ਪ੍ਰੋਵੀਡੈਂਸ- ਭਾਰਤੀ ਮਹਿਲਾ ਕ੍ਰਿਕਟ ਟੀਮ ਨਿਊਜ਼ੀਲੈਂਡ ਵਿਰੁੱਧ ਸ਼ੁੱਕਰਵਾਰ ਨੂੰ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ ਦੇ ਗਰੁੱਪ-ਬੀ ਮੁਕਾਬਲੇ ਵਿਚ ਜੇਤੂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ।
ਭਾਰਤੀ ਟੀਮ ਦਾ ਹਾਲ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਤੇ ਉਸਨੇ ਵਨ ਡੇ ਤੇ ਟੀ-20 ਦੋਵਾਂ ਵਿਚ ਹੀ ਬਿਹਤਰ ਖੇਡ ਦਿਖਾਇਆ ਹੈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਜੇਕਰ ਪਿਛਲੇ ਪੰਜ ਟੀ-20 ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਨਿਊਜ਼ੀਲੈਂਡ ਵਿਰੁੱਧ ਪਿਛਲੇ ਸੱਤ ਸਾਲਾਂ ਵਿਚ 2-3 ਦਾ ਰਿਕਾਰਡ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ ਆਪਣੇ ਆਖਰੀ ਮੁਕਾਬਲੇ ਵਿਚ ਜੁਲਾਈ 2015 ਵਿਚ ਹਰਾਇਆ ਸੀ।
ਭਾਰਤ ਦੀ ਕਪਤਾਨੀ ਹਰਮਨਪ੍ਰੀਤ ਕੌਰ ਦੇ ਹੱਥਾਂ ਵਿਚ ਹੈ, ਜਦਕਿ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨੀ ਸੌਂਪੀ ਗਈ ਹੈ। ਮਹਿਲਾ ਟੀਮ ਇੰਡੀਆ ਨੇ 2009 ਤੇ 2010 ਦੇ ਪਹਿਲੇ ਦੋ ਸੈਸ਼ਨਾਂ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ ਪਰ ਉਸ ਤੋਂ ਬਾਅਦ ਟੀਮ ਦਾ ਪ੍ਰਦਰਸ਼ਨ ਓਨਾ ਸ਼ਾਨਦਾਰ ਨਹੀਂ ਰਿਹਾ।
ਜੇਨਿੰਗਸ ਦਾ ਅਜੇਤੂ ਸੈਂਕੜਾ, ਇੰਗਲੈਂਡ ਨੇ ਸ਼੍ਰੀਲੰਕਾ ਨੂੰ ਦਿੱਤਾ 462 ਦੌੜਾਂ ਦਾ ਟੀਚਾ
NEXT STORY