ਜਕਾਰਤਾ : ਪਿਛਲੇ ਸਾਲ ਏਸ਼ੀਆਈ ਖੇਡਾਂ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਇੰਡੋਨੇਸ਼ੀਆ ਨੇ 2032 ਓਲੰਪਿਕ ਮੇਜ਼ਬਾਨੀ ਦੀ ਦਾਅਵੇਦਾਰੀ ਸੌਂਪੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੇ ਸਵਿਜ਼ਰਲੈਂਡ ਵਿਚ ਦੂਤ ਮੁਲਿਆਮਾਨ ਹਦਾਦ ਨੇ ਪਿਛਲੇ ਹਫਤੇ ਲੁਸਾਨੇ ਵਿਚ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਰਸਮੀ ਬੋਲੀ ਪੱਤਰ ਸੌਂਪਿਆ।

ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ। ਹਦਾਦ ਨੇ ਇਸ ਹਫਤੇ ਜਨਤਕ ਕੀਤੇ ਗਏ ਬਿਆਨ ਵਿਚ ਕਿਹਾ, ''ਇਹ ਸਹੀ ਸਮਾਂ ਹੈ ਕਿ ਵੱਡੇ ਦੇਸ਼ ਦੇ ਰੂਪ ਵਿਚ ਇੰਡੋਨੇਸ਼ੀਆ ਦੀ ਸਮਰੱਥਾ ਨੂੰ ਦਿਖਾਇਆ ਜਾਵੇ। ਪਿਛਲੇ ਸਾਲ ਏਸ਼ੀਆਈ ਖੇਡਾਂ ਦੌਰਾਨ ਵਿਡੋਡੋ ਨੇ ਜਕਾਰਤਾ ਵਿਚ 2032 ਓਲੰਪਿਕ ਦੀ ਮੇਜ਼ਬਾਨੀ ਦੀ ਇੱਛਾ ਜਨਤਕ ਰੂਪ ਨਾਲ ਜਤਾਈ ਸੀ। ਭਾਰਤ ਨੇ ਵੀ 2032 ਖੇਡਾਂ ਦੇ ਆਯੋਜਨ ਵਿਚ ਰੂਚੀ ਦਿਖਾਈ ਹੈ ਜਦਕਿ ਉੱਤਰ ਅਤੇ ਦੱਖਣੀ ਕੋਰੀਆ ਨੇ ਕਿਹਾ ਕਿ ਉਹ ਇਨ੍ਹਾਂ ਖੇਡਾਂ ਦੀ ਸਾਂਝੇ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਆਈ. ਓ. ਸੀ. 2025 ਤੱਕ 2032 ਖੇਡਾਂ ਦੇ ਮੇਜ਼ਬਾਨ ਦਾ ਐਲਾਨ ਕਰੇਗਾ।
IPL 19 : 17 ਮੈਚਾਂ ਦੇ ਸ਼ੈਡਿਊਲ ਦਾ ਐਲਾਨ, ਕੋਹਲੀ-ਧੋਨੀ ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ
NEXT STORY