ਦੋਹਾ : ਭਾਰਤ ਦੀ ਅੰਡਰ-23 ਫੁੱਟਬਾਲ ਟੀਮ ਮੌਕਿਆਂ ਦਾ ਫਾਇਦਾ ਚੁੱਕਣ 'ਚ ਅਸਫਲ ਰਹੀ ਅਤੇ ਉਸ ਨੂੰ ਉਜ਼ਬੇਕਿਸਤਾਨ ਵਿਚ ਹੋਣ ਵਾਲੇ ਏ. ਐੱਫ. ਸੀ. ਚੈਂਪੀਅਨਸ਼ਿਪ ਕਵਾਲੀਫਾਇਰਸ ਨਾਲ ਪਹਿਲੇ ਅਭਿਆਸ ਮੈਚ ਵਿਚ ਸੋਮਵਾਰ ਨੂੰ ਇੱਥੇ ਕਤਰ ਨਾਲ 0-1 ਨਾਲ ਹਾਰ ਝੱਲਣੀ ਪਈ। ਭਾਰਤੀ ਟੀਮ ਦਾ ਨਵੇਂ ਕੋਚ ਡੇਰਿਕ ਪਰੇਰਾ ਦੇ ਆਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੈਚ ਸੀ। ਭਾਰਤ ਦੀ ਸ਼ੁਰੂਆਤ ਇਲੈਵਨ ਵਿਚ 3 ਖਿਡਾਰੀ ਇੰਡੀਅਨ ਏਰੋਜ ਟੀਮ ਨਾਲ ਜੁੜੇ ਸੀ ਜਦਕਿ ਧੀਰਜ ਸਿੰਘ ਮੋਈਰੰਗਥਮ, ਅਨਵਰ ਅਲੀ, ਰਾਹੁਲ ਕੇਪੀ ੱਤੇ ਕੋਮਲ ਥਟਾਲ 2 ਸਾਲ ਪਹਿਲਾਂ ਭਾਰਤ ਦੀ ਅੰਡਰ-17 ਵਿਸ਼ਵ ਕੱਪ ਟੀਮ ਦਾ ਹਿੱਸਾ ਸੀ। ਭਾਰਤ ਨੂੰ ਸ਼ੁਰੂ ਵਿਚ ਹੀ ਮੌਕੇ ਮਿਲੇ। ਮਿਹਤਾਬ ਸਿੰਘ, ਕੋਮਲ ਅਤੇ ਰਾਹੁਲ ਗੋਲ ਕਰਨ ਦੇ ਕਰੀਬ ਪਹੁੰਚੇ ਪਰ ਪਹਿਲੇ ਹਾਫ ਵਿਚ ਸਭ ਤੋਂ ਵਧੀਆ ਮੌਕਾ ਨਰੇਂਦਰ ਗਹਿਲੌਤ ਦੇ ਕੋਲ ਸੀ ਜਿਸ ਨੇ ਆਪਣੇ ਸ਼ਾਨਦਾਰ ਹੈਡਰ ਨਾਲ ਗੇਂਦ ਨੂੰ ਗੋਲ ਵੱਲ ਵਧਾਇਆ।
ਕਤਰ ਦੇ ਗੋਲਕੀਪਰ ਯਜਾਨ ਨਈਮ ਹੁਸੈਨ ਨੇ ਹਾਲਾਂਕਿ ਇਸ ਨੂੰ ਬਚਾ ਦਿੱਤਾ। ਕਤਰ ਨੇ ਪਹਿਲੇ ਹਾਫ ਦੇ ਖਤਮ ਹੋਣ ਤੋਂ ਕੁੱਝ ਦੇਰ ਪਹਿਲਾਂ ਬੜ੍ਹਤ ਹਾਸਲ ਕੀਤੀ ਜਦੋਂ ਸਲਮੀਨ ਆਤਿਫ ਦੇ ਪਾਸ 'ਤੇ ਅਮਲੋ ਅਬਦੇਲਫਤਾਹ ਸੁਰਾਗ ਨੇ ਗੋਲ ਕੀਤਾ। ਦੂਜੇ ਹਾਫ ਵਿਚ ਦੋਵੇਂ ਟੀਮਾਂ ਨੇ ਇਕ-ਦੂਜੇ ਵਿਚ ਸੇਂਧ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਚਾਲੇ ਪਰੇਰਾ ਨੇ ਕਈ ਬਦਲਾਅ ਵੀ ਕੀਤੇ ਪਰ ਇਸਦਾ ਕੋਈ ਫਾਇਦਾ ਨਹੀਂ ਮਿਲਿਆ। ਰਹੀਮ ਅਲੀ ਦੇ ਕੋਲ ਇੰਜਰੀ ਟਾਈਮ 'ਚ ਗੋਲ ਕਰਨ ਦਾ ਬਿਹਤਰੀਨ ਮੌਕਾ ਸੀ। ਗੋਲ ਤਦ ਖਾਲੀ ਸੀ ਅਤੇ ਉਸ ਨੇ 12 ਗਜ ਦੀ ਦੂਰੀ ਤੋਂ ਗੇਂਦ ਨੈੱਟ ਵਿਚ ਪਹੁੰਚਾਉਣੀ ਸੀ ਪਰ ਉਸ ਨੇ ਜਲਦਬਾਜ਼ੀ ਵਿਚ ਸ਼ਾਟ ਬਾਹਰ ਮਾਰ ਦਿੱਤਾ।
ਚਹਿਲ ਦੇ ਬਚਾਅ 'ਚ ਅੱਗੇ ਆਏ ਮੁਰਲੀਧਰਨ, ਕਿਹਾ ਉਹ ਇਨਸਾਨ ਹੈ, ਰੋਬੋਟ ਨਹੀਂ
NEXT STORY