ਸ਼ਾਰਜਾਹ (ਭਾਸ਼ਾ) : ਆਪਣੇ ਪਿਛਲੇ ਦੋ ਮੁਕਾਬਲਿਆਂ ਵਿਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਹਰਾ ਕੇ ਲੈਅ ਹਾਸਲ ਕਰ ਚੁੱਕੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਪਲੇਅ- ਆਫ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਣ ਲਈ ਮੰਗਲਵਾਰ ਯਾਨੀ ਅੱਜ ਇੱਥੇ ਮੁੰਬਈ ਇੰਡੀਅਨਜ਼ ਦੀ ਸਖ਼ਤ ਚੁਣੌਤੀ ਨੂੰ ਪਾਰ ਪਾਉਣਾ ਹੋਵੇਗਾ। ਹੈਦਰਾਬਾਦ ਦੀ ਟੀਮ ਦਾ ਨੈਟ ਰਨ ਰੇਟ ਪਲੇਅ-ਆਫ ਦੀ ਦੌੜ ਵਿਚ ਸ਼ਾਮਲ ਦੂਜੀਆਂ ਟੀਮਾਂ ਤੋਂ ਬਿਹਤਰ ਹੈ। ਅਜਿਹੇ ਵਿਚ ਮੁੰਬਈ ਨੂੰ ਹਰਾ ਕੇ ਉਹ ਟੂਰਨਾਮੈਂਟ ਅੰਤਿਮ 4 ਵਿਚ ਜਗ੍ਹਾ ਪੱਕੀ ਕਰ ਸਕਦੇ ਹੈ।
ਜਾਨੀ ਬੇਇਰਸਟਾ ਨੂੰ ਅੰਤਿਮ 11 ਤੋਂ ਬਾਹਰ ਕਰਣ ਦਾ ਔਖਾ ਫ਼ੈਸਲਾ ਲੈਣ ਦੇ ਬਾਅਦ ਟੀਮ ਠੀਕ ਸੰਯੋਜਨ ਬਣਾਉਣ ਵਿਚ ਕਾਮਯਾਬ ਵਿੱਖ ਰਹੀ ਹੈ। ਰਿਦਿਮਾਨ ਸਾਹਾ ਨੇ ਡੈਵਿਡ ਵਾਰਨਰ ਨਾਲ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਪ੍ਰਭਾਵਿਤ ਕੀਤਾ ਹੈ ਜਦੋਂ ਕਿ ਜੇਸਨ ਹੋਲਡਰ ਨੇ ਟੀਮ ਨੂੰ ਹਰਫਨਮੌਲਾ ਖਿਡਾਰੀ ਦਾ ਬਦਲ ਦਿੱਤਾ ਹੈ। ਰਾਇਰ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਪਿਛਲੇ ਮੈਚ ਦੇ ਆਖਰੀ ਓਵਰਾਂ ਵਿਚ ਤੇਜ਼ ਗੇਂਦਬਾਜ਼ ਹੋਲਡਰ ਅਤੇ ਸੰਦੀਪ ਸ਼ਰਮਾ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਅਤੇ ਰਾਸ਼ਿਦ ਖਾਨ ਦੀ ਹਾਜ਼ਰੀ ਨਾਲ ਟੀਮ ਦੀ ਗੇਂਦਬਾਜ਼ੀ ਤੇਜ਼ ਹੈ।
ਆਰ.ਸੀ.ਬੀ. ਖ਼ਿਲਾਫ਼ ਪਿਛਲੇ ਮੈਚ ਵਿਚ ਜਿੱਤ ਦਰਜ ਕਰਣ ਦੇ ਬਾਅਦ ਕਪਤਾਨ ਵਾਰਨਰ ਨੇ ਕਿਹਾ ਸੀ, '2016 ਵਿਚ ਵੀ ਟੀਮ ਦੇ ਸਾਹਮਣੇ ਅਜਿਹੀ ਹੀ ਚੁਣੌਤੀ ਸੀ ਅਤੇ ਅਸੀਂ ਆਖ਼ਰੀ ਦੇ ਤਿੰਨ ਮੈਚਾਂ ਵਿਚ ਜਿੱਤ ਦਰਜ ਕੀਤੀ ਸੀ।' ਸਨਰਾਈਜ਼ਰਸ ਹੈਦਰਾਬਾਦ ਨੂੰ ਇਹ ਪਤਾ ਹੈ ਕਿ ਮੁੰਬਈ ਇੰਡੀਅਨਜ਼ ਵਰਗੀ ਮਜਬੂਤ ਟੀਮ ਖ਼ਿਲਾਫ਼ ਗਲਤੀ ਕਰਣ ਦੀ ਗੁੰਜਾਇਸ਼ ਬਹੁਤ ਘੱਟ ਹੋਵੇਗੀ, ਜੋ ਆਪਣੇ ਪੰਜਵੇਂ ਆਈ.ਪੀ.ਐਲ. ਖ਼ਿਤਾਬ ਵੱਲ ਵੱਧ ਰਹੀ ਹੈ। ਜ਼ਖਮੀ ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿਚ ਮੁੰਬਈ ਆਪਣੇ ਪਿਛਲੇ ਮੁਕਾਬਲਿਆਂ ਵਿਚ ਆਰ.ਸੀ.ਬੀ. ਅਤੇ ਦਿੱਲੀ ਕੈਪੀਟਲਸ ਨੂੰ ਆਸਾਨੀ ਨਾਲ ਹਰਾ ਕੇ ਪਲੇਅ-ਆਫ ਲਈ ਕੁਆਲੀਫਾਈ ਕਰਣ ਵਾਲੀ ਪਹਿਲੀ ਟੀਮ ਬਣੀ। ਟਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਨੇ ਨਵੀਂ ਅਤੇ ਪੁਰਾਣੀ ਗੇਂਦ ਨਾਲ ਸ਼ਾਨਦਾਰ ਸਵਿੰਗ ਗੇਂਦਬਾਜੀ ਕੀਤੀ ਹੈ।
ਰੋਹਿਤ ਦੀ ਗੈਰ-ਮੌਜੂਦਗੀ ਵਿਚ ਟੀਮ ਦੀ ਅਗਵਾਈ ਕਰ ਰਹੇ ਕੀਰੋਨ ਪੋਲਾਰਡ ਪ੍ਰਭਾਵਸ਼ਾਲੀ ਰਹੇ ਹਨ। ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਵਿਚ ਰੋਹਿਤ ਨੂੰ ਨਹੀਂ ਚੁਣਿਆ ਗਿਆ ਹੈ ਅਤੇ 2 ਹਫਤੇ ਪਹਿਲਾਂ ਜ਼ਖਮੀ (ਮਾਸਪੇਸ਼ੀਆਂ ਵਿਚ ਖਿਚਾਅ) ਹੋਣ ਵਾਲੇ ਇਸ ਖਿਡਾਰੀ ਦੇ ਉੱਬਰਣ ਦੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਅੰਕ ਸੂਚੀ ਵਿਚ ਸਿਖ਼ਰ 'ਤੇ ਜਗ੍ਹਾ ਪੱਕੀ ਕਰ ਚੁੱਕੀ ਮੁੰਬਈ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੇਗੀ।
PSL 'ਚ ਪੇਸ਼ਾਵਰ ਜਾਲਮੀ ਦੇ ਲਈ ਖੇਡਣਗੇ ਫਾਫ ਡੂ ਪਲੇਸਿਸ
NEXT STORY