ਅਬੁਧਾਬੀ (ਵਾਰਤਾ) : ਆਈ.ਪੀ.ਐੱਲ. -13 ਦੇ ਆਪਣੇ ਪਹਿਲੇ ਮੁਕਾਬਲੇ ਵਿਚ ਮਿਲੀ ਹਾਰ ਨੂੰ ਭੁਲਾ ਕੇ ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਅਤੇ ਡੈਵਿਡ ਵਾਰਨਰ ਦੀ ਅਗਵਾਈ ਵਾਲੀ ਸਨਰਾਈਜ਼ਰਸ ਹੈਦਰਾਬਾਦ ਸ਼ਨੀਵਾਰ ਯਾਨੀ ਅੱਜ ਹੋਣ ਵਾਲੇ ਮੈਚ ਵਿਚ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰਣ ਦੇ ਇਰਾਦੇ ਨਾਲ ਉਤਰਣਗੇ। ਹੈਦਰਾਬਾਦ ਨੂੰ ਰਾਇਲ ਚੈਲੇਂਜਰਸ ਬੇਂਗਲੁਰੂ ਖ਼ਿਲਾਫ ਆਪਣੇ ਪਹਿਲੇ ਮੁਕਾਬਲੇ ਵਿਚ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ, ਜਦੋਂਕਿ ਕੇ.ਕੇ.ਆਰ. ਦੀ ਟੀਮ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ ਸੀ। ਹੈਦਰਾਬਾਦ ਅਤੇ ਕੇ.ਕੇ.ਆਰ. ਦਾ ਅਜੇ ਖਾਤਾ ਨਹੀਂ ਖੁੱਲ੍ਹਾ ਹੈ ਅਤੇ ਦੋਵੇਂ ਟੀਮਾਂ ਅੰਕ ਸੂਚੀ ਵਿਚ ਕਰਮਵਾਰ 7ਵੇਂ ਅਤੇ 8ਵੇਂ ਸਥਾਨ 'ਤੇ ਹਨ।
ਹੈਦਰਾਬਾਦ ਨੂੰ ਬੈਂਗਲੁਰੂ ਖ਼ਿਲਾਫ ਕਰੀਬੀ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਸੀ। 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਕਪਤਾਨ ਵਾਰਨਰ ਬਦਕਿਸਮਤੀ ਨਾਲ ਨਾਨ ਸਟਰਾਇਕਰ 'ਤੇ ਰਨ ਆਊਟ ਹੋ ਗਏ ਸਨ। ਵਾਰਨਰ ਦੇ ਆਊਟ ਹੋਣ ਦੇ ਬਾਅਦ ਵਿਕਟਕੀਪਰ ਬੱਲੇਬਾਜ ਜਾਣੀ ਬੇਇਰਸਟੋ (61) ਅਤੇ ਮਨੀਸ਼ ਪੰਡਿਤ (34) ਨੇ ਹੀ ਕੁੱਝ ਚੰਗੀ ਬੱਲੇਬਾਜੀ ਕੀਤੀ। ਇਸ ਮੁਕਾਬਲੇ ਵਿਚ ਹੈਦਰਾਬਾਦ ਦਾ ਮੱਧਕਰਮ ਉਸ ਦੀ ਸਭ ਤੋਂ ਕਮਜੋਰ ਕੜੀ ਸਾਬਤ ਹੋਇਆ। ਵਿਜੈ ਸ਼ੰਕਰ, ਅਭਿਸ਼ੇਕ ਸ਼ਰਮਾ, ਪ੍ਰਿਅਮ ਗਰਗ , ਰਾਸ਼ਿਦ ਖਾਨ ਸਭ ਸਸਤੇ ਵਿਚ ਆਊਟ ਹੋਏ। ਹੈਦਰਾਬਾਦ ਨੇ 32 ਦੌੜਾਂ ਜੋੜ ਕੇ ਆਪਣੇ ਆਖ਼ਰੀ 8 