ਸਪੋਰਟਸ ਡੈਸਕ- ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 4 ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਕੈਬਰਾ ਦੇ ਸੈਂਟ ਜਾਰਜ ਓਵਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮੁਕਾਬਲੇ 'ਚ ਭਾਰਤ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ ਹਨ ਤੇ ਦੱਖਣੀ ਅਫਰੀਕਾ ਨੂੰ 125 ਦੌੜਾਂ ਦਾ ਟੀਚਾ ਦਿੱਤਾ ਹੈ।
ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਪਿਛਲੇ ਮੈਚ ਦੇ ਹੀਰੋ ਸੰਜੂ ਸੈਮਸਨ ਇਸ ਵਾਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਅਭਿਸ਼ੇਕ ਸ਼ਰਮਾ ਵੀ ਕੁਝ ਖ਼ਾਸ ਨਾ ਕਰ ਸਕੇ ਤੇ ਸਿਰਫ਼ 4 ਦੌੜਾਂ ਬਣਾ ਕੇ ਗੇਰਾਲਡ ਕੋਇਟਜ਼ੀ ਦਾ ਸ਼ਿਕਾਰ ਬਣੇ।
ਇਸ ਮਗਰੋਂ ਆਏ ਕਪਤਾਨ ਸੂਰਿਆਕੁਮਾਰ ਯਾਦਵ ਵੀ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਕਪਤਾਨ ਦੇ ਜਾਣ ਮਗਰੋਂ ਤਿਲਕ ਵਰਮਾ ਤੇ ਅਕਸ਼ਰ ਪਟੇਲ ਨੇ ਕੁਝ ਦੇਰ ਤੱਕ ਟੀਮ ਨੂੰ ਸੰਭਾਲਿਆ ਤੇ ਟੀਮ ਨੂੰ ਢੇਰੀ ਹੋਣ ਤੋਂ ਬਚਾ ਲਿਆ। ਤਿਲਕ ਵਰਮਾ ਨੇ 20 ਗੇਂਦਾਂ 'ਚ 20, ਜਦਕਿ ਅਕਸ਼ਰ ਪਟੇਲ ਨੇ 21 ਗੇਂਦਾਂ 'ਚ 27 ਦੌੜਾਂ ਦਾ ਯੋਗਦਾਨ ਦਿੱਤਾ।
ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਰਿੰਕੂ ਸਿੰਘ ਵੀ 11 ਗੇਂਦਾਂ 'ਚ 9 ਦੌੜਾਂ ਹੀ ਬਣਾ ਸਕੇ ਤੇ ਨਕਾਬਾ ਪੀਟਰ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਭਾਰਤੀ ਬੱਲੇਬਾਜ਼ ਆਖ਼ਰੀ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ, ਜਿਸ ਕਾਰਨ ਟੀਮ 20 ਓਵਰਾਂ 'ਚ 6 ਵਿਕਟਾਂ ਗੁਆ ਕੇ 124 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਹਾਰਦਿਕ ਪੰਡਯਾ ਨੇ 45 ਗੇਂਦਾਂ 'ਚ ਸਭ ਤੋਂ ਵੱਧ 39 ਦੌੜਾਂ ਦੀ ਪਾਰੀ ਖੇਡੀ, ਜਦਕਿ ਅਰਸ਼ਦੀਪ ਸਿੰਘ ਨੇ 6 ਗੇਂਦਾਂ 'ਚ 7 ਦੌੜਾਂ ਦਾ ਯੋਗਦਾਨ ਦਿੱਤਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ ਇਕਤਰਫ਼ਾ ਅੰਦਾਜ਼ 'ਚ 61 ਦੌੜਾਂ ਨਾਲ ਹਰਾ ਕੇ ਲੜੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਸੀ। ਹੁਣ ਇਸ ਮੁਕਾਬਲੇ 'ਚ ਜਿੱਥੇ ਭਾਰਤ ਆਪਣੀ ਬੜ੍ਹਤ ਦੁੱਗਣੀ ਕਰਨ ਦੇ ਇਰਾਦੇ ਨਾਲ ਉੱਤਰੇਗਾ, ਉੱਥੇ ਹੀ ਅਫਰੀਕੀ ਟੀਮ ਇਹ ਮੁਕਾਬਲਾ ਜਿੱਤ ਕੇ ਲੜੀ 'ਚ ਬਰਾਬਰੀ ਕਰਨਾ ਚਾਹੇਗੀ।
ਪਲੇਇੰਗ-11
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਅਵੇਸ਼ ਖਾਨ, ਵਰੁਣ ਚੱਕਰਵਰਤੀ।
ਦੱਖਣੀ ਅਫਰੀਕਾ- ਏਡਨ ਮਾਰਕਰਮ (ਕਪਤਾਨ), ਰਿਆਨ ਰਿਕੇਲਟਨ, ਟ੍ਰਿਸਟਨ ਸਟੱਬਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਪੈਟ੍ਰਿਕ ਕਰੂਗਰ, ਮਾਰਕੋ ਜਾਨਸਨ, ਐਂਡੀਲੇ ਸਿਮਲੇਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਓਟਨੀਲ ਬਾਰਟਮੈਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਖਿਲਾਫ ਪਹਿਲੇ ਟੈਸਟ ਲਈ ਆਸਟ੍ਰੇਲੀਆਈ ਟੀਮ 'ਚ ਇੰਗਲਿਸ ਅਤੇ ਮੈਕਸਵੀਨੀ
NEXT STORY