ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵਾਂ ਸੀਜ਼ਨ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ ਟੀਮ ਵੀ ਆਪਣੀ ਰਣਨੀਤੀ ਬਣਾਉਣ 'ਚ ਲੱਗ ਗਈ ਹੈ। 4 ਜਨਵਰੀ ਨੂੰ ਹੋਏ ਰਿਟੇਨ ਪਾਲਿਸੀ 'ਚ ਸਾਰਿਆ ਟੀਮਾਂ ਨੇ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਜੋੜੀ ਰੱਖਿਆ।
ਇਕ ਪਾਸੇ ਜਿੱਥੇ ਮੁੰਬਈ ਇੰਡੀਅਨ ਨੇ ਵੱਧ ਤੋਂ ਵੱਧ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤਾ ਤਾਂ ਉੱਥੇ ਕਈ ਟੀਮਾਂ ਨੇ 2-2 ਕਈ ਟੀਮਾਂ ਨੇ 2-2 ਖਿਡਾਰੀਆਂ ਨੂੰ ਰਿਟੇਨ ਕੀਤਾ ਪਰ ਪਹਿਲੀ ਚੈਂਪੀਅਨਸ ਰਾਜਸਥਾਨ ਰਾਇਲਜ਼ ਅਤੇ ਹੁਣ ਤੱਕ ਖਿਤਾਬ ਦਾ ਇੰਤਜਾਰ ਕਰ ਰਹੀ ਕਿੰਗਜ਼ ਇਲੈਵਨ ਪੰਜਾਬ ਨੇ ਸਿਰਫ ਇਕ ਖਿਡਾਰੀ ਨੂੰ ਰਿਟੇਨ ਕੀਤਾ। ਇਸ 'ਚ ਇਨ੍ਹਾਂ ਟੀਮਾਂ ਦੇ ਨਾਲ ਨੀਲਾਮੀ ਦੇ ਸਮੇਂ ਪਾਰਕੇਟ 'ਚ ਜ਼ਿਆਦਾ ਪੈਸੇ ਹੋਣਗੇ ਜਿਸ ਦਾ ਇਸਤੇਮਾਲ ਬਿਹਤਰੀਨ ਖਿਡਾਰੀਆਂ ਲਈ ਕਰ ਸਕਣਗੇ।
ਨੀਲਾਮੀ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਸਭ ਤੋਂ ਵੱਧ ਕਪਤਾਨ ਬਦਲਣ ਵਾਲੀ ਟੀਮ ਨੇ ਨਵੇਂ ਸੀਜ਼ਨ ਲਈ ਆਪਣੀ ਰਣਨੀਤੀ ਯੋਜਨਾ ਬਣ ਲਈ ਹੈ। ਟੀਮ ਇਕ ਵਾਰ ਫਿਰ ਵਿਦੇਸ਼ੀ ਕਪਤਾਨ ਨਾਲ ਮੈਦਾਨ 'ਤੇ ਉਤਰਨਾ ਚਾਹੁੰਦੀ ਹੈ ਅਤੇ ਇਸ ਕੰਮ ਲਈ ਉਸ ਦੀ ਨਜ਼ਰ ਦੱਖਣੀ ਅਫਰੀਕਾ ਦੇ ਦਿੱਗਜ਼ ਕਪਤਾਨ ਫਾਫ ਡੂ ਪਸੇਸਿਸ 'ਤੇ ਟਿੱਕੀ ਹੈ।
ਇਕ ਕ੍ਰਿਕਟ ਵੈਬਸਾਇਟ ਨਾਲ ਫ੍ਰੈਚਾਇਜ਼ੀ ਦੇ ਸੀ. ਈ. ਓ. ਸਤੀਸ਼ ਮੇਨਨ ਨੇ ਕਿਹਾ ਕਿ ਭਾਵੇ ਹੀ ਪਿਛਲੇ 10 ਸੀਜ਼ਨ 'ਚ ਟੀਮ ਦਾ ਬੁਰਾ ਹਾਲ ਰਿਹਾ ਪਰ ਕਿਸਮਤ ਇਕ ਦਿਨ ਜਰੂਰ ਬਦਲੇਗੀ। ਬੁਰੇ ਦੌਰ 'ਚ ਵੀ ਫੈਂਸ ਟੀਮ ਦੇ ਨਾਲ ਰਹੇ ਅਤੇ ਅੱਗੇ ਵੀ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਨਵੇਂ ਸੀਜ਼ਨ ਲਈ ਅਸੀਂ ਨਵੀਆਂ ਤਿਆਰੀਆਂ ਕੀਤੀਆਂ ਹਨ ਅਤੇ ਸਾਡੀ ਨਜ਼ਰ ਫਾਫ ਡੂ ਪਲੇਸਿਸ 'ਤੇ ਹੈ। ਜਿਸ ਨੂੰ ਟੀਮ ਦਾ ਕਪਤਾਨ ਚੁਣਿਆ ਜਾ ਸਕਦਾ ਹੈ।
ਪਲੇਸਿਸ ਸਭ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨਾਲ ਜੁੜਿਆ ਸੀ। ਟੀਮ 'ਤੇ ਪਬੰਧੀ ਲੱਗਣ ਤੋਂ ਬਾਅਦ ਉਸ ਨੂੰ ਪੁਣੇ ਨਾਲ ਜੋੜਿਆ ਪਰ ਪਿਛਲੇ ਦੋ ਸਾਲ ਉਹ ਸੱਟ ਦੇ ਕਾਰਨ ਕੁਝ 8 ਹੀ ਮੈਚ ਖੇਡ ਸਕਿਆ। ਹੁਣ ਤੱਕ ਖੇਡੇ 53 ਆਈ. ਪੀ. ਐੱਲ. ਮੈਚ 'ਚ ਉਸ ਨੇ 127 ਦੇ ਸਟ੍ਰਾਈਕ ਰੇਟ ਨਾਲ 1295 ਦੌੜਾਂ ਬਣਾਈਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਟੀਮ ਸਿਰਫ ਸਪਿੰਨਰ ਆਲਰਾਊਂਡਰ ਅਕਸ਼ਰ ਪਟੇਲ ਨੂੰ 6.75 ਕਰੋੜ 'ਚ ਟੀਮ ਦੇ ਨਾਲ-ਨਾਲ ਜੋੜਿਆ। ਉਸ ਦੇ ਕੋਲ ਤਿੰਨ ਰਾਇਟ ਟੂ ਮੈਚ ਦੇ ਨਾਲ ਕੁਲ 67.5 ਕਰੋੜ ਰੁਪਏ ਬਚੇ ਹਨ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਲਈ ਨੀਲਾਮੀ 27 ਅਤੇ 28 ਜਨਵਰੀ ਨੂੰ ਬੈਂਗਲੁਰੂ 'ਚ ਹੋਵੇਗੀ।
ਮਾਰਚ 'ਚ ਭਾਰਤ ਇਨ੍ਹਾਂ ਟੀਮਾਂ ਨਾਲ ਖੇਡੇਗਾ ਸੀਰੀਜ਼
NEXT STORY