ਸਪੋਰਟਸ ਡੈਸਕ- ਟੀਮ ਇੰਡੀਆ ਇੰਗਲੈਂਡ ਦੌਰੇ ਦੀ ਸ਼ੁਰੂਆਤ 20 ਜੂਨ ਤੋਂ ਪਹਿਲੇ ਟੈਸਟ ਨਾਲ ਕਰੇਗੀ, ਜਿਹੜਾ ਲੀਡਸ ਵਿਚ ਆਯੋਜਿਤ ਕੀਤਾ ਜਾਵੇਗਾ। ਸਾਬਕਾ ਧਾਕੜ ਕਪਤਾਨ ਰੋਹਿਤ ਸ਼ਰਮਾ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਆਫ ਸਪਿੰਨਰ ਆਰ. ਅਸ਼ਵਿਨ ਦੇ ਸੰਨਿਆਸ ਤੋਂ ਬਾਅਦ ਭਾਰਤ ਇਸ ਦੌਰੇ ’ਤੇ ਆਪਣੀ ਲੱਗਭਗ ਗੈਰ-ਤਜਰਬੇਕਾਰ ਟੀਮ ਉਤਾਰ ਰਿਹਾ ਹੈ।
ਹਾਲਾਂਕਿ ਕੁਝ ਅਜਿਹੇ ਖਿਡਾਰੀ ਹਨ ਜਿਹੜੇ ਪਹਿਲਾਂ ਵੀ ਟੈਸਟ ਵਿਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ, ਜਿਵੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਜਿਹੜਾ ਇਸ ਸੀਰੀਜ਼ ਰਾਹੀਂ ਟੈਸਟ ਵਿਚ ਆਪਣੀ ਕਪਤਾਨੀ ਦਾ ਡੈਬਿਊ ਕਰੇਗਾ। ਉੱਥੇ ਹੀ ਯਸ਼ਸਵੀ ਜਾਇਸਵਾਲ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਆਦਿ ਵੀ ਸੀਰੀਜ਼ 'ਚ ਉਸ ਦਾ ਸਾਥ ਦੇਣਗੇ।
ਸਵਾਲ ਹੈ ਕਿ ਟੀਮ ਦੀ ਆਖਰੀ-11 ਵਿਚ ਕਿਹੜੇ-ਕਿਹੜੇ ਖਿਡਾਰੀ ਸ਼ਾਮਲ ਹੋਣਗੇ। ਪ੍ਰੈਕਟਿਸ ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੋਕੇਸ਼ ਰਾਹੁਲ ਦਾ ਖੇਡਣਾ ਵੀ ਲੱਗਭਗ ਤੈਅ ਹੈ ਪਰ ਗਿੱਲ ਤੇ ਕੋਚ ਗੌਤਮ ਗੰਭੀਰ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਲਰਾਊਂਡਰ ਦੀ ਭੂਮਿਕਾ ਵਿਚ ਸ਼ਾਰਦੁਲ ਠਾਕੁਰ ਤੇ ਨਿਤੀਸ਼ ਰੈੱਡੀ ਵਿਚੋਂ ਕਿਸ ਨੂੰ ਆਖਰੀ-11 ਵਿਚ ਚੁਣਿਆ ਜਾਵੇ।
ਇਹ ਵੀ ਪੜ੍ਹੋ- ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ
ਆਈ. ਪੀ. ਐੱਲ. 2025 ਵਿਚ ਲਖਨਊ ਸੁਪਰ ਜਾਇੰਟਸ ਲਈ ਖੇਡਦੇ ਹੋਏ ਸ਼ਾਰਦੁਲ ਠਾਕੁਰ ਨੇ ਹਾਲ ਹੀ ਵਿਚ ਇੰਗਲੈਂਡ ਵਿਚ ਟੀਮ ਇੰਡੀਆ ਦੇ ਇੰਟ੍ਰਾ ਸਕੁਆਡ ਪ੍ਰੈਕਟਿਸ ਮੈਚ ਵਿਚ ਸੈਂਕੜਾ ਲਾ ਕੇ ਸੁਰਖੀਆਂ ਬਟੋਰੀਆਂ ਹਨ। ਉੱਥੇ ਹੀ, ਨਿਤੀਸ਼ ਰੈੱਡੀ ਨੇ ਆਸਟ੍ਰੇਲੀਆ ਦੌਰੇ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਸ ਦੇ ਬੱਲੇ ਤੋਂ ਸੈਂਕੜਾ ਵੀ ਆਇਆ ਸੀ।
ਰੈੱਡੀ ਦੇ ਖੇਡਣ ਨਾਲ ਟੀਮ ਇੰਡੀਆ ਦੇ ਮੱਧਕ੍ਰਮ ਨੂੰ ਮਜ਼ਬੂਤੀ ਮਿਲਦੀ ਹੈ, ਜਿਹੜਾ ਇੰਗਲੈਂਡ ਵਿਚ ਚੁਣੌਤੀਪੂਰਨ ਹਾਲਾਤ ਵਿਚ ਅਹਿਮ ਹੋ ਸਕਦਾ ਹੈ ਪਰ ਨਿਤੀਸ਼ ਕੁਮਾਰ ਰੈੱਡੀ ਨੂੰ ਫੁੱਲਟਾਈਮ ਗੇਂਦਬਾਜ਼ ਨਹੀਂ ਮੰਨਿਆ ਜਾ ਸਕਦਾ। ਉਹ ਕੁਝ ਹੀ ਓਵਰ ਪਾ ਸਕਦਾ ਹੈ, ਅਜਿਹੇ ਵਿਚ ਟੀਮ ਇੰਡੀਆ ਨੂੰ ਇਕ ਗੇਂਦਬਾਜ਼ ਦੀ ਕਮੀ ਮਹਿਸੂਸ ਹੋ ਸਕਦੀ ਹੈ।
ਹਾਲਾਂਕਿ ਸ਼ਾਰਦੁਲ ਠਾਕੁਰ ਕੋਲ ਟੈਸਟ ਖੇਡਣ ਦਾ ਕਾਫੀ ਤਜਰਬਾ ਹੈ ਤੇ ਉਹ ਟੈਸਟ ਵਿਚ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵਿਚ ਵੀ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਸ ਦੇ ਪਲੇਇੰਗ-11 ਵਿਚ ਹੋਣ ਨਾਲ ਟੀਮ ਨੂੰ ਦੋਵੇਂ ਵਿਭਾਗਾਂ ਵਿਚ ਮਜ਼ਬੂਤੀ ਮਿਲ ਸਕਦੀ ਹੈ। ਸ਼ਾਰਦੁਲ ਲਗਾਤਾਰ 10-12 ਓਵਰ ਗੇਂਦਬਾਜ਼ੀ ਕਰ ਸਕਦਾ ਹੈ ਤੇ ਵਿਕਟਾਂ ਵੀ ਕੱਢ ਸਕਦਾ ਹੈ। ਅਜਿਹੇ ਵਿਚ ਸ਼ਾਰਦੁਲ ਠਾਕੁਰ ਦੀ ਆਖਰੀ-11 ਵਿਚ ਜਗ੍ਹਾ ਪੱਕੀ ਮੰਨੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਤੇਜ਼ ਗੇਂਦਬਾਜ਼ ਬਾਰੇ ਇਹ ਕੀ ਬੋਲ ਗਏ ਬ੍ਰਾਡ, ਪੋਡਕਾਸਟ 'ਚ ਆਖੀ ਇਹ ਗੱਲ
NEXT STORY