ਸੋਨੀਪਤ— ਟੋਕੀਓ ਪੈਰਾਲੰਪਿਕ ’ਚ ਦੇਸ਼ ਨੂੰ ਸੋਨ ਤਮਗਾ ਦਿਵਾਉਣ ਵਾਲੇ ਸੁਮਿਤ ਅੰਤਿਲ ਦਾ ਘਰ ਵਾਪਸ ਪਰਤਣ ’ਤੇ ਨਿੱਘਾ ਸਵਾਗਤ ਹੋਵੇਗਾ। 4 ਸਤੰਬਰ ਨੂੰ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਰੋਹ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਪਹੁੰਚਣਗੇ। ਇਹ ਜਾਣਕਾਰੀ ਭਾਜਪਾ ਵਿਧਾਇਕ ਮੋਹਨਲਾਲ ਬਡੋਲੀ ਅਤੇ ਸੰਸਦ ਮੈਂਬਰ ਰਮੇਸ਼ ਕੌਸ਼ਿਕ ਨੇ ਪ੍ਰੈੱਸ ਕਾਨਫਰੰਸ ਕਰ ਕੇ ਦਿੱਤੀ। ਦੱਸ ਦੇਈਏ ਕਿ ਸੁਮਿਤ ਹਰਿਆਣਾ ਦੇ ਵਸਨੀਕ ਹਨ।
ਇਹ ਵੀ ਪੜ੍ਹੋ: Tokyo Paralympics : ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ’ਚ ਭਾਰਤ ਦੀ ਝੋਲੀ ਪਾਇਆ ਸੋਨ ਤਮਗਾ
ਵਿਧਾਇਕ ਮੋਹਨਲਾਲ ਨੇ ਕਿਹਾ ਕਿ ਸੁਮਿਤ ਅੰਤਿਲ ਨੇ ਪ੍ਰਦੇਸ਼ ਦਾ ਹੀ ਨਹੀਂ ਸਗੋਂ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਖੁਸ਼ੀ ਵਿਚ ਸਰਕਾਰ ਨੇ ਉਸ ਨੂੰ 6 ਕਰੋੜ ਰੁਪਏ ਨਕਦੀ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਮਿਤ 4 ਸਤੰਬਰ ਨੂੰ ਆਪਣੇ ਘਰ ਵਾਪਸ ਪਰਤੇਗਾ। ਇਸ ਖੁਸ਼ੀ ਵਿਚ ਖੇਵੜਾ ਪਿੰਡ ਦੇ ਖੇਡ ਸਟੇਡੀਅਮ ਵਿਚ 3:30 ਵਜੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਅਤੇ ਦੁਸ਼ਯੰਤ ਸਿੰਘ ਚੌਟਾਲਾ ਪਹੁੰਚਣਗੇ ਅਤੇ ਸੁਮਿਤ ਦਾ ਸਵਾਗਤ ਕਰਨਗੇ।
ਇਹ ਵੀ ਪੜ੍ਹੋ: ਟੋਕੀਓ ਪੈਰਾਲੰਪਿਕ: ਹਰਿਆਣਾ ਸਰਕਾਰ ਵੱਲੋਂ ਸੁਮਿਤ ਅਤੇ ਕਥੂਰੀਆ ਨੂੰ ਕਰੋੜਾਂ ਦੇ ਨਕਦ ਪੁਰਸਕਾਰਾਂ ਦਾ ਐਲਾਨ
ਦੱਸਣਯੋਗ ਹੈ ਕਿ ਸੁਮਿਤ ਅੰਤਿਲ ਭਾਲਾ ਸੁੱਟ ਯਾਨੀ ਕਿ ਜੈਵਲਿਨ ਥ੍ਰੋਅ ’ਚ ਸੋਨ ਤਮਗਾ ਜਿੱਤਿਆ ਹੈ। ਜੈਵਲਿਨ ਥ੍ਰੋਅ ’ਚ ਸੋਨ ਤਮਗਾ ਜਿੱਤਣ ਵਾਲੇ ਸੁਮਿਤ ਨੂੰ ਹਰਿਆਣਾ ਸਰਕਾਰ 6 ਕਰੋੜ ਰੁਪਏ ਦਾ ਇਨਾਮ ਦੇਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਹੀ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਜੈਵਲਿਨ ਥ੍ਰੋਅ ਵਿਚ ਸੋਨ ਤਮਗਾ ਜਿੱਤਿਆ ਸੀ।
J&K: ਟੀਕਾਕਰਨ ਤੋਂ ਬਾਅਦ ਇਸ ਮਹੀਨੇ ਖੁੱਲ੍ਹਣਗੇ ਕਾਲਜ ਤੇ ਯੂਨੀਵਰਸਿਟੀ: ਉਪਰਾਜਪਾਲ
NEXT STORY