ਚੇਨਈ (ਵਾਰਤਾ) : ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਵਿਵਾਦ ਕਾਰਨ ਚੀਨੀ ਮੋਬਾਇਲ ਕੰਪਨੀ ਵੀਵੋ ਬੀਤੇ ਸਾਲ ਆਈ.ਪੀ.ਐਲ. ਦੇ ਟਾਈਟਲ ਪ੍ਰਾਯੋਜਨ ਤੋਂ ਹੱਟ ਗਈ ਸੀ ਪਰ 2021 ਸੀਜ਼ਨ ਲਈ ਵੀਵੋ ਫਿਰ ਤੋਂ ਆਈ.ਪੀ.ਐਲ. ਦਾ ਟਾਈਟਲ ਪ੍ਰਾਯੋਜਕ ਬਣ ਗਿਆ ਹੈ।
ਇਹ ਵੀ ਪੜ੍ਹੋ: ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਕਰੀਨਾ ਕਪੂਰ ਖਾਨ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਆਈ.ਪੀ.ਐਲ. ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਵੀਰਵਾਰ ਨੂੰ ਆਈ.ਪੀ.ਐਲ. ਨੀਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸੰਬੋਧਨ ਵਿਚ ਘੋਸ਼ਣਾ ਕੀਤੀ ਕਿ ਵੀਵੋ ਫਿਰ ਤੋਂ ਆਈ.ਪੀ.ਐਲ. ਦੇ ਪ੍ਰਾਯੋਜਨ ਲਈ ਪਰਤ ਆਇਆ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦ ’ਤੇ ਤਣਾਅ ਕਾਰਨ ਬੀ.ਸੀ.ਸੀ.ਆਈ. ਨੂੰ ਵੀਵੋ ਨਾਲ ਆਪਣਾ ਕਰਾਰ 2020 ਸੀਜ਼ਨ ਲਈ ਮੁਲਤਵੀ ਕਰਨ ’ਤੇ ਮਜਬੂਰ ਹੋਣਾ ਪਿਆ ਸੀ, ਜਿਸ ਤੋਂ ਬਾਅਦ ਭਾਰਤੀ ਆਨਲਾਈਨ ਗੇਮਿੰਗ ਪਲੇਟਫਾਰਮ ਡਰੀਮ 11 ਨੂੰ 2020 ਸੀਜ਼ਨ ਲਈ ਆਈ.ਪੀ.ਐਲ. ਦਾ ਟਾਈਟਲ ਪ੍ਰਾਯੋਜਕ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਜੈਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਟਾਪ-10 ’ਚੋਂ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਾਨਚੈਸਟਰ ਸਿਟੀ ਨੇ ਐਵਰਟਨ ਨੂੰ 3-1 ਨਾਲ ਹਰਾਇਆ
NEXT STORY