ਨਵੀਂ ਦਿੱਲੀ (ਭਾਸ਼ਾ)- ਪਾਇਸ ਜੈਨ ਮੁੰਡਿਆਂ ਦੀ ਅੰਡਰ-17 ਸ਼੍ਰੇਣੀ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਆਉਣ ਵਾਲੇ ਦੂਜੇ ਭਾਰਤੀ ਟੇਬਲ ਟੈਨਿਸ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਉਪਲੱਬਧੀ ਮਾਨਵ ਠੱਕਰ ਨੇ ਹਾਸਲ ਕੀਤੀ ਸੀ, ਜੋ ਜਨਵਰੀ 2020 ਵਿਚ ਅੰਡਰ-21 ਸ਼੍ਰੇਣੀ ਵਿਚ ਨੰਬਰ ਇਕ ਰੈਂਕਿੰਗ 'ਤੇ ਕਾਬਿਜ ਹੋਏ ਸਨ।
ਪਾਇਸ ਦਿੱਲੀ ਦੇ ਪਹਿਲੇ ਖਿਡਾਰੀ ਹਨ, ਜੋ ਅੰਤਰਰਾਸ਼ਟਰੀ ਟੇਬਲ ਟੈਨਿਸ ਫੈਡਰੇਸ਼ਨ (ਆਈ.ਟੀ.ਟੀ.ਐੱਫ.) ਦੀ ਵਿਸ਼ਵ ਰੈਂਕਿੰਗ ਵਿਚ ਸਿਖ਼ਰ 'ਤੇ ਪਹੁੰਚੇ ਹਨ। ਉਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਭਾਰਤੀ ਹਨ। ਪਾਇਸ ਨੇ ਇਸ ਸੀਜ਼ਨ ਵਿਚ ਅੰਡਰ-17 ਵਰਗ ਵਿਚ ਤਿੰਨ ਖ਼ਿਤਾਬ ਜਿੱਤੇ, ਜਦੋਂ ਕਿ ਉਸ ਨੇ ਅੰਡਰ-19 ਸ਼੍ਰੇਣੀ ਵਿਚ 2 ਕਾਂਸੀ ਦੇ ਤਗਮੇ ਜਿੱਤੇ।
ਜਦੋਂ ਸਹਿਵਾਗ ਨੂੰ 4 ਗੇਂਦਾਂ ਖੇਡਣ ਲਈ 3 ਦਿਨ ਕਰਨਾ ਪਿਆ ਸੀ ਇੰਤਜ਼ਾਰ, ਫਿਰ ਬਣਾਏ ਵਿਸ਼ਵ ਰਿਕਾਰਡ
NEXT STORY