ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਦੇ ਖਤਮ ਹੋਣ ਤੋਂ ਬਾਅਦ ਧਾਕੜ ਕ੍ਰਿਕਟਰ ਸੀਜ਼ਨ ਦੀ ਆਪਣੀ ਬੈਸਟ ਪਲੇਇੰਗ ਇਲੈਵਨ ਜਾਰੀ ਕਰਨ 'ਚ ਲੱਗੇ ਹੋਏ ਹਨ। ਇਸੇ ਕ੍ਰਮ ਵਿਚ ਸਭ ਤੋਂ ਪਹਿਲਾਂ ਭਾਰਤ ਦੇ ਸਾਬਕਾ ਸਪਿਨਰ ਅਨਿਲ ਕੁੰਬਲੇ ਨੇ ਆਪਣੀ ਪਲੇਇੰਗ ਇਲੈਵਨ ਜਾਰੀ ਕੀਤੀ ਸੀ। ਕੁੰਬਲੇ ਦੀ ਪਲੇਇੰਗ ਇਲੈਵਨ ਵਿਚ ਕੋਹਲੀ ਨੂੰ ਜਗ੍ਹਾ ਨਾ ਮਿਲਣ 'ਤੇ ਖੂਬ ਵਿਵਾਦ ਹੋਇਆ। ਬਾਅਦ ਵਿਚ ਜਦੋਂ ਸਹਿਵਾਗ ਨੇ ਵੀ ਆਪਣੀ ਪਲੇਇੰਗ ਇਲੈਵਨ ਵਿਚ ਕੋਹਲੀ ਨੂੰ ਜਗ੍ਹਾ ਨਹੀਂ ਦਿੱਤੀ ਤਾਂ ਚਰਚਾ ਦਾ ਮਾਹੌਲ ਹੋਰ ਗਰਮ ਹੋ ਗਿਆ। ਹੁਣ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੇ ਵੀ ਆਪਣੀ ਫੇਵਰੇਟ ਪਲੇਇੰਗ ਇਲੈਵਨ ਚੁਣ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਡੇਜਾ ਨੇ ਵੀ ਆਪਣੀ ਟੀਮ ਵਿਚ ਕੋਹਲੀ ਨੂੰ ਜਗ੍ਹਾ ਨਹੀਂ ਦਿੱਤੀ ਹੈ।
ਅਜੈ ਜਡੇਜਾ ਪਲੇਇੰਗਲ ਇਲੈਵਨ
ਜੌਨੀ ਬੇਅਰਸਟੋ, ਰਿਸ਼ਭ ਪੰਤ, ਹਾਰਦਿਕ ਪੰਡਯਾ, ਆਂਦਰੇ ਰਸੇਲ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਜੋਫਰਾ ਆਰਚਰ, ਜਸਪ੍ਰੀਤ ਬਮਰਾਹ, ਕਾਗਿਸੋ ਰਬਾਡਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ।
ਸਹਿਵਾਗ ਦੀ ਪਲੇਇੰਗ ਇਲੈਵਨ
ਸ਼ਿਖਰ ਧਵਨ, ਜੌਨੀ ਬੇਅਰਸਟੋ, ਲੋਕੇਸ਼ ਰਾਹੁਲ, ਡੇਵਿਡ ਵਾਰਨਰ, ਰਿਸ਼ਭ ਪੰਤ, ਆਂਦਰੇ ਰਸੇਲ, ਹਾਰਦਿਕ ਪੰਡਯਾ, ਸ੍ਰੇਅਸ ਗੋਪਾਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ।
ਅਨਿਲ ਕੁੰਬਲੇ ਪਲੇਇੰਗ ਇਲੈਵਨ
ਡੇਵਿਡ ਵਾਰਨਰ, ਲੋਕੇਸ਼ ਰਾਹੁਲ, ਸ੍ਰੇਅਸ ਅਈਅਰ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਆਂਦਰੇ ਰਸੇਲ, ਹਾਰਦਿਕ ਪੰਡਯਾ, ਸ੍ਰੇਅਸ ਗੋਪਾਲ, ਇਮਰਾਨ ਤਾਹਿਰ, ਕਾਗਿਸੋ ਰਬਾਡਾ, ਜਸਪ੍ਰੀਤ ਬੁਮਰਾਹ।
ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਬਣਾਈ ਫਾਈਨਲ 'ਚ ਜਗ੍ਹਾ
NEXT STORY