ਦੇਹਰਾਦੂਨ— ਬੀ. ਐੱਮ. ਡਬਲਯੂ. ਇੰਡੀਆ ਨੇ ਬੀ. ਐੱਮ. ਡਬਲਯੂ. ਗੋਲਫ ਕੱਪ ਇੰਟਰਨੈਸ਼ਨਲ 2019 ਦੇ ਵਿਸ਼ਵ ਫਾਈਨਲ 'ਚ ਹਿੱਸਾ ਲੈਣ ਵਾਲੇ 'ਭਾਰਤੀ ਟੀਮ' ਦੇ ਫਾਈਨਲ ਲਿਸਟ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਹ ਫਾਈਨਲ ਲਿਸਟ ਦੀ ਚੋਣ ਗੁਰੂਗ੍ਰਾਮ ਸਥਿਤ ਡੀ. ਐੱਲ. ਐੱਫ. ਗੋਲਫ ਤੇ ਕੰਟ੍ਰੀ ਕਲੱਬ 'ਚ ਆਯੋਜਿਤ ਰੋਮਾਂਚਕ ਨੈਸ਼ਨਲ ਫਾਈਨਲ 'ਚ ਕੀਤਾ ਗਿਆ। ਅਹਿਮਦਾਬਾਦ ਦੇ ਅਮੋਦ ਜੋਸ਼ੀ, ਹੈਦਰਾਬਾਦ ਦੇ ਵੀ ਗੌਤਮ ਰੇੱਡੀ ਤੇ ਕੋਲਕਾਤਾ ਦੀ ਸ਼ੀਨਾ ਰਾਵਲਾ ਦੀ ਤਿਕੜੀ ਅੰਤਰਰਾਸ਼ਟਰੀ ਮੁਕਾਬਲੇ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਭਾਰਤ ਬੀ. ਐੱਮ. ਡਬਲਯੂ. ਗੋਲਫ ਕੱਪ ਇੰਟਰਨੈਸ਼ਨਲ 'ਚ ਹਿੱਸਾ ਲੈਣ ਵਾਲੇ 40 ਦੇਸ਼ਾਂ 'ਚੋਂ ਇਕ ਹੈ। ਇਹ 1000 ਕੁਆਲੀਫਾਇੰਗ ਟੂਰਨਾਮੈਂਟ ਦੀ ਗਲੋਬਲ ਸੀਰੀਜ਼ ਹੈ ਜਿਸ 'ਚ ਇਕ ਲੱਖ ਖਿਡਾਰੀ ਸ਼ਾਮਲ ਹੁੰਦੇ ਹਨ। ਬੀ. ਐੱਮ. ਡਬਲਯੂ. ਗੋਲਫ ਕੱਪ ਇੰਟਰਨੈਸ਼ਨਲ ਦਾ ਵਿਸ਼ਵ ਫਾਈਨਲ ਦੱਖਣੀ ਅਫਰੀਕਾ ਦੇ ਫੈਨਕੋਟਰ ਗੋਲਫ ਰਿਜਾਟਰ 'ਚ 2-7 ਮਾਰਚ 2020 ਤਕ ਆਯੋਜਿਤ ਹੋਣ ਵਾਲਾ ਹੈ।
ਸ਼੍ਰੀਕਾਂਤ ਅਤੇ ਸਮੀਰ ਬਾਹਰ, ਕੋਰੀਆ ਮਾਸਟਰਸ 'ਚ ਭਾਰਤੀ ਚੁਣੌਤੀ ਖ਼ਤਮ
NEXT STORY