ਲਖਨਊ– ਦੱਖਣੀ ਅਫਰੀਕਾ ਵਿਰੁੱਧ ਘਰੇਲੂ ਮੈਦਾਨ ਵਿਚ ਪੰਜ ਵਨ ਡੇ ਮੈਚਾਂ ਦੀ ਲੜੀ 3-1 ਨਾਲ ਹਾਰ ਚੁੱਕੀ ਮੇਜ਼ਬਾਨ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ ਸਾਖ ਬਚਾਉਣ ਲਈ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਮੈਦਾਨ ’ਤੇ ਉਤਰੇਗੀ। ਅਟਲ ਬਿਹਾਰੀ ਵਾਜਪੇਈ ਇਕਾਨਾ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀਆਂ ਦੋਵੇਂ ਟੀਮਾਂ ਵਿਚਾਲੇ ਸੀਰੀਜ਼ ਦਾ ਆਖਰੀ ਵਨ ਡੇ ਰੋਮਾਂਚਕ ਰਹਿਣ ਦੇ ਆਸਾਰ ਹਨ। ਇਸ ਮੈਚ ਰਾਹੀਂ ਦੱਖਣੀ ਅਫਰੀਕਾ ਜਿੱਥੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਮੇਜ਼ਬਾਨ ਟੀਮ ਵਿਰੁੱਧ ਮਨੋਵਿਗਿਆਨਿਕ ਬੜ੍ਹਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ, ਉਥੇ ਹੀ ਭਾਰਤੀ ਲੜਕੀਆਂ ਮੈਚ ਨੂੰ ਆਪਣੇ ਪੱਖ ਵਿਚ ਕਰ ਕੇ ਆਗਾਮੀ ਟੀ-20 ਸੀਰੀਜ਼ ਲਈ ਖੁਦ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰਨਗੀਆਂ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਕੋਰੋਨਾ ਕਾਲ ਦੇ ਕਾਰਣ ਭਾਰਤੀ ਟੀਮ ਪਿਛਲੇ ਇਕ ਸਾਲ ਤੋਂ ਕ੍ਰਿਕਟ ਦੇ ਮੈਦਾਨ ਤੋਂ ਦੂਰ ਰਹੀ ਸੀ ਜਦਕਿ ਦੱਖਣੀ ਅਫਰੀਕਾ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਾਲੇ ਇਹ ਸੀਰੀਜ਼ ਕਾਫੀ ਅਹਿਮ ਮੰਨੀ ਜਾ ਰਹੀ ਸੀ। ਦੱਖਣੀ ਅਫਰੀਕਾ ਨੇ ਜਿੱਤ ਦੇ ਨਾਲ ਪੰਜ ਮੈਚਾਂ ਦੀ ਸੀਰੀਜ਼ ਦਾ ਆਗਾਜ਼ ਕੀਤਾ ਸੀ, ਉਥੇ ਹੀ ਭਾਰਤ ਨੇ ਦੂਜਾ ਵਨ ਡੇ ਜਿੱਤ ਕੇ ਸੀਰੀਜ਼ ਨੂੰ ਬਰਾਬਰੀ ’ਤੇ ਲਿਆ ਦਿੱਤਾ ਸੀ। ਹਾਲਾਂਕਿ ਤੀਜਾ ਤੇ ਚੌਥਾ ਵਨ ਡੇ ਜਿੱਤ ਕੇ ਮਹਿਮਾਨਾਂ ਨੇ ਲੜੀ ਵਿਚ ਫੈਸਲਾਕੁੰਨ ਬੜ੍ਹਤ ਹਾਸਲ ਕਰ ਲਈ ਹੈ।
ਇਹ ਖ਼ਬਰ ਪੜ੍ਹੋ- ਪ੍ਰਸਿੱਧ ਕ੍ਰਿਸ਼ਣਾ ਤੇ ਕਰੁਣਾਲ ਪੰਡਯਾ ਨੂੰ ਮਿਲੇਗਾ ਵਨ ਡੇ ਟੀਮ ’ਚ ਮੌਕਾ!
ਮੈਚ ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਟੀਮ ਵਿਚ ਵਾਪਸੀ ਦੀ ਸੰਭਾਵਨਾ ਹੈ, ਉਥੇ ਹੀ ਆਖਰੀ-11 ਵਿਚ ਕੁਝ ਨਵੇਂ ਚਿਹਰਿਆਂ ਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ। ਇਸ ਮੈਚ ਵਿਚ ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ ਤੇ ਪੂਨਮ ਰਾਊਤ ਨੂੰ ਲੰਬੇ ਸਕੋਰ ਲਈ ਮੈਦਾਨ ’ਤੇ ਉਤਰਨਾ ਪਵੇਗਾ, ਉਥੇ ਹੀ ਟੀਮ ਲਈ ਗੇਂਦਬਾਜ਼ੀ ਤੇ ਫੀਲਡਿੰਗ ਵਿਚ ਖਾਸ ਸੁਧਾਰ ਦੀ ਲੋੜ ਹੈ। ਪਿਛਲੇ ਚਾਰ ਮੈਚਾਂ ਦੀ ਤਰ੍ਹਾਂ ਆਖਰੀ ਮੁਕਾਬਲੇ ਵਿਚ ਵੀ ਟੀਮ ਦੀ ਭੂਮਿਕਾ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਇਹ ਖ਼ਬਰ ਪੜ੍ਹੋ- ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ : ਬਿਨਾਂ ਮਾਸਕ ਨਹੀਂ ਮਿਲੇਗੀ ਐਂਟਰੀ
ਹੁਣ ਤਕ ਖੇਡੇ ਗਏ ਚਾਰ ਮੁਕਾਬਲਿਆਂ ਵਿਚ ਟਾਸ ਜਿੱਤਣ ਵਾਲੀ ਟੀਮ ਨੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ ਹੈ ਤੇ ਨਿਰਧਾਰਿਤ ਟੀਚੇ ਦਾ ਪਿੱਛਾ ਕਰਦੇ ਹੋਏ ਮੈਚ ਨੂੰ ਆਪਣੇ ਪੱਖ ਵਿਚ ਕੀਤਾ ਹੈ। ਦੋਵੇਂ ਕਪਤਾਨ ਇਸ ਮੁਕਾਬਲੇ ਵਿਚ ਵੀ ਚਾਹੁਣਗੀਆਂ ਕਿ ਇਸ ਵਾਰ ਵੀ ਕਿਸਮਤ ਉਨ੍ਹਾਂ ਦੇ ਪੱਖ ਵਿਚ ਹੋਵੇ, ਜਿਸ ਨਾਲ ਮੈਚ ਤੋਂ ਪਹਿਲਾਂ ਘੱਟ ਤੋਂ ਘੱਟ ਟੀਮ ਨੂੰ ਮਨੋਵਿਗਿਆਨਿਕ ਬੜ੍ਹਤ ਹਾਸਲ ਹੋਵੇ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਲ ਇੰਗਲੈਂਡ ਚੈਂਪੀਅਨਸ਼ਿਪ ’ਚ ਚੁਣੌਤੀ ਰੱਖਣਗੇ ਭਾਰਤ ਦੇ ਚੋਟੀ ਦੇ ਖਿਡਾਰੀ
NEXT STORY