ਵਿਕਟ ਗਵਾ ਦਿੱਤੇ ਸਨ ਅਤੇ ਇਹੀ ਉਸ ਦੀ ਹਾਰ ਦਾ ਕਾਰਨ ਸੀ। ਵਾਰਨਰ ਨੂੰ ਆਪਣੇ ਮੱਧ ਕ੍ਰਮ ਨੂੰ ਸੰਭਾਲਨਾ ਹੋਵੇਗਾ। ਹੈਦਰਾਬਾਦ ਦੇ ਮੱਧਕਰਮ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਸਨ।
ਇਹ ਵੀ ਪੜ੍ਹੋ : ਗਾਵਸਕਰ ਨੇ ਮੁੜ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਜਵਾਬ- ਆਪਣੇ ਕੰਨਾਂ ਨਾਲ ਸੁਣੋ, ਅੱਖਾਂ ਨਾਲ ਦੇਖੋ, ਫਿਰ ਕਹੋ
ਕੋਲਕਾਤਾ ਨੂੰ ਜੇਕਰ ਕੇ.ਕੇ.ਆਰ. ਖ਼ਿਲਾਫ਼ ਵਾਪਸੀ ਕਰਣੀ ਹੈ ਤਾਂ ਟੀਮ ਨੂੰ ਸਾਝੇਦਾਰੀਆਂ ਕਰਣੀਆਂ ਹੋਣਗੀਆਂ। ਹੈਦਰਾਬਾਦ ਦੇ ਮੱਧਕਰਮ ਨੂੰ ਵੀ ਆਪਣਾ ਯੋਗਦਾਨ ਦੇਣਾ ਹੋਵੇਗਾ ਅਤੇ ਵੱਡੀ ਸਾਂਝੇਦਾਰੀ ਟੁੱਟਣ ਦੇ ਬਾਅਦ ਪਾਰੀ ਨੂੰ ਅੱਗੇ ਵਧਾਉਣਾ ਹੋਵੇਗਾ। ਹੈਦਰਾਬਾਦ ਦੀ ਗੇਂਦਬਾਜੀ ਉਸ ਦੇ ਲਈ ਚਿੰਤਾ ਦਾ ਵਿਸ਼ਾ ਹੈ ਜੋ ਬੈਂਗਲੁਰੂ ਦੇ ਸਾਹਮਣੇ ਅਸਫ਼ਲ ਰਹੀ ਸੀ। ਟੀਮ ਦਾ ਕੋਈ ਵੀ ਅਹਿਮ ਗੇਂਦਬਾਜ ਵਿਕਟ ਲੈਣ ਵਿਚ ਨਾਕਾਮ ਰਿਹਾ ਸੀ, ਇੱਥੇ ਤੱਕ ਕਿ ਟੀਮ ਦੇ ਸਟਾਰ ਲੈਗ ਸਪਿਨਰ ਰਾਸ਼ਿਦ ਖਾਨ ਦੀ ਝੋਲੀ ਵੀ ਖਾਲ੍ਹੀ ਰਹੀ ਸੀ। ਇਸ ਦੌਰਾਨ ਉਸ ਨੂੰ ਆਸਟਰੇਲਿਆਈ ਆਲਰਾਊਂਡਰ ਮਿਸ਼ੇਲ ਮਾਰਸ਼ ਦੇ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਕਾਰਣ ਵੱਡਾ ਝੱਟਕਾ ਲਗੱਾ ਹੈ। ਹਾਲਾਂਕਿ ਉਨ੍ਹਾਂ ਦੀ ਜਗ੍ਹਾ ਵੈਸਟ ਇੰਡੀਜ਼ ਦੇ ਜੈਸਨ ਹੋਲਡਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਤੋਂ ਅਗਲੇ ਮੁਕਾਬਲੇ ਵਿਚ ਕਾਫ਼ੀ ਉਮੀਦਾਂ ਹੋਣਗੀਆਂ। ਵਾਰਨਰ ਆਪਣੀ ਟੀਮ ਦੇ ਪਿਛਲੇ ਪ੍ਰਦਰਸ਼ਨ ਤੋਂ ਕਾਫ਼ੀ ਨਿਰਾਸ਼ ਹੋਏ ਸਨ ਪਰ ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਟੀਮ ਅਗਲੇ ਮੁਕਾਬਲੇ ਵਿਚ ਵਾਪਸੀ ਕਰੇਗੀ। ਉਨ੍ਹਾਂ ਨੇ ਮੈਚ ਦੇ ਬਾਅਦ ਕਿਹਾ ਸੀ, 'ਸਾਨੂੰ ਇਸ ਹਾਰ ਤੋਂ ਸਿੱਖਣ ਦੀ ਜ਼ਰੂਰਤ ਹੋਵੇਗੀ। ਜ਼ਾਹਰ ਹੈ ਕਿ ਜੋ ਹੋਇਆ ਅਸੀਂ ਉਸ ਨੂੰ ਮਿਟਾ ਨਹੀਂ ਸਕਦੇ ਪਰ ਅਸੀਂ ਅਗਲੇ ਮੈਚ ਤੋਂ ਪਹਿਲਾਂ ਸਖ਼ਤ ਮਿਹਨਤ ਕਰਕੇ ਵਾਪਸੀ ਕਰਾਂਗੇ। ਮੈਨੂੰ ਪਤਾ ਹੈ ਕਿ ਟੀਮ ਦੇ ਖਿਡਾਰੀ ਚੰਗੇ ਹਨ।'
2 ਵਾਰ ਦੀ ਚੈਂਪੀਅਨ ਕੇ.ਕੇ.ਆਰ. ਮੁੰਬਈ ਖ਼ਿਲਾਫ਼ ਪੂਰੀ ਤਰ੍ਹਾਂ ਨਾਕਾਮ ਰਹੀ ਸੀ। ਪਹਿਲਾਂ ਉਸ ਦੇ ਗੇਂਦਬਾਜਾਂ ਦੀ ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਨੇ ਜੰਮ ਕੇ ਧੁਲਾਈ ਕੀਤੀ ਸੀ ਅਤੇ ਬਾਅਦ ਵਿਚ ਟੀਮ ਦੇ ਬੱਲੇਬਾਜ ਵੀ ਪ੍ਰਦਰਸ਼ਨ ਕਰਣ ਵਿਚ ਨਾਕਾਮ ਰਹੇ ਸਨ। ਕੇ.ਕੇ.ਆਰ. ਦੇ ਗੇਂਦਬਾਜਾਂ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਸੀ ਪਰ ਉਹ ਇਸ ਪ੍ਰਦਰਸ਼ਨ ਨੂੰ ਬਰਕਰਾਰ ਨਹੀਂ ਰੱਖ ਸਕੇ ਸਨ। ਕੋਲਕਾਤਾ ਦੇ ਕੋਲ ਪੈਟ ਕਮਿੰਸ, ਸੰਦੀਪ ਵਾਰਿਅਰ ਵਰਗੇ ਬਿਹਤਰ ਤੇਜ ਗੇਂਦਬਾਜ ਹਨ ਜਦੋਂ ਕਿ ਚਾਇਨਾਮੈਨ ਗੇਂਦਬਾਜ ਕੁਲਦੀਪ ਯਾਦਵ ਅਤੇ ਸੁਨੀਲ ਨਰਾਇਣ ਵਰਗੇ ਸਪਿਨਰਾਂ ਦੀ ਜੋੜੀ ਹੈ ਜੋ ਕਿਸੇ ਵੀ ਟੀਮ ਦੇ ਬੱਲੇਬਾਜ਼ੀ ਹਮਲੇ ਨੂੰ ਨਸ਼ਟ ਕਰ ਸਕਦੀ ਹੈ। ਟੀਮ ਕੋਲ ਇਓਨ ਮੋਰਗਨ, ਸ਼ੁਭਮਨ ਗਿੱਲ, ਕਾਰਤਿਕ, ਨੀਤਿਸ਼ ਰਾਣਾ ਵਰਗੇ ਬਿਹਤਰੀਨ ਬੱਲੇਬਾਜ਼ ਹਨ ਅਤੇ ਦੁਨੀਆ ਦੇ ਦਿੱਗਜ ਆਲਰਾਊਂਡਰ ਵਿਚ ਸ਼ੁਮਾਰ ਆਂਦਰੇ ਰਸੇਲ ਹੈ ਜੋ ਅੰਤ ਦੇ ਓਵਰਾਂ ਵਿਚ ਆਪਣੇ ਪ੍ਰਦਰਸ਼ਨ ਨਾਲ ਮੈਚ ਦਾ ਰੁਖ਼ ਕਿਸੇ ਵੀ ਸਮੇਂ ਪਲਟ ਸਕਦੇ ਹਨ।
ਇਹ ਵੀ ਪੜ੍ਹੋ : ਤਾਲਾਬੰਦੀ ਤੋਂ ਬਾਅਦ 1 ਕਰੋੜ ਤੋਂ ਵੱਧ ਮੁਸਾਫਰਾਂ ਨੇ ਕੀਤਾ ਹਵਾਈ ਸਫਰ
