ਅਹਿਮਦਾਬਾਦ (ਭਾਸ਼ਾ) : ਭਾਰਤੀ ਟੀਮ ਦੇ ਨੈਟ ਗੇਂਦਬਾਜ਼ ਕ੍ਰਿਸ਼ਨੱਪਾ ਗੌਤਮ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਨੀਲਾਮੀ ਵਿਚ 9.25 ਕਰੋੜ ਰੁਪਏ ਵਿਚ ਖਰੀਦੇ ਜਾਣ ਬਾਅਦ ਹੁਣ ਵੀ ਭਾਵਨਾਵਾਂ ’ਤੇ ਕਾਬੂ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਤਨੀ ਦੇ ਹੰਝੂ ਛਲਕ ਆਏ ਸਨ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਚੇਨਈ ਵਿਚ ਵੀਰਵਾਰ ਨੂੰ ਹੋਈ ਨੀਲਾਮੀ ਵਿਚ ਚੇਨਈ ਸੁਪਰਕਿੰਗਜ਼ ਨੇ ਆਲਰਾਊਂਡਰ ਗੌਤਮ ਨੂੰ ਮੋਟੀ ਧਨਰਾਸ਼ੀ ਦੇ ਕੇ ਖ਼ਰੀਦਿਆ। ਉਨ੍ਹਾਂ ਨੇ ਹੁਣ ਤੱਕ ਕੋਈ ਅੰਰਰਾਸ਼ਟਰੀ ਮੈਚ ਨਹੀਂ ਖੇਲਿਆ ਹੈ। ਇਸ ਤਰ੍ਹਾਂ ਨਾਲ ਉਹ ਸਭ ਤੋਂ ਜ਼ਿਆਦਾ ਧਨਰਾਸ਼ੀ ਵਿਚ ਵਿਕਣ ਵਾਲੇ ‘ਅਨਕੈਪਡ’ (ਜਿਸ ਨੇ ਅੰਤਰਰਾਸ਼ਟਰੀ ਮੈਚ ਨਾ ਖੋਡਿਆ ਹੋਵੇ) ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਕਰੁਣਾਲ ਪੰਡਯਾ ਦੇ 2018 ਦੇ ਰਿਕਾਰਡ ਨੂੰ ਪਿੱਛੇ ਛੱਡਿਆ, ਜਿਨ੍ਹਾਂ ਨੂੰ ਉਦੋਂ ਮੁੰਬਈ ਇੰਡੀਅਨਜ਼ ਨੇ 8.8 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਇੰਗਲੈਂਡ ਖ਼ਿਲਾਫ਼ ਸੀਰੀਜ਼ ਲਈ ਨੈਟ ਗੇਂਦਬਾਜ਼ ਦੇ ਰੂਪ ਵਿਚ ਭਾਰਤੀ ਟੀਮ ਵਿਚ ਸ਼ਾਮਲ ਗੌਤਮ ਨੇ ਕਿਹਾ, ‘ਇਹ ਤਣਾਅਪੂਰਨ ਸੀ। ਟੀਵੀ ਦੇਖਦੇ ਹੋਏ ਮੈਂ ਬੇਹੱਦ ਬੈਚੇਨ ਸੀ।’ ਉਨ੍ਹਾਂ ਕਿਹਾ, ‘ਮੈਂ ਅਹਿਮਦਾਬਾਦ ਪਹੁੰਚਿਆ ਅਤੇ ਮੈਂ ਟੀਵੀ ਚਲਾਇਆ ਹੀ ਸੀ ਕਿ ਮੇਰਾ ਨਾਮ ਆ ਗਿਆ। ਮਿੰਟ ਦਰ ਮਿੰਟ ਭਾਵਨਾਵਾਂ ਬਦਲ ਰਹੀਆਂ ਸਨ। ਉਦੋਂ ਹੀ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ ਮੇਰਾ ਦਰਵਾਜਾ ਖੜਕਾਇਆ ਅਤੇ ਉਨ੍ਹਾਂ ਨੂੰ ਮੈਨੂੰ ਗਲੇ ਲਗਾ ਲਿਆ ਅਤੇ ਪਾਰਟੀ ਦੇਣ ਨੂੰ ਕਿਹਾ।’
ਇਹ ਵੀ ਪੜ੍ਹੋ: ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
ਗੌਤਮ ਦਾ ਆਧਾਰ ਮੁੱਲ 20 ਲੱਖ ਰੁਪਏ ਸੀ। ਉਨ੍ਹਾਂ ਨੂੰ ਲੈਣ ਲਈ ਕੋਲਕਾਤਾ ਨਾਈਟ ਰਾਈਡਰਸ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਬੋਲੀ ਚਲੀ, ਜਦੋਂਕਿ ਚੇਨਈ ਸੁਪਰਕਿੰਗਜ਼ ਬਾਅਦ ਵਿਚ ਇਸ ਵਿਚ ਸ਼ਾਮਲ ਹੋਇਆ। ਕਰਨਾਟਕ ਦੇ ਇਸ 32 ਸਾਲਾ ਆਲਰਾਊਂਡਰ ਦਾ ਆਈ.ਪੀ.ਐਲ. ਵਿਚ ਖ਼ਾਸ ਰਿਕਾਰਡ ਨਹੀਂ ਹੈ। ਉਨ੍ਹਾਂ ਨੇ 2018 ਦੇ ਬਾਅਦ 3 ਸੀਜ਼ਨ ਵਿਚ 24 ਮੈਚ ਖੇਡੇ ਅਤੇ 186 ਦੌੜਾਂ ਬਣਾਉਣ ਦੇ ਨਾਲ 13 ਵਿਕਟਾਂ ਲਈਆਂ। ਉਹ 2018 ਅਤੇ 2019 ਵਿਚ ਰਾਜਸਥਾਨ ਰਾਇਲਸ ਵੱਲੋਂ ਖੇਡੇ, ਜਦੋਂਕਿ 2020 ਵਿਚ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਇਲੈਵਨ) ਦਾ ਹਿੱਸਾ ਸਨ, ਜਿਸ ਲਈ ਉਨ੍ਹਾਂ ਨੂੰ ਸਿਰਫ਼ 2 ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਗੌਤਮ ਦੇ ਮਾਤਾ-ਪਿਤਾ ਅਤੇ ਪਤਨੀ ਬੈਂਗਲੁਰੂ ਵਿਚ ਸਨ ਅਤੇ ਉਨ੍ਹਾਂ ਨੂੰ ਇਹ ਖ਼ਬਰ ਪਤਾ ਲੱਗੀ ਤਾਂ ਉਹ ਆਪਣੇ ਹੰਝੂ ਨਹੀਂ ਰੋਕ ਸਕੇ। ਗੌਤਮ ਨੇ ਕਿਹਾ, ‘ਮੇਰੇ ਮਾਤਾ-ਪਿਤਾ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਖ਼ੁਸ਼ੀ ਦੇ ਹੰਝੂ ਸਨ। ਉਹ ਸਾਰੇ ਬੇਹੱਦ ਖ਼ੁਸ਼ ਸਨ। ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਚੀਨੀ ਕੰਪਨੀ ਵੀਵੋ ਦੀ ਵਾਪਸੀ, IPL ਦੇ 14ਵੇਂ ਸੀਜ਼ਨ ਦਾ ਮੁੜ ਬਣਿਆ ਟਾਈਟਲ ਪ੍ਰਾਯੋਜਕ
NEXT STORY