ਤਾਸ਼ਕੰਦ- ਪਿਛਲੇ ਮੈਚ ’ਚ ਉਜਬੇਕੀਸਤਾਨ ਦੇ ਹੱਥੋਂ ਹਾਰ ਦੇ ਬਾਵਜੂਦ ਭਾਰਤੀ ਮਹਿਲਾ ਫੁੱਟਬਾਲ ਟੀਮ ਵੀਰਵਾਰ ਨੂੰ ਬੇਲਾਰੂਸ ਖਿਲਾਫ ਹੋਣ ਵਾਲੇ ਦੋਸਤਾਨਾ ਮੈਚ ’ਚ ਵਧੇ ਹੌਸਲੇ ਨਾਲ ਮੈਦਾਨ ’ਤੇ ਉਤਰੇਗੀ। ਉਜਬੇਕੀਸਤਾਨ ਖਿਲਾਫ ਭਾਰਤ ਨੂੰ ਚਾਹੇ ਹਾਰ ਮਿਲੀ ਪਰ ਟੀਮ ਦਾ ਹੌਸਲਾ ਬੁਲੰਦ ਹੈ ਕਿਉਂਕਿ ਉਸ ਨੇ ਫੀਫਾ ਰੈਂਕਿੰਗ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਬੇਲਾਰੂਸ ਦੀ ਟੀਮ ਭਾਰਤ ਕੋਲੋਂ ਰੈਂਕਿੰਗ ’ਚ ਪਿੱਛੇ ਹੈ ਪਰ ਟੀਮ ਉਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਹੀਂ ਕਰੇਗੀ। ਭਾਰਤੀ ਦੀ ਮੁੱਖ ਕੋਚ ਮੇਮੋਲ ਰਾਕੀ ਨੇ ਮੈਚ ਦੀ ਪੂਰਵਲੀ ਸ਼ਾਮ ਕਿਹਾ ਕਿ ਬੇਲਾਰੂਸ ਫੀਫਾ ਰੈਂਕਿੰਗ ’ਚ ਚਾਹੇ ਸਾਡੇ ਕੋਲੋਂ 2-3 ਸਥਾਨ ਪਿੱਛੇ ਹੈ ਪਰ ਉਸ ਨੂੰ ਯੂਰਪ ਦੀਆਂ ਮਜ਼ਬੂਤ ਟੀਮਾਂ ਖਿਲਾਫ ਖੇਡਣ ਦਾ ਤਜ਼ੁਰਬਾ ਹੈ। ਮੁਕਾਬਲੇਬਾਜ਼ੀ ਦਾ ਉਸ ਦਾ ਪੱਧਰ ਉੱਚਾ ਹੈ ਪਰ ਸਾਡੀਆਂ ਕੁੜੀਆਂ ਵੀ ਮੈਚ ਲਈ ਪੂਰੀ ਤਰ੍ਹਾਂ ਤਿਆਰ ਹਨ। ਮੈਨੂੰ ਵਿਸ਼ਵਾਸ ਹੈ ਕਿ ਉਹ ਜਿੱਤ ਦਰਜ ਕਰਨ ’ਚ ਸਫਲ ਰਹਿਣਗੀਆਂ।
ਇਹ ਖ਼ਬਰ ਪੜ੍ਹੋ- LIVE: PM ਮੋਦੀ ਦੀ ‘ਪ੍ਰੀਖਿਆ ਪੇ ਚਰਚਾ’ ਜਾਰੀ, ਵਿਦਿਆਰਥੀਆਂ ਨੂੰ ਦਿੱਤਾ ਟੈਨਸ਼ਨ ਫ੍ਰੀ ਦਾ ਮੰਤਰ
ਭਾਰਤੀ ਗੋਲਕੀਪਰ ਅਦਿਤੀ ਚੌਹਾਨ ਦਾ ਮੰਨਣਾ ਹੈ ਕਿ ਉਜਬੇਕੀਸਤਾਨ ਖਿਲਾਫ ਮੈਚ ’ਚ ਟੀਮ ਲਈ ਕਈ ਹਾਂਪੱਖੀ ਪਹਿਲੂ ਰਹੇ ਹਨ ਅਤੇ ਉਹ ਅਗਲੇ ਮੈਚ ’ਚ ਚੰਗੇ ਪ੍ਰਦਰਸ਼ਨ ਲਈ ਆਸਵੰਦ ਹੈ। ਅਦਿੱਤੀ ਨੇ ਕਿਹਾ ਕਿ ਅਸੀਂ ਬੇਲਾਰੂਸ ਖਿਲਾਫ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਉਜਬੇਕੀਸਤਾਨ ਖਿਲਾਫ ਮੈਚ ’ਚ ਸਾਡੇ ਲਈ ਕਾਫੀ ਹਾਂਪੱਖੀ ਪਹਿਲੂ ਰਹੇ ਹਨ। ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਸਾਨੂੰ ਸਿਰਫ ਕੁੱਝ ਵਿਭਾਗਾਂ ’ਚ ਸੁਧਾਰ ਦੀ ਜ਼ਰੂਰਤ ਹੈ।
ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ
NEXT STORY