ਤਰਨਤਾਰਨ,(ਰਮਨ) : ਸ਼ਹਿਰ 'ਚ ਹੋ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ 'ਚ ਪੁਲਸ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ, ਜਿਸ ਦੀ ਇਕ ਤਾਜ਼ਾ ਮਿਸਾਲ ਅੰਤਰਰਾਸ਼ਟਰੀ ਹਾਕੀ ਖਿਡਾਰੀ ਨੂੰ ਲੁਟੇਰਿਆਂ ਵਲੋਂ ਲੁੱਟਣ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਕੌਰ ਪੁੱਤਰੀ ਸਰਵਣ ਸਿੰਘ ਨਿਵਾਸੀ ਮੁਗਲਚਕ ਨੇ ਦੱਸਿਆ ਕਿ ਉਹ ਬੀਤੇ ਦਿਨ ਸਵੇਰੇ ਆਪਣੇ ਪਿਤਾ ਨਾਲ ਆਟੋ 'ਤੇ ਸਵਾਰ ਹੋ ਕੇ ਤਰਨਤਾਰਨ ਜਾ ਰਹੀ ਸੀ। ਜਦ ਉਹ ਆਪਣੇ ਪਿਤਾ ਨਾਲ ਆਟੋ ਰਾਹੀਂ ਪਿੰਡ ਬੁਗੇ ਨੇੜੇ ਪਹੁੰਚੀ ਤਾਂ ਇਕ ਪੁਆਇੰਟ 'ਤੇ ਕੁੱਝ ਕਾਰ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਾਰ ਸਵਾਰ 4 ਨੌਜਵਾਨਾਂ ਨੇ ਡਰਾਉਂਦੇ ਹੋਏ ਸਾਰਾ ਸਾਮਾਨ ਅਤੇ ਨਕਦੀ ਖੋਹ ਲਈ। ਰਾਜਵਿੰਦਰ ਕੌਰ ਨੇ ਦੱਸਿਆ ਕਿ ਲੁਟੇਰਿਆਂ ਕੋਲ ਹਥਿਆਰ ਵੀ ਮੌਜੂਦ ਸਨ। ਅੰਤਰਰਾਸ਼ਟਰੀ ਹਾਕੀ ਖਿਡਾਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਲੁਟੇਰੇ ਉਸ ਦੀ ਮਹਿੰਗੀ ਕਿੱਟ ਜਿਸ 'ਚ ਮਹਿੰਗੇ ਬੂਟ, ਹਾਕੀਆਂ, ਕਸਰਤ ਦਾ ਸਾਮਾਨ ਸ਼ਾਮਲ ਸੀ ਤੋਂ ਇਲਾਵਾ ਇਕ ਐਮ. ਆਈ. ਕੰਪਨੀ ਦਾ ਮੋਬਾਇਲ, ਉਸ ਦੇ ਪਿਤਾ ਦਾ ਕਾਰਬਨ ਕੰਪਨੀ ਦਾ ਫੋਨ ਤੇ 11 ਹਜ਼ਾਰ ਰੁਪਏ ਨਕਦੀ ਵੀ ਖੋਹ ਕੇ ਲੈ ਗਏ। ਇਸ ਤੋਂ ਇਲਾਵਾ ਉਸ ਦਾ ਏ. ਟੀ. ਐਮ. ਕਾਰਡ, ਸ਼ਨਾਖਤੀ ਕਾਰਡ ਵੀ ਲੈ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਸਦਰ 'ਚ ਦਰਖਾਸਤ ਦਿੱਤੀ। ਜ਼ਿਕਰਯੋਗ ਹੈ ਕਿ ਰਾਜਵਿੰਦਰ ਕੌਰ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਉਸ ਸਮੇਤ ਉਸ ਦੀਆਂ 2 ਭੈਣਾਂ ਵੀ ਹਾਕੀ ਖਿਡਾਰੀ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐਸ. ਆਈ. ਬਲਜੀਤ ਸਿੰਘ ਵਲੋਂ ਰਾਜਵਿੰਦਰ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜ਼ਲਦ ਕਾਬੂ ਕਰ ਲਿਆ ਜਾਵੇਗਾ।
ਟੈਕਸ ਧੋਖਾਦੇਹੀ ਲਈ ਸਪੇਨ 'ਚ ਮੋਰਿਨ੍ਹੋ 'ਤੇ ਜੁਰਮਾਨਾ
NEXT STORY