ਲੰਡਨ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸਾਬਕਾ ਕ੍ਰਿਕਟਰ ਅਤੇ ਮਸ਼ਹੂਰ ਕੋਚ ਵਾਸੂ ਪਰਾਂਜਪੇ ਦੇ ਸਨਮਾਨ ਵਿਚ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਦੇ ਪਹਿਲੇ ਦਿਨ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਮੈਦਾਨ ਵਿਚ ਉਤਰੇ, ਜਿਨ੍ਹਾਂ ਦਾ ਇਸ ਹਫ਼ਤੇ ਦੇ ਸ਼ੁਰੂ ਵਿਚ ਮੁੰਬਈ ਵਿਚ ਦਿਹਾਂਤ ਹੋ ਗਿਆ ਸੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਾਲੀ ਪੱਟੀ ਬੰਨ੍ਹੇ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ, ‘ਭਾਰਤੀ ਕ੍ਰਿਕਟ ਟੀਮ ਵਾਸੂਦੇਵ ਪਰਾਂਜਵੇ ਦੇ ਸਨਮਾਨ ਵਿਚ ਅੱਜ ਕਾਲੀ ਪੱਟੀ ਬੰਨ੍ਹ ਕੇ ਖੇਡ ਰਹੀ ਹੈ।’ ਪਰਾਂਜਪੇ (82 ਸਾਲ) ਦਾ 30 ਅਗਸਤ ਨੂੰ ਮੁੰਬਈ ਵਿਚ ਮਾਤੁੰਗਾ ਵਿਚ ਉਨ੍ਹਾਂ ਦੇ ਨਿਵਾਸ ’ਤੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਪੁੱਤਰ ਜਤਿਨ ਹਨ ਜੋ ਸਾਬਕਾ ਚੋਣਕਰਤਾ ਅਤੇ ਸਾਬਕਾ ਖਿਡਾਰੀ ਹਨ। ਕਈ ਸਾਬਕਾ ਭਾਰਤੀ ਖਿਡਾਰੀਆਂ ਸਮੇਤ ਕ੍ਰਿਕਟ ਬੋਰਡ ਨੇ ਪਰਾਂਜਪੇ ਦੇ ਦਿਹਾਂਤ ’ਤੇ ਸੋਗ ਪ੍ਰਗਟ ਕੀਤਾ ਸੀ।
‘ਗੋਲਡ ਮੈਡਲਿਸਟ’ ਸੁਮਿਤ ਦਾ ਘਰ ਪਰਤਣ ’ਤੇ ਹੋਵੇਗਾ ਨਿੱਘਾ ਸਵਾਗਤ, ਮੁੱਖ ਮੰਤਰੀ ਅਤੇ ਡਿਪਟੀ CM ਕਰਨਗੇ ਸ਼ਿਰਕਤ
NEXT STORY