ਨਵੀਂ ਦਿੱਲੀ (ਬਿਊਰੋ)— ਚੇਨਈ ਸੁਪਰ ਕਿੰਗਸ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿਚ ਉਪਰਲੇ ਕ੍ਰਮ ਵਿਚ ਬੱਲੇਬਾਜ਼ੀ ਕਰਕੇ ਬੱਲੇਬਾਜ਼ ਦੇ ਰੂਪ ਵਿਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣਗੇ। ਧੋਨੀ ਦੇ ਸੰਭਾਵਕ ਬੱਲੇਬਾਜ਼ੀ ਕ੍ਰਮ ਦੇ ਬਾਰੇ ਵਿਚ ਪੁੱਛਣ ਉੱਤੇ ਫਲੇਮਿੰਗ ਨੇ ਕਿਹਾ,“''ਧੋਨੀ ਉਪਰਲੇ ਕ੍ਰਮ ਵਿਚ ਖੇਡੇਗਾ। ਇਹ ਮੈਚ ਹਾਲਤ ਉੱਤੇ ਵੀ ਨਿਰਭਰ ਕਰੇਗਾ। ਨਿਸ਼ਚਿਤ ਤੌਰ ਉੱਤੇ ਉਹ ਬੱਲੇਬਾਜ਼ ਦੇ ਰੂਪ ਵਿਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣਗੇ।''
ਵਿਦੇਸ਼ੀ ਤੇ ਭਾਰਤੀ ਖਿਡਾਰੀਆਂ ਦਾ ਵਧੀਆਂ ਕਾਂਬੀਨੇਸ਼ਨ
ਉਨ੍ਹਾਂ ਨੇ ਕਿਹਾ,“''ਸਾਡੇ ਕੋਲ ਕੁਝ ਚੰਗੇ ਖਿਡਾਰੀ ਹਨ, ਕੇਦਾਰ ਜਾਧਵ, ਅੰਬਾਤੀ ਰਾਇਡੂ, ਜਡੇਜਾ, ਬਰਾਵੋ, ਹਰਭਜਨ ਵੀ ਯੋਜਨਾ ਵਿਚ ਫਿਟ ਬੈਠਦੇ ਹਨ, ਕਰਣ ਸ਼ਰਮਾ ਇਹ ਸਾਰੇ ਬੱਲੇਬਾਜ਼ੀ ਕਰ ਸਕਦੇ ਹਨ। ਸਾਡੀ ਟੀਮ ਨੂੰ ਵੇਖੋ ਤਾਂ ਕਈ ਤਰ੍ਹਾਂ ਦੇ ਖਿਡਾਰੀ ਹਨ। ਕਾਫ਼ੀ ਵਿਕਲਪ ਉਪਲੱਬਧ ਹਨ। ਸਾਡੇ ਸਕੁਐਡ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿਚ ਕਈ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹਨ, ਕਾਂਬੀਨੇਸ਼ਨ ਜ਼ਰੂਰੀ ਹੈ, ਵਿਦੇਸ਼ੀ ਅਤੇ ਭਾਰਤੀ ਖਿਡਾਰੀਆਂ ਦਾ।'' ਹਾਲਾਂਕਿ ਫਲੇਮਿੰਗ ਨੇ ਦੱਸਿਆ ਕਿ ਹੁਣ ਤੱਕ ਓਪਨਿੰਗ ਜੋੜੀ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਬੱਲੇਬਾਜ਼ੀ 'ਚ 6 ਵਿਕਲਪ
