ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਅਨਿਲ ਕੁੰਬਲੇ 'ਚ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਹੁਣ ਖਬਰ ਸਾਹਮਣੇ ਆਈ ਹੈ ਕਿ ਕੋਚ ਕੁੰਬਲੇ ਨੇ ਭਾਰਤੀ ਟੀਮ ਦੇ ਨਾਲ ਵੈਸਟਇੰਡੀਜ਼ ਦੌਰੇ ਲਈ ਰਵਾਨਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਲਈ ਕੁੰਬਲੇ ਨੇ ਆਖਿਰੀ ਮੌਕੇ 'ਤੇ ਕ੍ਰਿਕਟ ਐਡਵਾਇਜ਼ਰੀ ਕਮੇਟੀ ਦੇ ਨਾਲ ਮੀਟਿੰਗ ਕਰਨ ਦਾ ਹਵਾਲਾ ਦਿੱਤਾ।
ਦੱਸ ਦਈਏ ਕਿ ਭਾਰਤੀ ਟੀਮ ਇੰਗਲੈਂਡ ਤੋਂ ਸਿੱਧਾ ਵੈਸਟਇੰਡੀਜ਼ ਲਈ ਰਵਾਨਾ ਹੋ ਜਾਵੇਗੀ। ਮੈਚ 23, 25, 30 ਜੂਨ, 2 ਅਤੇ 6 ਜੁਲਾਈ ਨੂੰ ਖੇਡੇ ਜਾਣਗੇ। ਟੀਮ ਦੇ ਨਾਲ ਕੁੰਬਲੇ ਦੀ ਵੀ ਟਿਕਟ ਬੁਕ ਸੀ ਪਰ ਅਚਾਨਕ ਉਨ੍ਹਾਂ ਵਲੋਂ ਦੌਰੇ 'ਤੇ ਜਾਣ ਲਈ ਮਨਾ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਅਜਿਹੇ 'ਚ ਇਹ ਕਿਹਾ ਜਾ ਸਕਦਾ ਹੈ ਕਿ ਕਪਤਾਨ ਕੋਹਲੀ ਅਤੇ ਕੁੰਬਲੇ 'ਚ ਚੱਲ ਰਿਹਾ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ।
ਕਦੇ ਸੀ ਸਪਾਟ ਫਿਕਸਿੰਗ ਦਾ ਸ਼ਿਕਾਰ, ਭਰਾ ਨੇ ਖੋਲਿਆ ਇਸ ਗੇਂਦਬਾਜ਼ ਦੇ ਵਧੀਆ ਪ੍ਰਦਰਸ਼ਨ ਦਾ ਰਾਜ਼
NEXT STORY