ਮੁੰਬਈ : 2015 ਵਿਚ ਆਪਣੀ ਗਰਲਫ੍ਰੈਂਡ ਰਿਤਿਕਾ ਨਾਲ ਵਿਆਹ ਕਰਨ ਤੋਂ ਬਾਅਦ ਪਿਛਲੇ ਸਾਲ ਦੇ ਆਖਰ 'ਚ ਪਿਤਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀਆਂ ਚੁਝ ਤਸਵੀਰਾਂ ਇੰਟਰਨੈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜੋ ਪ੍ਰਸ਼ੰਸਕਾ ਨੂੰ ਕਾਫੀ ਪਸੰਦ ਆ ਰਹੀਆਂ ਹਨ। ਦਰਅਸਲ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਜਿੱਤ ਦਾ ਜਸ਼ਨ ਆਪਣੀ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ। ਦੁਨੀਆ ਦੇ ਹਰ ਕੋਨੇ ਵਿਚ ਆਪਣੇ ਪਤੀ ਨੂੰ ਚੀਅਰ ਕਰਨ ਪਹੁੰਚਣ ਵਾਲੀ ਰਿਤਿਕਾ ਆਈ. ਪੀ. ਐੱਲ. ਵਿਚ ਆਪਣੀ ਨੰਨ੍ਹੀ ਬੇਟੀ ਸਮਾਇਰਾ ਨਾਲ ਲਗਾਤਾਰ ਮੈਚ ਦੇਖਣ ਪਹੁੰਚਦੀ ਰਹੀ ਹੈ। 5 ਮਈ ਨੂੰ ਕੋਲਕਾਤਾ ਖਿਲਾਫ ਲੀਗ ਸਟੇਜ ਦੇ ਆਖਰੀ ਗੇੜ ਵਿਚ ਅਰਧ ਸੈਂਕੜਾ ਲਗਾਉਂਦਿਆਂ ਰੋਹਿਤ ਨੇ ਵੀ ਸਮਾਇਰਾ ਲਈ ਆਪਣਾ ਪਿਆਰ ਦਿਖਾਇਆ।

ਇੰਨਾ ਹੀ ਨਹੀਂ ਰੋਹਿਤ ਨੇ ਆਪਣੀ ਬੇਟੀ ਨੂੰ ਗੋਦ ਵਿਚ ਲੈ ਕੇ ਪਤਨੀ ਸਮਾਇਰਾ ਦੇ ਨਾਲ ਸੈਲਫੀ ਵੀ ਲਈ। ਹੁਣ ਸ਼ਰਮਾ ਪਰਿਵਾਰ ਦੀ ਇਹ ਤਸਵੀਰ ਇੰਟਰਨੈਟ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਦੁਨੀਆ ਨੇ ਸਮਾਇਰਾ ਲਈ ਰੋਹਿਤ ਦਾ ਪਿਆਰ ਦੇਖਿਆ ਹੋਵੇ।
ਮੈਚ ਦੌਰਾਨ ਚਾਹਰ ਨੇ ਫੜੇ ਗੇਲ ਦੇ ਪੈਰ, ਅੰਪਾਇਰ ਨਾਲ ਵੀ ਕੀਤੀ ਮਸਤੀ
NEXT STORY