ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ 11 ਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕ੍ਰਿਕੇਟ ਪ੍ਰਸ਼ੰਸਕਾ 'ਚ ਲੀਗ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਆਈ.ਪੀ.ਐੱਲ. 'ਚ ਖਿਡਾਰੀਆਂ ਦੀ ਨੀਲਾਮੀ ਦੇ ਸਮੇਂ ਹੀ ਰਾਈਲ ਚੈਲੰਜਰਸ ਬੰਗਲੂਰ (ਆਰ.ਸੀ.ਬੀ.) ਦੇ ਪ੍ਰਸ਼ੰਸਕਾਂ ਦੇ ਮਨ 'ਚ ਇਕ ਸਵਾਲ ਜ਼ਰੂਰ ਉਠਦਾ ਹੋਵੇਗਾ ਕਿ ਫਰੈਂਚਾਇਜ਼ੀ ਨੇ ਕ੍ਰਿਸ ਗੇਲ ਕਿਉਂ ਨਹੀਂ ਖਰੀਦਿਆ।
ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਸੀ ਕਿਉਂਕਿ ਗੇਲ ਨੇ ਪਹਿਲਾਂ ਕਈ ਮੁਕਾਬਲੇ ਆਪਣੇ ਦਮ 'ਤੇ ਜਿਤਾਏ ਸਨ। ਹੁਣ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਖੁਲਾਸਾ ਕੀਤਾ ਹੈ ਕਿ ਆਖਿਰ ਕਿਸ ਵਜ੍ਹਾ ਨਾਲ ਪ੍ਰਬੰਧਨ ਨੇ 'ਯੂਨੀਵਰਸਲ ਬਾਸ' ਨੂੰ ਕਿਉਂ ਨਹੀਂ ਖਰੀਦਿਆ।
-ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕ੍ਰਿਸ ਗੇਲ ਪਿਛਲੇ ਕੁਝ ਸਮੇਂ ਤੋਂ ਸਰਵਸ਼੍ਰੇਸ਼ਠ ਫਾਰਮ 'ਚ ਨਹੀਂ ਹਨ। ਇਸਦੇ ਇਲਾਵਾ ਉਮਰ ਦੇ ਕਾਰਨ ਵੀ ਇਸ ਖਿਡਾਰੀ ਦੇ ਭਵਿੱਖ 'ਤੇ ਅਨਿਸ਼ਚਿਤਤਾ ਦੇ ਬੱਦਲ ਛਾਏ ਹੋਏ ਹਨ। ਇਨ੍ਹਾਂ ਤੱਥਾਂ ਨੂੰ ਧਿਆਨ 'ਚ ਰੱਖਦੇ ਹੋਏ ਕੋਹਲੀ ਨੇ ਕਿਹਾ ਕਿ ਟੀਮ ਨੇ ਇਸ ਸਾਲ ਕ੍ਰਿਸ ਗੇਲ ਨੂੰ ਟੀਮ 'ਚ ਨਾ ਲੈਣ ਦਾ ਫੈਸਲਾ ਕੀਤਾ।
-ਆਰ.ਸੀ.ਬੀ. ਦੇ ਕਪਤਾਨ ਨੇ ਕਿਹਾ,' ਆਰ.ਸੀ.ਬੀ. ਦੇ ਲਈ ਕ੍ਰਿਸ ਗੇਲ ਨੇ ਪਿਛਲੇ ਕੁਝ ਸਮੇਂ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਪਰ ਅਗਲੇ ਤਿੰਨ ਸਾਲ ਦੇ ਟੀਮ ਸੰਯੋਜਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਾ ਖਰੀਦਣ ਦਾ ਫੈਸਲਾ ਲਿਆ ਗਿਆ। ਅਸੀਂ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੇ ਹਾਂ, ਜੋ ਸਾਡੀ ਜ਼ਰੂਰਤ ਦੇ ਮੁਤਾਬਕ ਸੰਤੁਲਨ ਮੁਹੱਈਆ ਕਰਾਉਣ।
-ਵਿਰਾਟ ਕੋਹਲੀ ਨੇ ਨਾਲ ਹੀ ਕਿਹਾ, ' ਮੈਂ ਕ੍ਰਿਸ ਗੇਲ ਤੋਂ ਕੁਝ ਵੀ ਦੂਰ ਨਹੀਂ ਲੈ ਜਾਣਾ ਚਾਹੁੰਦਾ ਕਿਉਂਕਿ ਅਸੀਂ ਟੀਮ ਸੰਤੁਲਿਤ ਕਰਨ ਦਾ ਫੈਸਲਾ ਕੀਤਾ। ਅਸੀਂ ਪੂਰੇ ਸਮੇਂ ਦੋ ਜਾਂ ਤਿੰਨ ਲੋਕਾਂ 'ਤੇ ਨਿਰਭਰ ਨਹੀਂ ਰਹਿ ਸਕਦੇ।' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਆਰ.ਸੀ.ਬੀ. ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੋਹਲੀ ਨੇ ਇਹ ਗੱਲਾਂ ਕਹੀਆਂ ਹਨ।
-ਦੱਸਦਈਏ ਕਿ ਪਿਛਲੇ ਸਾਲ ਆਰ.ਸੀ.ਬੀ. ਦੀ ਟੀਮ ਆਪਣੇ ਬੱਲੇਬਾਜ਼ਾਂ 'ਤੇ ਅਧਿਕ ਨਿਰਭਰ ਸੀ, ਪਰ ਉਨ੍ਹਾਂ ਦੇ ਕੋਲ ਗੇਂਦਬਾਜ਼ਾਂ ਦੀ ਕਮੀ ਸੀ, ਜਿਸਦੀ ਵਜ੍ਹਾ ਨਾਲ ਉਹ ਜ਼ਿਆਦਾ ਮੈਚ ਨਹੀਂ ਜਿੱਤ ਸਕੀ। ਵੈਸੇ ਇਸ ਸਾਲ ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ 'ਚ ਸ਼ਾਮਿਲ ਕੀਤਾ ਹੈ। ਖੱਬੇ ਹੱਥ ਦੇ ਵਿਸਫੋਟਕ ਓਪਨਰ ਨੇ ਆਈ,ਪੀ.ਐੱਲ. ਦੀ ਸ਼ੁਰੂਆਤ ਤੋਂ ਪਹਿਲਾਂ ਗੇਂਦਬਾਜ਼ਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਉਨ੍ਹਾਂ ਦੇ ਲਈ ਬੁਰਾ ਸਪਨਾ ਬਣ ਸਕਦੇ ਹਨ।
ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਫਾਈਨਲ 'ਚ
NEXT STORY