈ। ਸਿਡਨੀ ਵਿਚ ਭਾਰਤੀ ਖਿਡਾਰੀਆਂ ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ ’ਤੇ ਨਸਲੀ ਟਿੱਪਣੀ ਕੀਤੀ ਗਈ ਸੀ ਅਤੇ ਭਾਰਤੀ ਟੀਮ ਦੀ ਸ਼ਿਕਾਇਤ ਦੇ ਬਾਅਦ ਅਜਿਹੀ ਟਿੱਪਣੀ ਕਰਣ ਵਾਲੇ 6 ਦਰਸ਼ਕਾਂ ਨੂੰ ਮੈਦਾਨ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਇਸ ਮਾਮਲੇ ’ਚ ਪਾਕਿ ਦੇ PM ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਪਛਾੜਿਆ, ਜਾਣੋ ਪੂਰਾ ਮਾਮਲਾ
ਪੇਨ ਨੇ ਇੱਥੇ ਵੀਰਵਾਰ ਨੂੰ ਕਿਹਾ, ‘ਦਰਸ਼ਕਾਂ ਦਾ ਕਿਸੇ ਨਾਲ ਵੀ ਦੁਰ ਵਿਵਹਾਰ ਸਹੀ ਨਹੀਂ ਹੈ। ਨਸਲੀ ਦ੍ਰਿਸ਼ਟੀਕੋਣ ਨੂੰ ਤਿਆਗ ਦਿਓ। ਅਸੀਂ ਚਾਹੁੰਦੇ ਹਾਂ ਕਿ ਲੋਕ ਗਾਬਾ ਵਿਚ ਆਉਣ, ਕ੍ਰਿਕਟ ਦਾ ਮਜ਼ਾ ਲੈਣ ਅਤੇ ਆਸਟਰੇਲੀਆ-ਭਾਰਤ ਦਾ ਸਮਰਥਨ ਕਰਨ। ਜੇਕਰ ਚਾਹੁੰਦੇ ਹੋ ਤਾਂ ਅੰਪਾਇਰਾਂ ਦਾ ਵੀ ਸਮਰਥਨ ਕਰੋ। ਮੇਰਾ ਸੁਝਾਅ ਹੈ ਕਿ ਦਰਸ਼ਕ ਦੁਰ ਵਿਵਹਾਰ ਨੂੰ ਮੈਦਾਨ ਦੇ ਗੇਟ ’ਤੇ ਛੱਡ ਕੇ ਆਉਣ ਅਤੇ ਖੇਡ ਦੇ ਨਾਲ-ਨਾਲ ਖਿਡਾਰੀਆਂ ਦਾ ਸਨਮਾਨ ਕਰਣ ਅਤੇ ਉਨ੍ਹਾਂ ਨੂੰ ਇਕ ਚੰਗਾ ਮਾਹੌਲ ਦੇਣ।’
ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ
ਸਿਡਨੀ ਵਿਚ ਭਾਰਤੀ ਆਫ ਸਪਿਨਰ ਰਵਿਚੰਦਰਨ ਅਸ਼ਵਿਨ ’ਤੇ ਕੁਮੈਂਟ ਕਰਣ ਦੇ ਚਲਦੇ ਆਲੋਚਨਾ ਝੱਲਣ ਵਾਲੇ ਆਸਟ੍ਰੇਲੀਆਈ ਕਪਤਾਨ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਇਸ ਮੁੱਦੇ ’ਤੇ ਸੁਨੀਲ ਗਾਵਸਕਰ ਨੇ ਮੇਰੇ ਬਾਰੇ ਵਿਚ ਕੀ ਕਿਹਾ ਹੈ ਪਰ ਮੈਂ ਇਸ ਵਿਸ਼ੇ ’ਤੇ ਜ਼ਿਆਦਾ ਨਹੀਂ ਸੋਚ ਰਿਹਾ ਹਾਂ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਵਿਚ ਜਿੱਤਾਂਗਾ । ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਇਸ ਨਾਲ ਅਸੀਂ ਬਿਲਕੁੱਲ ਵੀ ਪ੍ਰਭਾਵਿਤ ਨਹੀਂ ਹੋਵਾਂਗੇ, ਇਸ ਲਈ ਉਹ ਜੋ ਕਹਿਣਾ ਚਾਹੁੰਦੇ ਹਨ ਕਹਿ ਸਕਦੇ ਹਨ।’
ਇਹ ਵੀ ਪੜ੍ਹੋ: ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਹਫ਼ਤਾ ਪਹਿਲਾਂ ਹੀ ਵਾਸ਼ਿੰਗਟਨ ਡੀਸੀ ’ਚ ਵਧਾਈ ਗਈ ਸੁਰੱਖਿਆ
ਪੇਨ ਨੇ ਗਾਬਾ ਦੀ ਪਿੱਚ ਦੇ ਬਾਰੇ ਵਿਚ ਕਿਹਾ ਕਿ ਕ੍ਰਿਕਟ ਦੇ ਲਿਹਾਜ਼ ਤੋਂ ਇਹ ਇਕ ਮੁਸ਼ਕਲ ਜਗ੍ਹਾ ਹੈ। ਇਥੋਂ ਤੱਕ ਕਿ ਤਸਮਾਨੀਆ ਅਤੇ ਵਿਕਟੋਰੀਆ ਦੇ ਖਿਡਾਰੀਆਂ ਲਈ ਇੱਥੇ ਖੇਡਦੇ ਸਮੇਂ ਗੇਂਦ ਦੇ ਉਛਾਲ ਅਤੇ ਵਿਕਟ ਦੀ ਰਫ਼ਤਾਰ ਨਾਲ ਪਰੇਸ਼ਾਨੀ ਹੁੰਦੀ ਹੈ, ਹਾਲਾਂਕਿ ਇੱਥੇ ਅਜਿਹਾ ਕੁੱਝ ਹੈ, ਜੋ ਲੰਬੇ ਸਮੇਂ ਤੋਂ ਆਸਟਰੇਲੀਆ ਦੀ ਰਾਸ਼ਟਰੀ ਅਤੇ ਘਰੇਲੂ ਟੀਮਾਂ ਲਈ ਲਾਭਦਾਇਕ ਰਿਹਾ ਹੈ। ਜ਼ਿਕਰਯੋਗ ਹੈ ਕਿ ਗਾਬਾ ਮੈਦਾਨ ਦੀ ਪਿੱਚ ’ਤੇ ਗੇਂਦਾ ਦੀ ਉਛਾਲ ਅਤੇ ਰਫ਼ਤਾਰ ਹੋਣ ਨਾਲ ਇੱਥੇ ਆਸਟ੍ਰੇਲੀਆਈ ਟੀਮ ਦਾ ਦਬਦਬਾ ਰਹਿੰਦਾ ਹੈ। ਸਾਲ 1988 ਦੇ ਬਾਅਦ ਤੋਂ ਉਸ ਨੂੰ ਇੱਥੇ ਕੋਈ ਨਹੀਂ ਹਰਾ ਸਕਿਆ ਹੈ।
ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਿਡਨੀ ਦੇ ਡਰਾਅ ਟੈਸਟ ’ਚ ਰਿਹਾ ਸੀ 1 ਅੰਕ ਦਾ ਦਿਲਚਸਪ ਸੰਜੋਗ
NEXT STORY