ਸਪੋਰਟਸ ਡੈਸਕ- ਅੱਜ ਭਾਰਤ ਅਤੇ ਅਫ਼ਗਾਨਿਸਤਾਨ ਖ਼ਿਲਾਫ਼ ਖੇਡੇ ਗਏ ਲੜੀ ਦੇ ਦੂਜੇ ਟੀ-20 ਮੈਚ 'ਚ ਅਫ਼ਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਲੜੀ 'ਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 172 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ- T20 ਟੀਮ 'ਚ ਵਾਪਸੀ ਕਰ ਰਹੇ ਰੋਹਿਤ ਸ਼ਰਮਾ ਦਾ ਰਨ-ਆਊਟ ਹੋਣ ਤੋਂ ਬਾਅਦ ਫੁੱਟਿਆ ਗੁੱਸਾ, ਸ਼ੁਭਮਨ ਗਿੱਲ ਨੂੰ ਪਾਈ ਝਾੜ੍ਹ
ਭਾਰਤੀ ਪਾਰੀ ਦੀ ਸ਼ੁਰੂਆਤ ਕਰਨ ਉਤਰੇ ਰੋਹਿਤ ਸ਼ਰਮਾ ਇਸ ਵਾਰ ਫਿਰ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਕੇ ਪਹਿਲੀ ਹੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਉਨ੍ਹਾਂ ਦੇ ਨਾਲ ਕ੍ਰੀਜ਼ 'ਤੇ ਉਤਰੇ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 34 ਗੇਂਦਾਂ 'ਚ 5 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਨੇ 16 ਗੇਂਦਾਂ 'ਚ 29 ਦੌੜਾਂ ਦਾ ਯੋਗਦਾਨ ਦਿੱਤਾ। ਪਿਛਲੇ ਮੈਚ ਦੇ ਹੀਰੋ ਰਹੇ ਸ਼ਿਵਮ ਦੁਬੇ ਇਕ ਵਾਰ ਫਿਰ ਤੋਂ ਸ਼ਾਨਦਾਰ ਪਾਰੀ ਖੇਡੀ ਤੇ 32 ਗੇਂਦਾਂ 'ਚ 63 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਨਾਬਾਦ ਪਾਰੀ 'ਚ ਉਸ ਨੇ 5 ਚੌਕੇ ਤੇ 4 ਛੱਕੇ ਲਗਾਏ। ਵਿਕਟਕੀਪਰ ਜਿਤੇਸ਼ ਸ਼ਰਮਾ ਵੀ 0 ਦੇ ਸਕੋਰ 'ਤੇ ਆਊਟ ਹੋ ਗਿਆ।
ਇਹ ਵੀ ਪੜ੍ਹੋ- 'ਹਿੱਟਮੈਨ' ਦੇ ਨਾਂ ਹੋਇਆ ਇਕ ਹੋਰ ਵੱਡਾ ਰਿਕਾਰਡ, ਇਸ ਮਾਮਲੇ 'ਚ ਕੋਹਲੀ-ਧੋਨੀ ਸਣੇ ਸਾਰੇ ਦਿੱਗਜਾਂ ਨੂੰ ਪਛਾੜਿਆ
ਅਫ਼ਗਾਨਿਸਤਾਨ ਵੱਲੋਂ ਕਰੀਮ ਜੰਨਤ ਨੇ ਸਭ ਤੋਂ ਵੱਧ 2 ਭਾਰਤੀ ਬੱਲੇਬਾਜ਼ਾਂ ਨੂੰ ਆਊਟ ਕੀਤਾ। ਫਜ਼ਲ ਹਕ ਫਾਰੂਕੀ ਅਤੇ ਨਵੀਨ ਉਲ ਹਕ ਨੇ 1-1 ਵਿਕਟ ਕੱਢੀ। ਇਸ ਜਿੱਤ ਨਾਲ ਭਾਰਤ ਨੇ 3 ਮੈਚਾਂ ਦੀ ਲੜੀ 'ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਲੜੀ ਦਾ ਤੀਜਾ ਤੇ ਆਖ਼ਰੀ ਮੁਕਾਬਲਾ 17 ਜਨਵਰੀ ਬੁੱਧਵਾਰ ਨੂੰ ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ- 'ਹਿੱਟਮੈਨ' ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਇਹ ਮੁਕਾਮ ਹਾਸਲ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਖਿਡਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਹਿੱਟਮੈਨ' ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਇਹ ਮੁਕਾਮ ਹਾਸਲ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਖਿਡਾਰੀ
NEXT STORY