ਨਵੀਂ ਦਿੱਲੀ : ਵਿਸ਼ਵ ਕੱਪ ਸ਼ੁਰੂ ਹੋਣ ਵਿਚ ਹੁਣ ਸਿਰਫ ਕੁਝ ਹੀ ਦਿਨ ਬਾਕੀ ਹਨ। ਉੱਥੇ ਹੀ ਭਾਰਤੀ ਕ੍ਰਿਕਟ ਟੀਮ ਨੂੰ 5 ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਹੈ ਪਰ ਉਸ ਤੋਂ ਪਹਿਲਾਂ ਭਾਰਤੀ ਟੀਮ ਲਈ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਦਾ ਸਟਾਰ ਆਲਰਾਊਂਡਰ ਸੱਟ ਦੀ ਵਜ੍ਹਾ ਨਾਲ ਆਈ. ਪੀ. ਐੱਲ. ਤੋਂ ਬਾਹਰ ਹੋ ਗਿਆ ਹੈ। ਐਤਵਾਰ ਨੂੰ ਆਈ. ਪੀ. ਐੱਲ. ਵਿਚ ਮੋਹਾਲੀ ਵਿਖੇ ਪੰਜਾਬ ਅਤੇ ਚੇਨਈ ਵਿਚਾਲੇ ਮੁਕਾਬਲਾ ਖੇਡਿਆ ਗਿਆ। ਦੋਵਾਂ ਟੀਮਾਂ ਨੇ ਗਰੁਪ ਦੇ ਆਪਣੇ ਆਖਰੀ ਮੁਕਾਬਲੇ ਖੇਡੇ ਜਿਸ ਵਿਚ ਪੰਜਾਬ ਨੇ ਜਿੱਤ ਦਰਜ ਕੀਤੀ। ਹਾਲਾਂਕਿ ਮੈਚ ਦੌਰਾਨ ਹੀ ਚੇਨਈ ਵੱਲੋਂ ਖੇਡੇ ਜਾ ਰਹੇ ਕੇਦਾਰ ਜਾਧਵ ਨੂੰ ਸੱਟ ਲੱਗ ਗਈ ਅਤੇ ਤੁਰੰਤ ਛੱਡ ਕੇ ਬਾਹਰ ਚਲ ਗਏ।

ਦਰਅਸਲ ਪੰਜਾਬ ਦੀ ਪਾਰੀ ਦੇ 14ਵੇਂ ਓਵਰ ਦੌਰਾਨ ਇਹ ਹਾਦਸਾ ਹੋਇਆ। ਡਵੇਨ ਬ੍ਰਾਵੋ ਦੀ ਗੇਂਦ 'ਤੇ ਨਿਕੋਲਸ ਪੂਰਨ ਨੇ ਸ਼ਾਟ ਲਗਾਇਆ ਅਤੇ ਫਿਰ ਓਵਰ ਥ੍ਰੋਅ 'ਤੇ ਦੌੜ ਬਚਾਉਣ ਦੌਰਾਨ ਜਾਧਵ ਨੇ ਛਲਾਂਗ ਲਗਾਈ। ਇਸੇ ਦੌਰਾਨ ਉਸ ਦੇ ਖੱਬੇ ਮੋਢੇ 'ਤੇ ਸੱਟ ਲੱਗ ਗਈ। ਦਰਦ ਨਾਲ ਤੜਫਦਿਆਂ ਜਾਧਵ ਨੂੰ ਤੁਰੰਤ ਮੈਦਾਨ ਤੋਂ ਬਾਹਰ ਜਾਣਾ ਪਿਆ। ਉੱਥੇ ਹੀ ਕੋਚ ਫਲੈਮਿੰਗ ਨੇ ਜਾਧਵ ਦੀ ਸੱਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੀ ਸੱਟ ਗੰਭੀਰ ਹੈ ਅਤੇ ਹੁਣ ਉਹ ਸ਼ਾਇਦ ਆਈ. ਪੀ. ਐੱਲ. ਦੇ ਬਾਕੀ ਦੇ ਮੈਚ ਨਾ ਖੇਡ ਸਕਣ। ਜਾਧਵ ਨੂੰ ਕਲ ਇਲਾਜ ਲਈ ਹਸਪਤਾਲ ਲਿਜਾਇਆ ਜਾਵੇਗਾ। ਜਾਂਚ ਤੋਂ ਬਾਅਦ ਹੀ ਸੱਟ ਦੀ ਗੰਭੀਰਤਾ ਦਾ ਪਤਾਲ ਲੱਗ ਸਕੇਦਾ। ਕੇਦਾਰ ਜਾਧਵ ਵਿਸ਼ਵ ਕੱਪ ਲਈ ਭਾਰਤੀ ਦੀ 15 ਮੈਂਬਰੀ ਟੀਮ ਵਿਚ ਸ਼ਾਮਲ ਹੈ। ਜੇਕਰ ਉਸਦੀ ਸੱਟ ਗੰਭੀਰ ਹੋਈ ਤਾਂ ਉਸਦੀ ਜਗ੍ਹਾ ਰਿਸ਼ਭ ਪੰਤ ਜਾਂ ਅੰਬਾਤੀ ਰਾਇਡੂ ਵਿਚੋਂ ਕਿਸੇ ਇਕ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਰੋਹਿਤ ਨੇ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ ਜਿੱਤ ਦਾ ਜਸ਼ਨ, Video ਹੋਈ ਵਾਇਰਲ
NEXT STORY