ਉਨ੍ਹਾਂ ਨੇ ਕਿਹਾ,“''ਅਸੀਂ ਅਜੇ ਨਿਸ਼ਚਿਤ ਨਹੀਂ ਹਾਂ। ਇਹ ਕਾਂਬੀਨੇਸ਼ਨ ਅਤੇ ਹਾਲਾਤ ਉੱਤੇ ਨਿਰਭਰ ਕਰੇਗਾ। ਸਾਡੇ ਕੋਲ ਕਈ ਵਿਕਲਪ ਹਨ। ਸ਼ੌਰੇ, ਫਾਫ, ਵਾਟਸਨ, ਰਾਇਡੂ, ਬਿਲਿੰਗਸ, ਵਿਜੇ ਸਾਡੇ ਕੋਲ ਛੇ ਵਿਕਲਪ ਹਨ। ਸ਼ੌਰੇ ਸਿਖਰ ਕ੍ਰਮ ਦਾ ਬੱਲੇਬਾਜ਼ ਹੈ, ਸੈਮ ਬਿਲਿੰਗਸ ਵੀ ਸਿਖਰ ਕ੍ਰਮ ਵਿਚ ਖੇਡਦਾ ਹੈ। ਕਾਂਬੀਨੇਸ਼ਨ ਸਿਰਫ ਸਿਖਰ ਕ੍ਰਮ ਲਈ ਨਹੀਂ ਸਗੋਂ ਪੂਰੀ ਟੀਮ ਲਈ ਹੈ।''”
ਗੇਂਦਬਾਜ਼ੀ 'ਚ ਵੀ ਵਧੀਆ ਕਾਂਬੀਨੇਸ਼ਨ
ਬੱਲੇਬਾਜ਼ੀ ਦੇ ਇਲਾਵਾ ਫਲੇਮਿੰਗ ਨੇ ਗੇਂਦਬਾਜ਼ੀ ਕ੍ਰਮ ਉੱਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ,“''ਮਾਰਕ ਵੁਡ ਅਤੇ ਨਗਿਡੀ ਕੋਲ ਚੰਗੀ ਰਫ਼ਤਾਰ ਹੈ। ਸਾਡੇ ਕੋਲ ਭਾਰਤੀ ਗੇਂਦਬਾਜ਼ਾਂ ਵਿਚ ਠਾਕੁਰ ਹੈ। ਸਾਡੇ ਸਭ ਤੋਂ ਮਜ਼ਬੂਤ ਖਿਡਾਰੀ ਸਪਿਨਰਸ ਹਨ। ਵੁਡ ਕੋਲ ਚੰਗੀ ਲੈਂਥ ਅਤੇ ਰਫ਼ਤਾਰ ਹੈ।'' ਫਲੇਮਿੰਗ ਨੇ ਹਰਭਜਨ ਸਿੰਘ ਦੇ ਟੀਮ ਵਿਚ ਸ਼ਾਮਲ ਹੋਣ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ,“''ਭੱਜੀ ਨੂੰ ਇੱਥੇ ਵੇਖ ਕੇ ਉਤਸ਼ਾਹਿਤ ਹਾਂ। ਮੈਂ ਹਮੇਸ਼ਾ ਉਨ੍ਹਾਂ ਨੂੰ ਉੱਚੇ ਦਰਜੇ ਦਾ ਖਿਡਾਰੀ ਮੰਨਿਆ ਹੈ। ਉਹ ਇਸ ਸੀਜ਼ਨ ਟੀਮ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਇਹ ਵਾਨਖੇੜੇ ਵਿਚ ਗੇਂਦਬਾਜ਼ੀ ਕਰਨ ਤੋਂ ਵੱਖ ਹੋਵੇਗਾ। ਉਹ ਜਿਸ ਤਰ੍ਹਾਂ ਦਾ ਉਛਾਲ ਅਤੇ ਟਾਪ ਸਪਿਨ ਲਿਆਉਂਦੇ ਹਨ ਤਾਂ ਉਹ ਇਸ ਮੈਦਾਨ ਉੱਤੇ ਜ਼ਿਆਦਾ ਠੀਕ ਰਹੇਗਾ।''
ਇੰਜੈਕਸ਼ਨ ਤੇ ਸਰਿੰਜਾਂ ਮਿਲਣ ਦਾ ਮਾਮਲਾ : ਭਾਰਤੀ ਮੁੱਕੇਬਾਜ਼ ਡੋਪਿੰਗ ਦੋਸ਼ਾਂ ਤੋਂ ਬਰੀ
NEXT STORY