ਨਵੀਂ ਦਿੱਲੀ : ਭਾਰਤੀ ਸਟਾਰ ਮੁੱਕੇਬਾਜ਼ ਵਜਿੰਦਰ ਸਿੰਘ ਨੂੰ ਭਾਂਵੇ ਹੀ ਰਾਜਨੀਤੀ ਵਿਚ ਕਰਾਰ ਹਾਰ ਝੱਲਣੀ ਪਈ ਹੋਵੇ ਪਰ ਉਸਦਾ ਕਹਿਣਾ ਹੈ ਕਿ ਉਹ ਫਿਰ ਤੋਂ ਚੋਣਾਂ ਲੜਨਗੇ। ਵਜਿੰਦਰ ਨੇ ਇਕ ਪ੍ਰੋਗਰਾਮ ਦੌਰਾਨ ਰਾਜਨੀਤੀ ਵਿਚ ਆਉਣ ਵਾਲੇ ਫੈਸਲੇ ਦੇ ਬਾਰੇ ਵਿਚ ਕਿਹਾ, ''ਮੈਂ ਫੈਸਲੇ ਸਹੀ ਲੈਂਦਾ ਹਾਂ। ਮੈਂ ਇਸ ਪਹਿਲੀਆਂ ਚੋਣਾਂ ਵਿਚ ਕਾਫੀ ਚੀਜ਼ਾਂ ਸਿੱਖੀਆਂ ਹਨ। ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ।''
ਸਾਬਕਾ ਡਬਲਿਯੂ. ਬੀ. ਓ. ਏਸ਼ੀਆ ਪੈਸੇਫਿਕ ਚੈਂਪੀਅਨ ਵਜਿੰਦਰ ਸਿੰਘ ਹਾਲ ਹੀ 'ਚ ਦੱਖਣੀ ਦਿੱਲੀ ਦੀ ਸੀਟ 'ਤੇ ਕਾਂਗਰਸ ਵੱਲੋਂ ਲੋਕਸਭਾ ਚੋਣਾਂ ਲੜੇ ਸਨ ਪਰ ਉਸ ਵਿਚ ਵਜਿੰਦਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪੁੱਛਣ 'ਤੇ ਕਿ ਕੀ ਉਹ ਫਿਰ ਤੋਂ ਚੋਣਾਂ ਲੜਨਗੇ ਤਾਂ ਵਜਿੰਦਰ ਨੇ ਕਿਹਾ ਜ਼ਰੂਪ ਫਿਰ ਤੋਂ ਲੜਾਂਗਾ। ਰਾਜਨੀਤੀ ਵਿਚ ਦੋਬਾਰਾ ਕਿਉਂ ਨਹੀਂ। ਇਹ ਤਾਂ ਸੇਵਾ ਹੈ ਜਿਸ ਵਿਚ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤਾਂ ਕਿਉਂ ਨਹੀਂ। ਫਿਰ ਵੀ ਲੜਾਂਗਾ ਪਰ ਮੁੱਕੇਬਾਜ਼ੀ ਕਦੇ ਨਹੀਂ ਛੱਡਾਂਗਾ, ਇਹ ਮੇਰਾ ਕੰਮ ਹੈ।
ਸਿੰਧੂ ਸੰਘਰਸ਼ਪੂਰਨ ਜਿੱਤ ਨਾਲ ਇੰਡੋਨੇਸ਼ੀਆ ਓਪਨ ਦੇ ਕੁਆਰਟਰ ਫਾਈਨਲ 'ਚ
NEXT STORY