ਸਪੋਰਟਸ ਡੈਸਕ— ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਕਿ 2017 'ਚ ਕੌਮਾਂਤਰੀ ਖੇਡਾਂ 'ਚ ਡੋਪਿੰਗ ਦੇ ਮਾਮਲੇ ਪਿਛਲੇ 2016 ਦੇ ਮੁਕਾਬਲੇ 'ਚ 13 ਫੀਸਦੀ ਵਧ ਗਏ ਹਨ। ਵਾਡਾ ਨੇ ਕਿਹਾ ਕਿ 2017 'ਚ ਡੋਪਿੰਗ ਦੇ 1804 ਮਾਮਲੇ ਦਰਜ ਕੀਤੇ ਗਏ ਜਦਕਿ 2016 'ਚ ਇਨ੍ਹਾਂ ਦੀ ਗਿਣਤੀ 1595 ਸੀ।
ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਦਰਜ ਮਾਮਲੇ 114 ਦੇਸ਼ਾਂ ਅਤੇ 93 ਖਿਡਾਰੀਆਂ ਦੇ ਸਨ। ਇਟਲੀ ਦੇ ਸਭ ਤੋਂ ਜ਼ਿਆਦਾ 171 ਖਿਡਾਰੀ ਡੋਪਿੰਗ ਦੇ ਦੋਸ਼ੀ ਪਾਏ ਗਏ ਜਦਕਿ ਫਰਾਂਸ ਦੇ 128 ਅਤੇ ਅਮਰੀਕਾ ਦੇ 103 ਖਿਡਾਰੀ ਦੋਸ਼ੀ ਹਨ। ਬ੍ਰਾਜ਼ੀਲ ਦੇ 84 ਅਤੇ ਰੂਸ ਦੇ 82 ਖਿਡਾਰੀ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਦੋਸ਼ੀ ਪਾਏ ਗਏ। ਭਾਰਤ, ਚੀਨ, ਬੈਲਜੀਅਮ, ਸਪੇਨ ਅਤੇ ਦੱਖਣੀ ਅਫਰੀਕਾ 'ਚ ਵੀ ਡੋਪਿੰਗ ਦੇ ਮਾਮਲੇ ਪਾਏ ਗਏ। ਬਾਡੀਬਿਲਡਿੰਗ 'ਚ ਸਭ ਤੋਂ ਜ਼ਿਆਦਾ 266 ਅਤੇ ਐਥਲੈਟਿਕਸ 'ਚ 242 ਦੋਸ਼ੀ ਰਹੇ।
ਮੀਰਾਬਾਈ ਚਾਨੂੰ ਨੇ ਕਤਰ ਇੰਟਰਨੈਸ਼ਨਲ ਕੱਪ 'ਚ ਜਿੱਤਿਆ ਸੋਨ ਤਮਗਾ
NEXT STORY