ਮੁੰਬਈ– ਵਿਜੇ ਹਜ਼ਾਰੇ ਵਨ ਡੇ ਟੂਰਨਾਮੈਂਟ ਦੇ ਸੈਮੀਫਾਈਨਲ ਤਕ ਪਹੁੰਚਣ ਵਾਲੀ ਟੀਮ ਕਰਨਾਟਕ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੂੰ ਇਸ ਸੈਸ਼ਨ ਵਿਚ 14 ਵਿਕਟਾਂ ਲੈਣ ਦਾ ਫਾਇਦਾ ਇੰਗਲੈਂਡ ਵਿਰੁੱਧ ਹੋਣ ਵਾਲੀ 3 ਮੈਚਾਂ ਦੀ ਵਨ ਡੇ ਸੀਰੀਜ਼ ਲਈ ਟੀਮ ਇੰਡੀਆ ਵਿਚ ਪਹਿਲੀ ਵਾਰ ਸ਼ਾਮਲ ਹੋਣ ਦੇ ਰੂਪ ਵਿਚ ਮਿਲ ਸਕਦਾ ਹੈ। ਵਨ ਡੇ ਸੀਰੀਜ਼ ਦੇ ਤਿੰਨੇ ਮੈਚ ਮਹਾਰਾਸ਼ਟਰ ਦੇ ਪੁਣੇ ਵਿਚ 23, 26 ਤੇ 28 ਮਾਰਚ ਨੂੰ ਖੇਡੇ ਜਾਣੇ ਹਨ। ਭਾਰਤੀ ਘਰੇਲੂ ਸਰਕਟ ਵਿਚ ਪਿਛਲੇ ਕੁਝ ਸਾਲਾਂ ਤੋਂ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਪਣਾ ਨਾਂ ਬਣਾਉਣ ਵਾਲਾ ਕ੍ਰਿਸ਼ਣਾ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ੀ ਵਿਭਾਗ ਵਿਚ ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਟੀ. ਨਟਰਾਜਨ, ਨਵਦੀਪ ਸੈਣੀ ਤੇ ਸ਼ਾਰਦੁਲ ਠਾਕੁਰ ਦੇ ਨਾਲ ਜਗ੍ਹਾ ਬਣਾਏਗਾ।
ਇਹ ਖ਼ਬਰ ਪੜ੍ਹੋ- ਸ਼੍ਰੀਲੰਕਾ ਕ੍ਰਿਕਟ ਟੀਮ ’ਤੇ ਲੱਗਾ ਜੁਰਮਾਨਾ
ਯਾਰਕਰਮੈਨ ਜਸਪ੍ਰੀਤ ਬੁਮਰਾਹ ਇਕ ਵਾਰ ਫਿਰ ਟੀਮ ਇੰਡੀਆ ਨਾਲ ਨਹੀਂ ਜੁੜੇਗਾ ਤੇ ਵਨ ਡੇ ਸੀਰੀਜ਼ ਤੋਂ ਵੀ ਦੂਰ ਰਹੇਗਾ। ਬੁਮਰਾਹ ਨੇ ਸੋਮਵਾਰ ਨੂੰ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਬੜੌਦਾ ਦਾ ਆਲਰਾਊਂਡਰ ਕਰੁਣਾਲ ਪੰਡਯਾ ਵਨ ਡੇ ਸੀਰੀਜ਼ ਲਈ 18 ਮੈਂਬਰੀ ਟੀਮ ਦੇ ਨਾਲ ਜੁੜ ਸਕਦਾ ਹੈ। ਕਰੁਣਾਲ ਨੇ ਵਿਜੇ ਹਜ਼ਾਰੇ ਵਿਚ 2 ਸੈਂਕੜਿਆਂ ਤੋਂ ਇਲਾਵਾ 2 ਅਰਧ ਸੈਂਕੜੇ ਵੀ ਬਣਾਏ ਸਨ ਪਰ ਵਿਜੇ ਹਜ਼ਾਰੇ ਵਿਚ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਮੁੰਬਈ ਦੇ ਓਪਨਰ ਪ੍ਰਿਥਵੀ ਸ਼ਾਹ ਤੇ ਕਰਨਾਟਕ ਦੇ ਓਪਨਰ ਦੇਵਦੱਤ ਪਡੀਕਲ ਇਸ ਵਾਰ ਨਜ਼ਰਅੰਦਾਜ਼ ਹੋ ਸਕਦੇ ਹਨ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਪ੍ਰਿਥਵੀ ਨੇ ਇਸ ਸੈਸ਼ਨ ਵਿਚ 827 ਤੇ ਪੱਡੀਕਲ ਨੇ 737 ਦੌੜਾਂ ਬਣਾਈਆਂ ਹਨ। ਚੋਣਕਾਰਾਂ ਦਾ ਮੰਨਣਾ ਹੈ ਕਿ ਲੋਕੇਸ਼ ਰਾਹੁਲ, ਸ਼ੁਭਮਨ ਗਿੱਲ, ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੇ ਰਹਿੰਦਿਆਂ ਟੀਮ ਵਿਚ ਸਲਾਮੀ ਬੱਲੇਬਾਜ਼ਾਂ ਲਈ ਕੋਈ ਹੋਰ ਜਗ੍ਹਾ ਨਹੀਂ ਬਚਦੀ ਹੈ ਜਦੋਂ ਤਕ ਕਿ ਆਖਰੀ ਮਿੰਟ ਵਿਚ ਰਣਨੀਤੀ ਵਿਚ ਕੋਈ ਵੱਡਾ ਬਦਲਾਅ ਨਹੀਂ ਹੁੰਦਾ। ਜੇਕਰ ਟੀਮ ਵਿਚ ਕੋਈ ਵੱਡਾ ਬਦਲਾਅ ਹੁੰਦਾ ਹੈ ਤਾਂ ਚਾਰੇ ਓਪਨਰਾਂ ਦੀ ਜਗ੍ਹਾ ਤੈਅ ਹੈ। ਕਿਸੇ ਨੂੰ ਆਰਾਮ ਦਿੱਤੇ ਜਾਣ ਦੀ ਵੀ ਕੋਈ ਸੰਭਾਵਨਾ ਨਹੀਂ ਹੈ। ਰੋਹਿਤ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਸੀ ਪਰ ਭਾਰਤੀ ਉਪ ਕਪਤਾਨ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਖੁਦ ਨੂੰ ਟੀਮ ਵਿਚ ਬਿਜ਼ੀ ਰੱਖਣਾ ਚਾਹੁੰਦਾ ਹੈ। ਵਿਜੇ ਹਜ਼ਾਰੇ ਦੇ ਸਰਵਸ੍ਰੇਸ਼ਠ ਗੇਂਦਬਾਜ਼ ਸ਼ਿਵਮ ਸ਼ਰਮਾ (21 ਵਿਕਟਾਂ) ਤੇ ਅਰਜਨ ਨਾਗਵਸਵਾਲਾ (19 ਵਿਕਟਾਂ) ’ਤੇ ਵੀ ਵਿਚਾਰ ਹੋਣ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਧਨਲਕਸ਼ਮੀ ਨੇ ਦੂਤੀ ਨੂੰ ਪਛਾੜ ਕੇ 100 ਮੀਟਰ ਦੌੜ ਦਾ ਜਿੱਤਿਆ ਸੋਨ ਤਮਗਾ
NEXT STORY