ਮੈਲਬੋਰਨ— ਭਾਰਤੀ ਮਹਿਲਾ ਏ ਟੀਮ ਦਸੰਬਰ 'ਚ ਇਕ ਰੋਜ਼ਾ ਸੀਰੀਜ਼ ਲਈ ਆਸਟਰੇਲੀਆ ਦਾ ਦੌਰਾ ਕਰੇਗੀ। ਕ੍ਰਿਕਟ ਆਸਟਰੇਲੀਆ ਨੇ ਅੱਜ ਇਸ ਦੀ ਪੁਸ਼ਟੀ ਕੀਤੀ। ਇਹ ਸੀਰੀਜ਼ ਕ੍ਰਿਕਟ ਆਸਟਰੇਲੀਆ ਅਤੇ ਬੀ.ਸੀ.ਸੀ.ਆਈ. ਵਿਚਾਲੇ ਸਾਲਾਨਾ ਏ ਸੀਰੀਜ਼ ਕਰਾਉਣ ਦੇ ਕਰਾਰ ਦਾ ਹਿੱਸਾ ਹੈ।
ਪਹਿਲੀ ਸੀਰੀਜ਼ ਪਿਛਲੇ ਸਾਲ ਅਕਤੂਬਰ 'ਚ ਖੇਡੀ ਗਈ ਸੀ ਜਦੋਂ ਆਸਟਰੇਲੀਆ ਏ ਨੇ ਵਨ ਡੇ ਅਤੇ ਟੀ-20 ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ। ਉਸ ਦੌਰੇ 'ਤੇ ਭਾਰਤ ਏ ਨੇ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡੇ ਸਨ। ਭਾਰਤ ਏ ਅਤੇ ਆਸਟਰੇਲੀਆ ਏ ਵਿਚਾਲੇ ਤਿੰਨ ਵਨ ਡੇ 12, 14 ਅਤੇ 16 ਦਸੰਬਰ ਨੂੰ ਬ੍ਰਿਸਬੇਨ 'ਚ ਖੇਡੇ ਜਾਣਗੇ ਜਦਕਿ ਤਿੰਨ ਟੀ-20 ਮੈਚ 19, 21 ਅਤੇ 23 ਦਸੰਬਰ ਨੂੰ ਗੋਲਡ ਕੋਸਟ 'ਚ ਹੋਣਗੇ। ਆਸਟਰੇਲੀਆ ਦੀ ਮਹਿਲਾ ਹਾਈ ਪਰਫਾਰਮੈਂਸ ਮੈਨੇਜਰ ਸ਼ਾਨ ਫਲੇਗਲੇਰ ਨੇ ਇਕ ਬਿਆਨ 'ਚ ਕਿਹਾ, ''ਸਾਡੀ ਮਹਿਲਾ ਕ੍ਰਿਕਟਰਾਂ ਲਈ ਪਹਿਲੇ ਏ ਦੌਰੇ ਦਾ ਆਯੋਜਨ ਨੈਸ਼ਨਲ ਪਾਥਵੇ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਹੈ।''
ਵਿਸ਼ਵ ਕੱਪ 'ਚ ਇਕ ਕਰੋੜ ਡਾਲਰ ਇਨਾਮੀ ਰਾਸ਼ੀ, ਜੇਤੂ ਨੂੰ ਮਿਲਣਗੇ 40 ਲੱਖ ਡਾਲਰ
NEXT STORY