ਮੁੰਬਈ- ਮਹਾਨ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਦਾ ਮੰਨਣਾ ਹੈ ਕਿ ਭਾਰਤੀ ਖਿਡਾਰੀਆਂ ਨੂੰ ਡਬਲਜ਼ ਦੀ ਬਜਾਏ ਸਿੰਗਲਜ਼ 'ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤੀ ਖਿਡਾਰੀਆਂ ਨੂੰ ਡਬਲਜ਼ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਭੂਪਤੀ ਨੇ ਕਿਹਾ, ''ਨਹੀਂ। ਉਹ ਅਜਿਹਾ ਕਿਉਂ ਕਰਨਗੇ?" “ਰਮੇਸ਼ ਕ੍ਰਿਸ਼ਨਨ (80 ਦੇ ਦਹਾਕੇ ਦੇ ਮੱਧ 'ਚ) ਤੋਂ ਬਾਅਦ ਸਾਡੇ ਕੋਲ ਗ੍ਰੈਂਡ ਸਲੈਮ 'ਚ ਸਿੰਗਲਜ਼ ਕੁਆਰਟਰ ਫਾਈਨਲਿਸਟ ਨਹੀਂ ਸੀ। ਸਾਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ। ਅਸੀਂ ਡਬਲਜ਼ 'ਚ ਇੰਨਾ ਉੱਚਾ ਮਿਆਰ ਕਾਇਮ ਕੀਤਾ ਹੈ ਕਿ ਇਸ ਤੱਕ ਪਹੁੰਚਣ 'ਚ ਦਹਾਕੇ ਲੱਗ ਜਾਣਗੇ।
ਪੇਸ ਨੇ ਯੂਐੱਸ ਪੋਲੋ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਕਿਹਾ, “ਤੁਹਾਨੂੰ ਹਰੇਕ ਵਰਗ ਨੂੰ ਵੱਖਰੇ ਤੌਰ 'ਤੇ ਦੇਖਣਾ ਹੋਵੇਗਾ। ਇਹ ਸਿੰਗਲਜ਼ ਹੋਵੇ, ਡਬਲਜ਼ ਜਾਂ ਮਿਕਸਡ ਡਬਲਜ਼, ਇਹ ਸਭ ਟੈਨਿਸ ਹੈ। ਕਿਸੇ ਨੂੰ ਸਿੰਗਲਜ਼ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਵੱਧ ਪ੍ਰਸਿੱਧੀ ਉਸ 'ਚ ਹੀ ਮਿਲਦੀ ਹੈ।
ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਉਨ੍ਹਾਂ ਨੇ ਇਸ ਸਾਲ ਦੇ ਵਿੰਬਲਡਨ ਚੈਂਪੀਅਨ ਸਪੇਨ ਦੇ ਕਾਰਲੋਸ ਅਲਕਾਰਜ਼ ਦੀ ਉਦਾਹਰਣ ਦਿੱਤੀ, ਜੋ 20 ਸਾਲ ਦੀ ਉਮਰ 'ਚ ਵਿਸ਼ਵ ਦਾ ਨੰਬਰ ਇੱਕ ਬਣ ਗਏ ਹਨ। ਉਨ੍ਹਾਂ ਨੇ ਕਿਹਾ, ''ਸਿੰਗਲਜ਼ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਸਭ ਤੋਂ ਮੁਸ਼ਕਲ ਹੁੰਦਾ ਹੈ। ਅਲਕਾਰਾਜ਼ ਨੂੰ ਦੇਖੋ ਜੋ ਸਿਰਫ 20 ਸਾਲ ਦਾ ਹੈ ਅਤੇ ਦੁਨੀਆ ਦਾ ਨੰਬਰ ਇਕ ਖਿਡਾਰੀ ਹੈ। ਸਾਡੇ ਬੱਚੇ 18 ਜਾਂ 19 ਸਾਲ ਦੀ ਉਮਰ 'ਚ ਵੀ ਜੂਨੀਅਰ 'ਚੋਂ ਬਾਹਰ ਨਹੀਂ ਨਿਕਲ ਪਾਉਂਦੇ। ਫਿਰ ਵਿਚਾਰ ਕਰੋ ਕਿ ਕੀ ਕਾਲਜ ਜਾਣਾ ਹੈ ਜਾਂ ਪੇਸ਼ੇਵਰ ਟੈਨਿਸ ਖੇਡਣਾ ਹੈ। ਇਹ ਦੁਨੀਆਂ ਵੱਖਰੀ ਹੈ।
ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਭੂਪਤੀ ਨੇ ਕਿਹਾ ਕਿ ਇਹ ਧਾਰਨਾ ਗਲਤ ਹੈ ਕਿ ਭਾਰਤੀ ਸਿੰਗਲਜ਼ ਖਿਡਾਰੀਆਂ ਦਾ ਅੱਗੇ ਮੁਸ਼ਕਲ ਸਮਾਂ ਹੈ। “ਪਿਛਲੇ ਸਾਲ ਅਲਕਾਰਾਜ਼ ਨੇ ਇੱਕ ਚੈਂਪੀਅਨਸ਼ਿਪ ਜਿੱਤੀ ਸੀ ਅਤੇ ਇਸ ਸਾਲ ਪਹਿਲੇ ਨੰਬਰ 'ਤੇ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕਹਿਣਾ ਸਹੀ ਹੋਵੇਗਾ ਕਿ ਕੋਈ ਵੀ ਭਾਰਤੀ ਖਿਡਾਰੀ ਸਿੰਗਲਜ਼ 'ਚ ਚੋਟੀ ਦੇ ਪੱਧਰ 'ਤੇ ਨਹੀਂ ਖੇਡ ਸਕੇਗਾ।''
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋ ਸਾਲ 'ਚ ਪਹਿਲੀ ਵਾਰ ਅਮਰੀਕੀ ਓਪਨ ਖੇਡਣਗੇ ਜੋਕੋਵਿਚ, ਪਰ ਨਜ਼ਰਾਂ ਰਿਕਾਰਡ 'ਤੇ
NEXT STORY