ਕੇ.ਕੇ.ਆਰ. ਨੇ ਮੁੰਬਈ ਖ਼ਿਲਾਫ਼ ਆਪਣੀ ਸਮਰਥਾ ਦੇ ਸਮਾਨ ਪ੍ਰਦਰਸ਼ਨ ਨਹੀਂ ਕੀਤਾ ਸੀ ਅਤੇ ਉਹ ਹਰ ਵਿਭਾਗ ਵਿਚ ਫਿਸੱਡੀ ਸਾਬਤ ਹੋਈ ਸੀ। ਖੁਦ ਟੀਮ ਦੇ ਕਪਤਾਨ ਕਾਰਤਿਕ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਟੀਮ ਨੂੰ ਹਰ ਵਿਭਾਗ ਵਿਚ ਸੁਧਾਰ ਕਰਣ ਦੀ ਲੋੜ ਹੈ। ਕੇ.ਕੇ.ਆਰ. ਦੀ ਹਾਰ ਦਾ ਮੁੱਖ ਕਾਰਨ ਬੱਲੇਬਾਜ਼ਾਂ ਵੱਲੋਂ ਵੱਡੀ ਸਾਝੇਦਾਰੀਆਂ ਨਾ ਕਰਣਾ ਵੀ ਰਿਹਾ ਸੀ। ਕੋਲਕਾਤਾ ਨੂੰ ਇਸ 'ਤੇ ਧਿਆਨ ਕੇਂਦਰਿਤ ਕਰਣਾ ਹੋਵੇਗਾ ਅਤੇ ਸਾਝੇਦਾਰੀਆਂ ਕਰਣੀਆਂ ਹੋਣਗੀਆਂ। ਪਿਛਲੇ ਮੁਕਾਬਲੇ ਵਿਚ ਸ਼ੁਭਮਨ ਗਿੱਲ 6, ਸੁਨੀਲ ਨਰਾਇਣ 7, ਕਪਤਾਨ ਦਿਨੇਸ਼ ਕਾਰਤਿਕ 30, ਨੀਤਿਸ਼ ਰਾਣਾ 24, ਰਸੇਲ 11 ਅਤੇ ਮੋਰਗਨ 16 ਦੌੜਾਂ ਬਣਾ ਕੇ ਆਊਟ ਹੋਏ ਸਨ। ਹਾਲਾਂਕਿ ਪੈਟ ਕਮਿੰਸ ਨੇ ਜਸਪ੍ਰੀਤ ਬੁਮਰਾਹ ਦੀਆਂ ਗੇਂਦਾਂ 'ਤੇ 4 ਛੱਕੇ ਜੜੇ ਸਨ ਪਰ ਟੀਮ ਨੂੰ ਸਿਖਰ ਕ੍ਰਮ ਦੇ ਬੱਲੇਬਾਜ਼ਾਂ ਤੋਂ ਬਿਹਤਰ ਯੋਗਦਾਨ ਦੀ ਉਮੀਦ ਹੈ। ਦੋਵਾਂ ਟੀਮਾਂ ਕੋਲ ਨੌਜਵਾਨ ਅਤੇ ਧਾਕੜ ਖਿਡਾਰੀਆਂ ਦਾ ਚੰਗਾ ਮੇਲ ਹੈ । ਕੇ.ਕੇ.ਆਰ. ਨੂੰ ਵਾਰਨਰ ਅਤੇ ਬੇਇਰਸਟੋ ਨੂੰ ਵੱਡੇ ਸਕੋਰ ਨਾਲ ਰੋਕਨਾ ਹੋਵੇਗਾ ਜਦੋਂਕਿ ਹੈਦਰਾਬਾਦ ਨੂੰ ਰਸੇਲ, ਮੋਰਗਨ ਅਤੇ ਨਰਾਇਣ ਦੀ ਚੁਣੌਤੀ ਨੂੰ ਪਾਰ ਪਾਉਣਾ ਹੋਵੇਗਾ। ਪਿਛਲੇ ਮੁਕਾਬਲੇ ਵਿਚ ਜਿਸ ਤਰ੍ਹਾਂ ਹੈਦਰਾਬਾਦ ਦੀ ਟੀਮ ਲੈਗ ਸਪਿਨਰ ਯੁਜਵੇਂਦਰ ਚਾਹਲ ਦੇ ਅੱਗੇ ਨਤਮਸਤਕ ਹੋ ਗਈ ਸੀ, ਉਸ ਨੂੰ ਵੇਖਦੇ ਹੋਏ ਨਰਾਇਣ ਅਤੇ ਕੁਲਦੀਪ ਉਸ ਦੇ ਲਈ ਪਰੇਸ਼ਾਨੀ ਖੜੀ ਕਰ ਸਕਦੇ ਹਨ।
ਗਾਵਸਕਰ ਨੇ ਮੁੜ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਜਵਾਬ- ਆਪਣੇ ਕੰਨਾਂ ਨਾਲ ਸੁਣੋ, ਅੱਖਾਂ ਨਾਲ ਦੇਖੋ, ਫਿਰ ਕਹੋ
NEXT STORY