ਸਪੋਰਟਸ ਡੈਸਕ— ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫ਼ੀ ਦੇ ਤਹਿਤ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਲਈ ਭਾਰਤੀ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਦੇ ਪੈਟਰਨਿਟੀ ਲੀਵ ’ਤੇ ਭਾਰਤ ਪਰਤਨ ਕਾਰਨ ਅਜਿੰਕਯ ਰਹਾਨੇ ਨੂੰ ਕਪਤਾਨੀ ਸੌਂਪੀ ਗਈ ਹੈ ਜਦਕਿ ਚੇਤੇਸ਼ਵਰ ਪੁਜਾਰਾ ਨੂੰ ਉਪ-ਕਪਤਾਨ ਬਣਾਇਆ ਗਿਆ ਹੈ। ਭਾਰਤ ਨੂੰ ਪਹਿਲੇ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ’ਚ ਹੁਣ ਟੀਮ ਇੰਡੀਆ ਇਹ ਮੈਚ ਜਿੱਤ ਕੇ ਸੀਰੀਜ਼ ’ਚ ਵਾਪਸੀ ਕਰਨਾ ਚਾਹੇਗੀ।
ਇਹ ਵੀ ਪੜ੍ਹੋ : ਜਦੋਂ ਟੀਮ ਇੰਡੀਆ ਨੇ ਅਫ਼ਰੀਦੀ ਦੇ ਖਾਣੇ ’ਤੇ ਸੱਦਣ ’ਤੇ ਨਹੀ ਖਾਧਾ ਸੀ ‘ਖ਼ਾਸ ਖਾਣਾ’, ਮੁਸ਼ਕਲ ’ਚ ਪੈ ਗਏ ਸਨ ਪਾਕਿ ਕਪਤਾਨ
ਇਸ ਮੈਚ ’ਚ ਸ਼ੁੱਭਮਨ ਗਿੱਲ ਤੇ ਮੁਹੰਮਦ ਸਿਰਾਜ ਟੈਸਟ ਟੀਮ ’ਚ ਡੈਬਿਊ ਕਰਨਗੇ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਸਿਰਾਜ ਦੇ ਟੈਸਟ ’ਚ ਡੈਬਿਊ ਦਾ ਸੰਕੇਤ ਦਿੱਤਾ ਸੀ। ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ੀ ਦੀ ਗੱਲ ਇਹ ਹੈ ਕਿ ਸੱਟ ਦਾ ਸ਼ਿਕਾਰ ਰਵਿੰਦਰ ਜਡੇਜਾ ਨੇ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ ਤੇ ਉਹ ਵੀ ਆਸਟਰੇਲੀਆ ਖ਼ਿਲਾਫ਼ ਪਲੇਇੰਗ ਇਲੈਵਨ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਅਨੁਸ਼ਕਾ ਦੀ ਡਿਲਿਵਰੀ ਨੂੰ ਲੈ ਕੇ ਆਸਟਰੇਲੀਆਈ ਐਂਕਰ ਨੇ ਵਿਰਾਟ ਨੂੰ ਦਿੱਤੀ ਸਲਾਹ, ਟਵੀਟ ਹੋਇਆ ਵਾਇਰਲ
ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਲਈ ਭਾਰਤੀ ਪਲੇਇੰਗ ਇਲੈਵਨ :-
ਅਜਿੰਕਯ ਰਹਾਨੇ (ਕਪਤਾਨ), ਮਯੰਕ ਅਗਰਵਾਲ, ਸ਼ੁੱਭਮਨ ਗਿੱਲ (ਡੈਬਿਊ), ਚੇਤੇਸ਼ਵਰ ਪੁਜਾਰਾ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ. ਅਸ਼ਵਿਨ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ (ਡੈਬਿਊ)।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਦੋਂ ਟੀਮ ਇੰਡੀਆ ਨੇ ਅਫ਼ਰੀਦੀ ਦੇ ਖਾਣੇ ’ਤੇ ਸੱਦਣ ’ਤੇ ਨਹੀ ਖਾਧਾ ਸੀ ‘ਖ਼ਾਸ ਖਾਣਾ’, ਮੁਸ਼ਕਲ ’ਚ ਪੈ ਗਏ ਸਨ ਪਾਕਿ ਕਪਤਾਨ
NEXT STORY