ਆਬੂ ਧਾਬੀ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੇਜ਼ਬਾਨੀ ਕਰਨ ਵਾਲੇ ਤਿੰਨ ਸਥਾਨਾਂ 'ਚੋਂ ਇਕ ਸ਼ਾਰਜਾਹ ਸਟੇਡੀਅਮ ਦਾ ਦੌਰਾ ਕੀਤਾ ਅਤੇ ਇਸ ਸਟੇਡੀਅਮ ਦੀ ਸ਼ਲਾਘਾ ਕੀਤੀ। ਭਾਰਤ 'ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਆਈ. ਪੀ. ਐੱਲ. 2020 ਨੂੰ ਯੂ. ਏ. ਈ. 'ਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਟੀ-20 ਲੀਗ ਦੀ ਮੇਜ਼ਬਾਨੀ ਦੁਬਈ, ਆਬੂ ਧਾਬੀ ਅਤੇ ਸ਼ਾਰਜਾਹ ਕਰੇਗਾ। ਸ਼ਾਰਜਾਹ ਨੂੰ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ 'ਚ 12 ਮੈਚਾਂ ਦੀ ਮੇਜ਼ਬਾਨੀ ਕਰਨੀ ਹੈ।
ਹਾਲ ਹੀ 'ਚ ਸ਼ਾਹਜਾਹ ਸਟੇਡੀਅਮ ਨਵਾਂ ਬਣਿਆ ਹੈ। ਜਿਸ 'ਚ ਨਵੀਂ ਨਕਲੀ ਛੱਤ ਲਗਾਉਣਾ, ਰਾਇਲ ਸੁਈਟ ਨੂੰ ਅਪਗ੍ਰੇਡ ਕਰਨਾ ਤੋਂ ਇਲਾਵਾ ਕੁਮੈਂਟਰੀ ਬਾਕਸ ਅਤੇ ਵੀ. ਆਈ. ਪੀ. ਐੱਲ. ਹਾਸਿਪਟੇਲਿਟੀ ਬਾਕਸ ਨੂੰ ਕੋਵਿਡ-19 ਨਾਲ ਜੁੜੇ ਨਿਯਮਾਂ ਦੇ ਅਨੁਸਾਰ ਤਿਆਰ ਕਰਨਾ ਹੈ। ਗਾਂਗੁਲੀ ਦੇ ਨਾਲ ਇਸ ਦੌਰਾਨ ਆਈ. ਪੀ. ਐੱਲ. ਚੇਅਰਮੈਨ ਬੁਜੇਸ਼ ਪਟੇਲ, ਸਾਬਕਾ ਆਈ. ਪੀ. ਐੱਲ. ਪ੍ਰਮੁੱਖ ਰਾਜੀਵ ਸ਼ੁਕਲਾ ਤੇ ਆਈ. ਪੀ. ਐੱਲ. ਸੀ. ਓ. ਓ. ਹੇਮੰਗ ਅਮੀਨ ਵੀ ਮੌਜੂਦ ਸਨ।
ਕਾਰਲਸਨ ਤੇ ਨਾਕਾਮੁਰਾ ਸਾਂਝੇ ਤੌਰ 'ਤੇ ਬਣੇ ਸ਼ੋਅ ਡਾਊਨ 960 ਦੇ ਜੇਤੂ
NEXT STORY