ਦੁਬਈ- ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਟੀ-20 ਵਿਸ਼ਵ ਕੱਪ ਦੇ ਮੈਚ ਤੋਂ ਪਹਿਲਾਂ ਗੋਡੇ ਦੇ ਭਾਰ ਬੈਠ ਕੇ 'ਬਲੈਕ ਲਾਈਵਸ ਮੈਟਰ' ਅੰਦੋਲਨ ਦੇ ਪ੍ਰਤੀ ਸਮਰਥਨ ਕੀਤਾ ਹੈ। ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਦੇ ਬੱਲੇਬਾਜ਼ੀ ਦੇ ਲਈ ਉਤਰਨ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਟੀਮ ਡਗ ਆਊਟ ਦੇ ਬਾਹਰ ਗੋਡੇ ਦੇ ਭਾਰ ਬੈਠ ਕੇ ਇਸ ਗਲੋਬਲ ਮੁਹਿੰਮ ਨੂੰ ਸਮਰਥਨ ਦਿੱਤਾ। ਪਾਕਿਸਤਾਨ ਕ੍ਰਿਕਟਰਾਂ ਨੇ ਆਪਣੇ ਦਿਲ 'ਤੇ ਹੱਥ ਰੱਖ ਕੇ ਮੁਹਿੰਮ ਨੂੰ ਸਮਰਥਨ ਦਿੱਤਾ।
ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ
ਭਾਰਤੀ ਕ੍ਰਿਕਟਰ ਟੀਮ ਨੇ ਪਹਿਲੀ ਵਾਰ ਇਸ ਤਰ੍ਹਾਂ ਨਾਲ ਸਮਰਥਨ ਜ਼ਾਹਰ ਕੀਤਾ ਹੈ। ਅਮਰੀਕਾ ਵਿਚ ਪਿਛਲੇ ਸਾਲ ਮਈ ਵਿਚ ਅਫਰੀਕੀ ਅਮਰੀਕੀ ਜਾਰਜ ਫਲਾਇਡ ਦੀ ਪੁਲਸ ਕਰਮਚਾਰੀ ਦੇ ਹੱਥੋ ਮੌਤ ਤੋਂ ਬਾਅਦ ਦੁਨੀਆ ਭਰ ਵਿਚ ਖਿਡਾਰੀਆਂ ਨੇ ਗੋਡੇ ਦੇ ਭਾਰ ਬੈਠ ਕੇ ਨਸਲਵਾਦ ਵਿਰੁੱਧ ਇਸ ਅੰਦੋਲਨ ਦਾ ਸਮਰਥਨ ਕੀਤਾ ਹੈ।
ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਸ਼ਵ ਪੱਧਰ 'ਤੇ ਤਮਗਾ ਜਿੱਤਣ ਵਾਲੇ ਇਕਵਾਡੋਰ ਦੇ ਪਹਿਲੇ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆ
NEXT STORY