ਨਵੀਂ ਦਿੱਲੀ : ਪੂਰਵ ਚੈਂਪੀਅਨ ਪੀਵੀ ਸਿੰਧੂ ਅਤੇ ਭਾਰਤ ਦੀ ਚੋਟੀ ਦੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੇੱਡੀ-ਚਿਰਾਗ ਸ਼ੈੱਟੀ ਸੋਮਵਾਰ ਤੋਂ ਸ਼ੁਰੂ ਹੋ ਰਹੀ ਬੀਡਬਲਯੂਐੱਫ (BWF) ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਬੈਡਮਿੰਟਨ ਦੇ ਇਸ ਵੱਕਾਰੀ ਟੂਰਨਾਮੈਂਟ ਦਾ 30ਵਾਂ ਸੰਸਕਰਣ 17 ਤੋਂ 23 ਅਗਸਤ ਤੱਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਾਰ ਭਾਰਤ ਪੁਰਸ਼ ਅਤੇ ਮਹਿਲਾ ਸਿੰਗਲਜ਼ ਅਤੇ ਡਬਲਜ਼ ਵਿੱਚ ਦੋ-ਦੋ ਐਂਟਰੀਆਂ ਅਤੇ ਮਿਕਸਡ ਡਬਲਜ਼ ਵਿੱਚ ਤਿੰਨ ਐਂਟਰੀਆਂ ਨਾਲ ਹਿੱਸਾ ਲੈ ਰਿਹਾ ਹੈ।
ਪੀਵੀ ਸਿੰਧੂ ਦੀ ਸ਼ਾਨਦਾਰ ਫਾਰਮ ਅਤੇ ਚੁਣੌਤੀ ਭਰਿਆ ਰਸਤਾ
ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਅਤੇ ਨੌਵੀਂ ਸੀਡ ਪੀਵੀ ਸਿੰਧੂ ਬਹੁਤ ਹੀ ਸ਼ਾਨਦਾਰ ਫਾਰਮ ਵਿੱਚ ਇਸ ਟੂਰਨਾਮੈਂਟ ਵਿੱਚ ਉਤਰ ਰਹੀ ਹੈ, ਜਿਸ ਨੇ ਪਿਛਲੇ ਮਹੀਨੇ ਹੀ ਜਾਪਾਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਸਿੰਧੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੰਜ ਵਾਰ ਤਗਮਾ ਜਿੱਤ ਚੁੱਕੀ ਹੈ, ਜਿਸ ਵਿੱਚ ਇੱਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ। ਜੇਕਰ ਉਹ ਆਪਣੇ ਪਹਿਲੇ ਦੋ ਮੈਚ ਜਿੱਤ ਲੈਂਦੀ ਹੈ, ਤਾਂ ਪ੍ਰੀ-ਕੁਆਰਟਰ ਫਾਈਨਲ ਵਿੱਚ ਭਾਰਤੀ ਸਟਾਰ ਦਾ ਸਾਹਮਣਾ ਚੀਨ ਦੀ ਦੁਨੀਆ ਦੀ ਤੀਜੇ ਨੰਬਰ ਦੀ ਮਜ਼ਬੂਤ ਖਿਡਾਰਨ ਵਾਂਗ ਝੀ ਯੀ ਨਾਲ ਹੋ ਸਕਦਾ ਹੈ। ਮਹਿਲਾ ਸਿੰਗਲਜ਼ ਵਿੱਚ ਉੱਨਤੀ ਹੁੱਡਾ ਭਾਰਤ ਦੀ ਦੂਜੀ ਪ੍ਰਤੀਨਿਧੀ ਵਜੋਂ ਆਪਣੀ ਕਿਸਮਤ ਅਜ਼ਮਾਏਗੀ।
ਡਬਲਜ਼ ਅਤੇ ਸਿੰਗਲਜ਼ ਵਿੱਚ ਭਾਰਤੀ ਦਾਅਵੇਦਾਰੀ
ਪੁਰਸ਼ ਡਬਲਜ਼ ਵਿੱਚ, ਏਸ਼ੀਆਈ ਖੇਡਾਂ ਦੇ ਚੈਂਪੀਅਨ ਅਤੇ ਪੰਜਵੀਂ ਸੀਡ ਪ੍ਰਾਪਤ ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਮਈ ਮਹੀਨੇ ਵਿੱਚ ਜਿੱਤੇ ਸਿੰਗਾਪੁਰ ਬੈਡਮਿੰਟਨ ਓਪਨ ਵਾਲੀ ਆਪਣੀ ਸ਼ਾਨਦਾਰ ਫਾਰਮ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨਗੇ। ਪੁਰਸ਼ ਸਿੰਗਲਜ਼ ਦੀ ਜ਼ਿੰਮੇਵਾਰੀ 14ਵੀਂ ਸੀਡ ਲਕਸ਼ਿਆ ਸੇਨ ਅਤੇ ਆਯੂਸ਼ ਸ਼ੈੱਟੀ ਦੇ ਮੋਢਿਆਂ 'ਤੇ ਹੋਵੇਗੀ ਹਾਲਾਂਕਿ, ਆਯੂਸ਼ ਸ਼ੈੱਟੀ ਨੂੰ ਪਹਿਲੇ ਹੀ ਦੌਰ ਵਿੱਚ ਸਭ ਤੋਂ ਮੁਸ਼ਕਲ ਮੁਕਾਬਲਾ ਮਿਲਿਆ ਹੈ, ਕਿਉਂਕਿ ਉਨ੍ਹਾਂ ਦਾ ਸਾਹਮਣਾ ਮੌਜੂਦਾ ਵਿਸ਼ਵ ਚੈਂਪੀਅਨ ਅਤੇ ਚੋਟੀ ਦੇ ਸੀਡ ਚੀਨ ਦੇ ਸ਼ੀ ਯੂਕੀ ਨਾਲ ਹੋਵੇਗਾ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਦਾ ਪਹਿਲੇ ਰਾਊਂਡ ਵਿੱਚ ਸ਼ੀ ਯੂਕੀ ਨਾਲ ਮੁਕਾਬਲਾ ਹੋ ਰਿਹਾ ਹੈ; ਇਸ ਤੋਂ ਪਹਿਲਾਂ ਸਾਲ 2025 ਵਿੱਚ ਲਕਸ਼ਿਆ ਸੇਨ ਪਹਿਲੇ ਦੌਰ ਵਿੱਚ ਇਸੇ ਚੀਨੀ ਖਿਡਾਰੀ ਨਾਲ ਭਿੜੇ ਸਨ।
ਮਹਿਲਾ ਅਤੇ ਮਿਕਸਡ ਡਬਲਜ਼
ਮਹਿਲਾ ਡਬਲਜ਼ ਵਿੱਚ ਭਾਰਤ ਦੀਆਂ ਉਮੀਦਾਂ ਟ੍ਰੇਸਾ ਜੌਲੀ ਅਤੇ ਗਾਇਤਰੀ ਗੋਪੀਚੰਦ 'ਤੇ ਟਿਕੀਆਂ ਹੋਣਗੀਆਂ। ਦੂਜੇ ਪਾਸੇ, ਮਿਕਸਡ ਡਬਲਜ਼ ਮੁਕਾਬਲੇ ਵਿੱਚ ਦੇਸ਼ ਦੀਆਂ ਤਿੰਨ ਜੋੜੀਆਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।
ਜ਼ਵੇਰੇਵ ਨੇ ਵਾਪਸੀ ਕਰਦੇ ਹੋਏ ਕੈਮਰਨ ਨੋਰੀ ਨੂੰ ਹਰਾਇਆ
NEXT STORY