ਬਰਮਿੰਗਮ– ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ, ਸਾਇਨਾ ਨੇਹਵਾਲ, ਬੀ. ਸਾਈ ਪ੍ਰਣੀਤ ਤੇ ਕਿਦਾਂਬੀ ਸ਼੍ਰੀਕਾਂਤ ਸਮੇਤ ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ 17 ਤੋਂ 21 ਮਾਰਚ ਤਕ ਹੋਣ ਵਾਲੀ ਯੋਨੈਕਸ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤ ਵਲੋਂ ਮਜ਼ਬੂਤ ਚੁਣੌਤੀ ਪੇਸ਼ ਕਰਨਗੇ। ਇਸ ਚੈਂਪੀਅਨਸ਼ਿਪ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਤੇ ਡਿਜੀ+ਹਾਟਸਟਾਰ ਵੀ. ਆਈ. ਪੀ. ’ਤੇ ਦੁਪਹਿਰ ਢਾਈ ਵਜੇ ਤੋਂ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਭਾਰਤ ਦੇ ਪ੍ਰਕਾਸ਼ ਪਾਦੂਕੋਣ ਨੇ 1980 ਤੇ ਪੁਲੇਲਾ ਗੋਪੀਚੰਦ ਨੇ 2001 ਵਿਚ ਇਹ ਖਿਤਾਬ ਜਿੱਤਿਆ ਹੈ। ਬੀ. ਡਬਲਯੂ. ਸੁਪਰ 1000 ਟੂਰਨਾਮੈਂਟ ਦਾ ਇਹ 113ਵਾਂ ਸੈਸ਼ਨ ਹੈ। ਟੂਰਨਾਮੈਂਟ ਵਿਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਖਿਤਾਬ ਜਿੱਤਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ। ਟੂਰਨਾਮੈਂਟ ਵਿਚ ਭਾਰਤ ਦੀ ਸਾਇਨਾ ਤੇ ਸਿੰਧੂ ਤੋਂ ਇਲਾਵਾ ਸਵਿਸ ਓਪਨ ਦੀ ਜੇਤੂ ਕੈਰੋਲਿਨਾ ਮਾਰਿਨ, ਕੇਂਤੋ ਮੋਮੋਤਾ ਤੇ ਵਿਕਟਰ ਐਕਸੇਲਸਨ ਵੀ ਖਿਤਾਬ ਲਈ ਆਪਣੀ ਦਾਅਵੇਦਾਰ ਪੇਸ਼ ਕਰਨਗੇ।
ਇਹ ਖ਼ਬਰ ਪੜ੍ਹੋ- ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ : ਬਿਨਾਂ ਮਾਸਕ ਨਹੀਂ ਮਿਲੇਗੀ ਐਂਟਰੀ
ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ 2019 ਦੇ ਅਗਸਤ ਵਿਚ ਬਾਸੇਲ ਵਿਚ ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਕੋਈ ਫਾਈਨਲ ਨਹੀਂ ਜਿੱਤਿਆ ਹੈ, ਉਹ ਹਾਲ ਹੀ ਵਿਚ ਸਵਿਸ ਓਪਨ ਦੇ ਫਾਈਨਲ ਵਿਚ ਮਾਰਿਨ ਹਿੱਥੋਂ ਹਾਰ ਗਈ ਸੀ ਜਦਕਿ ਸ਼੍ਰੀਕਾਂਤ ਸਵਿਸ ਓਪਨ ਦੇ ਸੈਮੀਫਾਈਨਲ ਵਿਚ ਡੈੱਨਮਾਰਕ ਦੇ ਵਿਕਟਰ ਐਕਸੇਲਸਨ ਹੱਥੋਂ ਹਾਰ ਗਿਆ ਸੀ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਮਹਿਲਾ ਵਰਗ ਵਿਚ ਸਿੰਧੂ ਨੂੰ ਆਸਾਨ ਡਰਾਅ ਮਿਲਿਆ ਹੈ ਤੇ ਉਸਦਾ ਸੈਮੀਫਾਈਨਲ ਵਿਚ ਮਾਰਿਨ ਨਾਲ ਸੰਭਾਵਿਤ ਮੁਕਾਬਲਾ ਹੋ ਸਕਦਾ ਹੈ। ਦੂਜੇ ਪਾਸੇ ਸਾਇਨਾ ਨੂੰ ਪਹਿਲੇ ਰਾਊਂਡ ਵਿਚ ਮਿਆ ਬਲੀਚਫੇਲਟ ਦੇ ਨਾਲ ਮੁਕਾਬਲਾ ਖੇਡਣਾ ਪਵੇਗਾ ਜਦਕਿ ਪੁਰਸ਼ ਵਰਗ ਵਿਚ ਸ਼੍ਰੀਕਾਂਤ ਤੋਂ ਕਾਫੀ ਉਮੀਦਾਂ ਹਨ। ਇਸ ਤੋਂ ਇਲਾਵਾ ਪ੍ਰਣੀਤ, ਪਰੂਪੱਲੀ ਕਸ਼ਯਪ, ਐੱਚ. ਐੱਸ. ਪ੍ਰਣਯ ਤੇ ਸਮੀਰ ਵਰਮਾ ਤੋਂ ਵੀ ਉਮੀਦਾਂ ਰਹਿਣਗੀਆਂ। ਪੁਰਸ਼ ਡਬਲਜ਼ ਰੈਂਕਿੰਗ ਵਿਚ 10ਵੇਂ ਨੰਬਰ ’ਤੇ ਪਹੁੰਚ ਚੁੱਕੇ ਸਾਤਵਿਕਸੇਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਆਪਣੀ ਦਾਅਵੇਦਾਰੀ ਪੇਸ਼ ਕਰੇਗੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲੌਂਗ ਜੰਪਰ ਸ਼੍ਰੀਸ਼ੰਕਰ ਨੇ ਓਲੰਪਿਕ ਟਿਕਟ ਕੀਤੀ ਹਾਸਲ
NEXT STORY