ਲੰਡਨ– ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਖਤ ਮਿਹਨਤ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਪ੍ਰੋ ਲੀਗ ਦੇ ਯੂਰਪੀਅਨ ਪੜਾਅ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਆਸਟ੍ਰੇਲੀਆ ਵਿਰੁੱਧ ਹੋਣ ਵਾਲੇ ਮੈਚ ਨਾਲ ਹੋਵੇਗੀ। ਭਾਰਤੀ ਟੀਮ ਫਿਲਹਾਲ 9 ਅੰਕਾਂ ਨਾਲ ਅੰਕ ਸੂਚੀ ਵਿਚ ਛੇਵੇਂ ਸਥਾਨ ’ਤੇ ਚੱਲ ਰਹੀ ਹੈ।
ਭਾਰਤ 14 ਤੇ 15 ਜੂਨ ਨੂੰ ਆਸਟ੍ਰੇਲੀਆ ਨਾਲ ਭਿੜਨ ਤੋਂ ਬਾਅਦ 17 ਤੇ 18 ਜੂਨ ਨੂੰ ਅਰਨਟੀਨਾ ਵਿਰੁੱਧ ਦੋ ਮੈਚ ਖੇਡੇਗਾ। ਟੀਮ ਇਸ ਤੋਂ ਬਾਅਦ 19 ਜੂਨ ਨੂੰ ਐਂਟਵਰਪ ਜਾਵੇਗੀ, ਜਿੱਥੇ ਉਸ ਨੂੰ ਬੈਲਜੀਅਮ ਵਿਰੁੱਧ ਦੋ ਮੈਚ ਖੇਡਣੇ ਹਨ। ਇਹ ਮੈਚ 21 ਤੇ 22 ਜੂਨ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਯੂਰਪੀਅਨ ਪੜਾਅ ਦੀ ਸਮਾਪਤੀ ਬਰਲਿਨ ਵਿਚ 28 ਤੇ 29 ਜੂਨ ਨੂੰ ਚੀਨ ਵਿਰੁੱਧ ਮੈਚ ਨਾਲ ਹੋਵੇਗੀ।
ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੁਰੂਚੀ ਸਿੰਘ ਨੇ ਗੱਡੇ ਝੰਡੇ, ਜਿੱਤਿਆ ਸੋਨ ਤਮਗਾ
NEXT STORY