ਸਪੋਰਟਸ ਡੈਸਕ- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀ. ਈ. ਓ. ਮਨੂ ਸਾਹਨੀ ਨੇ ਆਪਣੇ ਸਖਤ ਵਿਵਹਾਰ ਕਰਕੇ ਛੁੱਟੀ ’ਤੇ ਭੇਜੇ ਜਾਣ ਦੇ ਚਾਰ ਮਹੀਨੇ ਤੋਂ ਬਾਅਦ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ। ਆਈ. ਸੀ. ਸੀ. ਨੇ ਕਿਹਾ,‘ਸੀਈਓ ਮਨੂ ਸਾਹਨੀ ਤੁਰੰਤ ਪ੍ਰਭਾਵ ਨਾਲ ਸੰਗਠਨ ਛੱਡ ਰਹੇ ਹਨ। ਜੌਫ ਅਲਾਡਰਿਸ ਕਾਰਜਕਾਰੀ ਸੀ.ਈ.ਓ. ਦਾ ਅਹੁਦਾ ਸੰਭਾਲਣਗੇ।’ ਹਾਲਾਂਕਿ ਸਾਹਨੀ ਇਸ ਫੈਸਲੇ ਤੋਂ ਖੁਸ਼ ਨਹੀਂ ਹਨ।
ਮਨੂ ਸਾਹਨੀ ਨੂੰ ਆਪਣੇ ਸਾਥੀਆਂ ਨਾਲ ਸਖਤ ਵਿਵਹਾਰ ਕਾਰਨ ਮਾਰਚ ਵਿਚ ਜਾਂਚ ਹੋਣ ਤਕ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਸਾਹਨੀ ਨੇ ਵਿਸ਼ਵ ਸੰਸਥਾ ਦੀ ਉਨ੍ਹਾਂ ਖਿਲਾਫ਼ ਜਾਂਚ ਨੂੰ ਯੋਜਨਾਬੱਧ ਸਾਜਿਸ਼ ਕਰਾਰ ਦਿੱਤਾ ਸੀ। ਉਹ 2019 ਵਿਚ ਆਈ. ਸੀ. ਸੀ. ਵਿਸ਼ਵ ਕੱਪ ਤੋੋਂ ਬਾਅਦ ਡੇਵ ਰਿਚਰਡਸਨ ਦੀ ਥਾਂ ਸੀਈਓ ਬਣੇ ਸਨ ਅਤੇ ਉਨ੍ਹਾਂ ਦਾ ਕਾਰਜਕਾਲ 2022 ਵਿਚ ਸਮਾਪਤ ਹੋਣਾ ਸੀ ਪਰ ਵਿਵਾਦਾਂ ਕਾਰਨ ਉਨ੍ਹਾਂ ਨੂੰ ਆਪਣੀ ਕੁਰਸੀ ਛੱਡਣੀ ਪਈ। ਆਈ. ਸੀ. ਸੀ. ਨੇ ਵੀਰਵਾਰ ਨੂੰ ਜਾਰੀ ਕੀਤੇ ਇਕ ਅਧਿਕਾਰਿਤ ਬਿਆਨ ਵਿਚ ਕਿਹਾ,‘ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਅੱਜ ਐਲਾਨ ਕੀਤਾ ਕਿ ਮੁੱਖ ਕਾਰਜਕਾਰੀ ਮਨੂ ਸਾਹਨੀ ਤਤਕਾਲ ਪ੍ਰਭਾਵ ਨਾਲ ਸੰਗਠਨ ਛੱਡਣਗੇ। ਜੌਫ ਅਲਾਡਰਿਸ ਕਾਰਜਕਾਰੀ ਸੀਈਓ ਦੇ ਰੂਪ ਵਿਚ ਕੰਮ ਕਰਦੇ ਰਹਿਣਗੇ, ਜੋ ਆਈਸੀਸੀ ਬੋਰਡ ਨਾਲ ਮਿਲ ਕੇ ਕੰਮ ਕਰਨ ਵਾਲੀ ਲੀਡਰਸ਼ਿਪ ਟੀਮ ਵੱਲੋਂ ਪ੍ਰਵਾਨ ਕੀਤਾ ਗਿਆ ਹੈ।’
ਮੈਂ ਰਿਸ਼ਭ ਪੰਤ ਨੂੰ ਭਾਰਤ ਦੇ ਅਗਲੇ ਕਪਤਾਨ ਦੇ ਰੂਪ ’ਚ ਦੇਖਦਾ ਹਾਂ : ਯੁਵਰਾਜ ਸਿੰਘ
NEXT STORY