ਜਲੰਧਰ : ਸਨਰਾਈਜ਼ਰਸ ਹੈਦਰਾਬਾਦ ਅਤੇ ਕੋਲਕਾਤਾ ਲਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਹੈਦਰਾਬਾਦ ਦੇ ਧਾਕੜ ਬੱਲੇਬਾਜ਼ ਯੂਸੁਫ ਪਠਾਨ ਨੇ ਬੇਹੱਦ ਹੈਰਾਨੀ ਵਾਲੇ ਤਰੀਕੇ ਨਾਲ ਆਪਣਾ ਵਿਕਟ ਗੁਆ ਦਿੱਤਾ। ਦਰਅਸਲ ਹੈਦਰਾਬਾਦ ਨੂੰ ਡੇਵਿਡ ਵਾਰਨਰ (85) ਅਤੇ ਜਾਨੀ ਬੇਅਰਸਟੋ (39) ਤਾਂ ਤੂਫਾਨੀ ਸ਼ੁਰੂਆਤ ਦੇ ਹੀ ਚੁੱਕੇ ਸੀ। ਅਜਿਹੇ 'ਚ ਪਠਾਨ ਦੇ ਕੋਲ ਬਿਨਾ ਪ੍ਰੈਸ਼ਰ ਦੇ ਸ਼ਾਟ ਖੇਡਣ ਦਾ ਮੌਕਾ ਸੀ ਪਰ ਆਪਣੀ ਪਾਰੀ ਦੀ ਚੌਥੀ ਹੀ ਗੇਂਦ 'ਤੇ ਇਕ ਵੱਡਾ ਸ਼ਾਟ ਲਾਉਣ ਦੇ ਚੱਕਰ ਵਿਚ ਉਹ ਬੋਲਡ ਹੋ ਗਏ। ਯੂਸੁਫ ਦਾ ਬੋਲਡ ਹੋਣ ਦਾ ਤਰੀਕਾ ਠੀਕ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦੀਆਂ ਗੇਂਦਾਂ 'ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਹੈਲੀਕਾਪਟਰ ਸ਼ਾਟ ਲਾਉਂਦੇ ਹਨ। ਧੋਨੀ ਦੀ ਨਕਲ ਕਰਨ ਦੇ ਚੱਕਰ 'ਚ ਯੂਸੁਫ ਨੇ ਹੈਲੀਕਾਪਟਰ ਸ਼ਾਟ ਖੇਡਣ ਦੀ ਕੋਸ਼ਿਸ਼ ਤਾਂ ਕੀਤਾ ਪਰ ਉਹ ਪੂਰੀ ਤਰ੍ਹਾਂ ਖੁੰਝ ਗਏ ਅਤੇ ਬੋਲਡ ਹੋ ਗਏ।
37 ਗੇਂਦਾਂ 'ਚ ਲਾ ਚੁੱਕੇ ਹਨ ਸੈਂਕੜਾ
ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਸ ਅਤੇ ਸਨਰਾਈਜ਼ਰਸ ਹੈਦਰਾਬਾਦ ਲਈ ਖੇਡ ਰਹੇ ਯੂਸੁਫ ਪਠਾਨ ਦੇ ਨਾਂ ਇਕ ਸਮੇਂ ਆਈ. ਪੀ. ਐੱਲ. ਦਾ ਸਭ ਤੋਂ ਤੇਜ਼ ਸੈਂਕੜਾ ਲਾਉਣ ਦਾ ਰਿਕਾਰਡ ਵੀ ਰਿਹਾ ਹੈ। 2010 ਵਿਚ ਉਸ ਨੇ ਰਾਜਸਥਾਨ ਵੱਲੋਂ ਖੇਡਦਿਆਂ ਮੁੰਬਈ ਖਿਲਾਫ 37 ਗੇਂਦਾਂ 'ਚ ਸੈਂਕੜਾ ਲਾਇਆ ਸੀ। ਇਹ ਰਿਕਾਰਡ 3 ਸਾਲ ਤੱਕ ਬਰਕਰਾਰ ਰਿਹਾ ਜਦੋਂ ਤੱਕ ਗੇਲ ਨੇ ਬੈਂਗਲੁਰੂ ਵੱਲੋਂ ਖੇਡਦਿਆਂ 30 ਗੇਂਦਾਂ 'ਚ ਸੈਂਕੜਾ ਨਹੀਂ ਲਾ ਦਿੱਤਾ।
IPL 2019: ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 37 ਦੌੜਾਂ ਨਾਲ ਹਰਾਇਆ
NEXT STORY