ਨਵੀਂ ਦਿੱਲੀ- ਭਾਰਤੀ ਮਹਿਲਾ ਫੁੱਟਬਾਲ ਟੀਮ ਅਗਲੇ ਸਾਲ ਹੋਣ ਵਾਲੇ ਏ. ਐੱਫ. ਸੀ. ਏਸ਼ੀਆਈ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਇਸ ਮਹੀਨੇ ਦੇ ਆਖਿਰ 'ਚ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਦੌਰਾਨ ਪਹਿਲੀ ਵਾਰ ਵਿਸ਼ਵ ਕੱਪ ਦੀ ਸਾਬਕਾ ਉਪ ਜੇਤੂ ਬ੍ਰਾਜ਼ੀਲ ਨਾਲ ਭਿੜੇਗੀ। ਵਿਸ਼ਵ ਰੈਂਕਿੰਗ ਵਿਚ 57ਵੇਂ ਨੰਬਰ ਦੀ ਭਾਰਤੀ ਟੀਮ ਬ੍ਰਾਜ਼ੀਲ ਦੇ ਮਨੌਸ ਵਿਚ 25 ਤੋਂ ਇਕ ਦਸੰਬਰ ਦੇ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਫੀਫਾ ਰੈਂਕਿੰਗ 'ਚ 37ਵੇਂ ਨੰਬਰ ਦੀ ਟੀਮ ਚਿਲੀ ਤੇ 56ਵੇਂ ਨੰਬਰ ਦੀ ਟੀਮ ਵੈਨਜ਼ੁਏਲਾ ਦਾ ਵੀ ਸਾਹਮਣਾ ਕਰੇਗੀ। ਵਿਸ਼ਵ ਕੱਪ 2007 ਦਾ ਉਪ ਜੇਤੂ ਤੇ 2004 ਤੇ 2008 ਦਾ ਓਲੰਪਿਕ ਚਾਂਦੀ ਤਮਗਾ ਜੇਤੂ ਬ੍ਰਾਜ਼ੀਲ ਦੀ ਵਿਸ਼ਵ ਰੈਂਕਿੰਗ ਸੱਤ ਹੈ। ਉਸਦੀ ਅਗਵਾਈ ਸਟਾਰ ਫੁੱਟਬਾਲਰ ਮਾਰਤਾ ਵਿਏਰਾ ਡਾਸਿਲਵਾ ਕਰੇਗੀ, ਜਿਸ ਨੂੰ ਮਹਿਲਾ ਫੁੱਟਬਾਲ ਦੀ ਸਰਬੋਤਮ ਖਿਡਾਰਨ ਮੰਨਿਆ ਜਾਂਦਾ ਹੈ।
ਇਹ ਖ਼ਬਰ ਪੜ੍ਹੋ- ਆਸਿਫ ਅਲੀ ਬਣੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ, 3 ਮੈਚਾਂ 'ਚ ਬਣਾਈਆਂ ਸਨ 52 ਦੌੜਾਂ
ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਬਿਆਨ 'ਚ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦਕਿ ਭਾਰਤ ਦੀ ਸੀਨੀਅਰ ਰਾਸ਼ਟਰੀ ਟੀਮ ਬ੍ਰਾਜ਼ੀਲ, ਚਿਲੀ ਤੇ ਵੈਨੇਜ਼ੁਏਲਾ ਦਾ ਸਾਹਮਣਾ ਕਰੇਗੀ। ਇਹ ਦੌਰਾ ਭਾਰਤੀ ਮਹਿਲਾ ਟੀਮ ਦੀ ਏ. ਐੱਫ. ਸੀ. ਮਹਿਲਾ ਏਸ਼ੀਆ ਕੱਪ ਦੀਆਂ ਤਿਆਰੀਆਂ ਦਾ ਹਿੱਸਾ ਹੈ। ਏਸ਼ੀਆ ਕੱਪ ਅਗਲੇ ਸਾਲ 20 ਜਨਵਰੀ ਤੋਂ 6 ਫਰਵਰੀ ਦੇ ਵਿਚ ਮੁੰਬਈ ਤੇ ਪੁਣੇ 'ਚ ਖੇਡਿਆ ਜਾਵੇਗਾ। ਭਾਰਤੀ ਟੀਮ 25 ਨਵੰਬਰ ਨੂੰ ਬ੍ਰਾਜ਼ੀਲ ਦਾ ਸਾਹਮਣਾ ਕਰੇਗੀ ਤੇ ਇਸ ਤੋਂ ਬਾਅਦ 28 ਨਵੰਬਰ ਨੂੰ ਚਿਲੀ ਤੇ ਇਕ ਦਸੰਬਰ ਨੂੰ ਵੈਨੇਜ਼ੁਏਲਾ ਨਾਲ ਭਿੜੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਿਫ ਅਲੀ ਬਣੇ ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ, 3 ਮੈਚਾਂ 'ਚ ਬਣਾਈਆਂ ਸਨ 52 ਦੌੜਾਂ
NEXT STORY