ਹਮਦਾਨ- ਏਸ਼ੀਆ ਕੱਪ ਸ਼ਤਰੰਜ ਚੈਂਪੀਅਨਸ਼ਿਪ ਵਿਚ ਚੌਥਾ ਰਾਊਂਡ ਭਾਰਤ ਲਈ ਚੰਗੀ ਅਤੇ ਬੁਰੀ ਖਬਰ ਦੋਵੇਂ ਲੈ ਕੇ ਆਇਆ। ਭਾਰਤੀ ਮਹਿਲਾ ਟੀਮ ਨੇ ਕਮਜ਼ੋਰ ਸੀਰੀਆ ਦੀ ਟੀਮ ਨੂੰ ਕੋਈ ਵੀ ਮੌਕਾ ਨਾ ਦਿੰਦੇ ਹੋਏ 4-0 ਨਾਲ ਵੱਡੀ ਜਿੱਤ ਦਰਜ ਕੀਤੀ ਅਤੇ ਇਸ ਦੇ ਨਾਲ ਹੀ 5 ਅੰਕਾਂ ਨਾਲ ਹੁਣ ਉਹ ਇਕ ਸਥਾਨ ਦਾ ਸੁਧਾਰ ਕਰਦੇ ਹੋਏ ਤੀਸਰੇ ਸਥਾਨ 'ਤੇ ਪਹੁੰਚ ਗਈ ਹੈ।
ਅੱਜ ਦੇ ਮੈਚ ਵਿਚ ਟੀਮਦੀ ਕਪਤਾਨ ਹਰਿਕਾ ਦ੍ਰੋਣਾਵਲੀ ਨਹੀਂ ਖੇਡੀ ਅਤੇ ਭਾਰਤ ਲਈ ਪਦਮਿਨੀ ਰਾਊਤ, ਆਰ. ਵੈਸ਼ਾਲੀ, ਅਕਾਂਕਸ਼ਾ ਹਾਗਵਾਨੇ ਅਤੇ ਈਸ਼ਾ ਕਰਵਾੜੇ ਨੇ ਆਪਣੇ ਮੁਕਾਬਲੇ ਜਿੱਤ ਕੇ ਭਾਰਤ ਨੂੰ ਜਿੱਤ ਦੁਆਈ। ਫਿਲਹਾਲ ਚੀਨ (8 ਅੰਕ) ਅਤੇ ਈਰਾਨ (6 ਅੰਕ) ਭਾਰਤ ਤੋਂ ਅੱਗੇ ਚੱਲ ਰਹੇ ਹਨ।
ਰਿਸ਼ਭ ਪੰਤ ਨੂੰ ਪਸੰਦ ਕਰਦੀ ਹੈ ਇਹ ਅਭਿਨੇਤਰੀ, ਦੇਖੋ HOT ਤਸਵੀਰਾਂ
NEXT STORY