ਨਵੀਂ ਦਿੱਲੀ : ਭਾਰਤੀ ਟੀਮ ਪਾਕਿਸਤਾਨ ਖਿਲਾਫ ਡੇਵਿਸ ਕੱੱਪ ਦਾ ਮੁਕਾਬਲਾ ਨੂਰ ਸੁਲਤਾਨ ਵਿਚ ਖੇਡੇਗੀ ਕਿਉਂਕਿ ਕੌਮਾਂਤਰੀ ਟੈਨਿਸ ਮਹਾਸੰਘ ਨੇ ਕਜਾਖਸਤਾਨ ਦੀ ਰਾਜਧਾਨੀ ਨੂੰ ਇਸ ਮੁਕਾਬਲੇ ਦੀ ਮੇਜ਼ਬਾਨੀ ਸੌਂਪ ਕੇ ਵੈਨਿਊ ਨੂੰ ਲੈ ਕੇ ਅਨਿਸ਼ਚਿਤਤਾ ਖਤਮ ਕਰ ਦਿੱਤੀ ਹੈ। ਆਈ. ਟੀ. ਐੱਫ. (ਕੌਮਾਂਤਰੀ ਟੈਨਿਸ ਸੰਘ) ਦੇ ਸੁੰਤਤਰ ਟ੍ਰਿਬਿਊਨਲ ਨੇ 4 ਨਵੰਬਰ ਨੂੰ ਡੇਵਿਸ ਕੱਪ ਕਮੇਟੀ ਵੱਲੋਂ ਲਏ ਗਏ ਫੈਸਲੇ ’ਤੇ ਮੋਹਰ ਲਗਾਈ ਕਿ ਇਹ ਮੁਕਾਬਲਾ ਨਿਰਪੱਖ ਜਗ੍ਹਾ ’ਤੇ ਖੇਡਿਆ ਜਾਣਾ ਚਾਹੀਦੈ। ਪਾਕਿਸਤਾਨ ਟੈਨਿਸ ਮਹਾਸੰਘ ਨੇ ਫੈਸਲੇ ਖਿਲਾਫ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਭਾਰਤੀ ਤੀਰਥ ਯਾਤਰੀ ਬਿਨਾ ਕਿਸੇ ਸੁਰੱਖਿਆ ਤੋਂ ਪਾਕਿਸਤਾਨ ਜਾ ਸਕਦੇ ਹਨ ਤਾਂ ਭਾਰਤੀ ਟੀਮ ਇਸਲਾਮਾਬਾਦ ’ਚ ਮੈਚ ਕਿਉਂ ਨਵੀਂ ਖੇਡ ਸਕਦੀ।

ਏ. ਆਈ. ਟੀ. ਏ. (ਆਲ ਇੰਡੀਆ ਟੈਨਿਸ ਐਸੋਸੀਏਸ਼ਨ) ਦੇ ਸੀ. ਈ. ਓ. ਅਖੂਰੀ ਵਿਸ਼ਵਦੀਪ ਨੇ ਕਿਹਾ, ‘‘ਆਈ. ਟੀ. ਏ. ਐੱਫ. ਨੇ ਸਾਨੂੰ ਦੱਸਿਆ ਹੈ ਕਿ ਮੁਕਾਬਲਾ ਨੂਰ ਸੁਲਤਾਨ ਵਿਚ ਹੋਵੇਗਾ। ਸਾਨੂੰ ਨਵੀਂ ਪਤਾ ਕਿ ਪੀ. ਟੀ. ਐੱਫ. (ਪਾਕਿਸਤਾਨ ਟੈਨਿਸ ਸੰਘ) ਦੀ ਅਪਲੀ ਖਾਰਜ ਹੋਈ ਹੈ ਜਾਂ ਨਵੀਂ । ਸਾਨੂੰ ਦੇਰ ਰਾਤ ਮਿਲੀ ਜਾਣਕਾਰੀ ਵਿਚ ਨਵੇਂ ਵੈਨਿਊ ਬਾਰੇ ਦੱਸਿਆ ਗਿਆ।’’ ਮੁਕਾਬਲਾ 29, 30 ਨਵੰਬਰ ਨੂੰ ਖੇਡਿਆ ਜਾਣਾ ਹੈ। ਪਹਿਲਾਂ ਇਸ ਨੂੰ ਸਤੰਬਰ ਵਿਚ ਹੋਣਾ ਸੀ ਪਰ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਭਾਰਤ ਨੇ ਇਸ ਨੂੰ ਨਿਰਪੱਖ ਸਥਾਨ ’ਤੇ ਕਰਾਉਣ ਦੀ ਮੰਗ ਕੀਤੀ ਸੀ। ਭਾਰਤ ਨੇ ਆਪਣੀ ਪੂਰੀ ਮਜ਼ਬੂਤ ਟੀਮ ਦਾ ਐਲਾਨ ਕੀਤਾ ਸੀ ਕਿਉਂਕਿ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਵਾਲੇ ਸਾਰੇ ਚੋਟੀ ਖਿਡਾਰੀ ਨਿਰਪੱਖ ਸਥਾਨ ’ਤੇ ਖੇਡਣ ਨੂੰ ਤਿਆਰ ਹਨ। ਭਾਰਤੀ ਟੀਮ ਦੀ ਅਗਵਾਈ ਸੁਮਿਤ ਨਾਗਲ ਅਤੇ ਰਾਮਕੁਮਾਰ ਕਰਨਗੇ ਜਦਕਿ ਲਿਏਂਡਰ ਪੇਸ ਅਤੇ ਜੀਵਨ ਨੇਦੁਚੇਝਿਆਨ ਡਬਲਜ਼ ਖੇਡਣਗੇ। ਰੋਹਨ ਬੋਪੰਨਾ ਨੇ ਮੋਢੇ ਦੀ ਸੱਟ ਕਾਰਣ ਨਾਂ ਵਾਪਸ ਲੈ ਲਿਆ ਹੈ।

ਖੇਡ ਮੰਤਰੀ ਰਿਜਿਜੂ ਨੇ ਵਰਲਡ ਪੈਰਾ ਚੈਂਪੀਅਨਸ਼ਿਪ ਜੇਤੂਆਂ ਨੂੰ ਨਕਦੀ ਇਨਾਮ ਨਾਲ ਕੀਤਾ ਸਨਮਾਨਤ
NEXT STORY