ਦੁਬਈ (ਭਾਸ਼ਾ) : 5ਵਾਂ ਖ਼ਿਤਾਬ ਜਿੱਤਣ ਦੇ ਇਰਾਦੇ ਲੈ ਕੇ ਉੱਤਰਨ ਵਾਲੀ ਸਿਤਾਰਿਆਂ ਨਾਲ ਸਜੀ ਮੁੰਬਈ ਇੰਡੀਅਨਜ਼ ਮੰਗਲਵਾਰ ਯਾਨੀ ਅੱਜ ਇੱਥੇ ਆਈ.ਪੀ.ਐਲ. ਫਾਈਨਲ ਵਿਚ ਉਤਰੇਗੀ ਤਾਂ ਉਸ ਦੇ ਸਾਹਮਣੇ ਪਹਿਲੀ ਵਾਰ ਖ਼ਿਤਾਬੀ ਮੁਕਾਬਲੇ ਵਿਚ ਜਗ੍ਹਾ ਬਣਾਉਣ ਵਾਲੀ ਆਤਮ ਵਿਸ਼ਵਾਸ ਨਾਲ ਭਰਪੂਰ ਦਿੱਲੀ ਕੈਪੀਟਲਸ ਖੜ੍ਹੀ ਹੋਵੇਗੀ, ਜਿਸ ਕੋਲ 'ਮੈਚ ਵਿਨਰਸ' ਦੀ ਕਮੀ ਨਹੀਂ ਹੈ। ਰੁਮਾਂਚ ਨਾਲ ਭਰਪੂਰ ਮੁਕਾਬਲਿਆਂ ਦੇ 52 ਦਿਨ ਪੂਰੇ ਹੋਣ ਦੇ ਬਾਅਦ ਹੁਣ ਇਸ 'ਖ਼ਾਸ' ਆਈ.ਪੀ.ਐਲ. ਦਾ ਇਕ ਆਖ਼ਰੀ ਮੁਕਾਬਲਾ ਬਾਕੀ ਹੈ। ਖ਼ਾਸ ਇਸ ਲਈ ਕਿ ਤਮਾਮ ਚੁਣੌਤੀਆਂ ਅਤੇ ਰੁਕਾਵਟਾਂ ਦੇ ਬਾਵਜੂਦ ਇਸ ਦੇ ਸਫ਼ਲ ਆਯੋਜਨ ਨੇ ਦਰਸ਼ਕਾਂ ਨੂੰ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਨਕਾਰਾਤਮਕਤਾ ਤੋਂ ਨਿਜਾਤ ਪਾਉਣ ਵਿਚ ਮਦਦ ਕੀਤੀ ਹੈ। ਆਈ.ਪੀ.ਐਲ. ਦੇ ਸਭ ਤੋਂ ਸਫ਼ਲ ਕਪਤਾਨ ਰੋਹਿਤ ਸ਼ਰਮਾ ਦੀਆਂ ਨਜ਼ਰਾਂ 5ਵੇਂ ਖ਼ਿਤਾਬ 'ਤੇ ਹਨ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਮੁੜ 9ਵੇਂ ਤੋਂ 7ਵੇਂ ਸਥਾਨ 'ਤੇ ਪੁੱਜੇ ਮੁਕੇਸ਼ ਅੰਬਾਨੀ
ਉਥੇ ਹੀ ਦਿੱਲੀ ਪਿਛਲੇ ਬਾਰਾਂ ਸੈਸ਼ਨਾਂ ਵਿੱਚ ਹਾਰ ਦਾ ਮੂੰਹ ਵੇਖਣ ਤੋਂ ਬਾਅਦ ਪਹਿਲੀ ਵਾਰ ਇਸ ਮੁਕਾਮ ਤੱਕ ਪਹੁੰਚੀ ਹੈ। ਅਜਿਹਾ ਬਹੁਤ ਘੱਟ ਹੀ ਹੁੰਦਾ ਹੈ ਕਿ ਸਭ ਤੋਂ ਪ੍ਰਬਲ ਦਾਅਵੇਦਾਰ 2 ਟੀਮਾਂ ਹੀ ਖ਼ਿਤਾਬ ਲਈ ਆਪਸ ਵਿੱਚ ਟਕਰਾਉਣ। ਇਸ ਵਾਰ ਹਾਲਾਂਕਿ ਸਿਖ਼ਰ 2 ਟੀਮਾਂ ਹੀ ਆਹਮੋ-ਸਾਹਮਣੇ ਹਨ। ਮੁੰਬਈ ਨੇ 15 ਵਿਚੋਂ 10 ਮੈਚ ਜਿੱਤੇ, ਜਦੋਂ ਕਿ ਦਿੱਲੀ ਨੇ 16 ਵਿਚੋਂ 9 ਮੈਚਾਂ ਵਿਚ ਜਿੱਤ ਦਰਜ ਕੀਤੀ। ਮੁੰਬਈ ਦੇ ਖਿਡਾਰੀਆਂ ਨੇ ਟੂਰਨਾਮੈਂਟ ਵਿਚ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਮੁੰਬਈ ਦੇ ਬੱਲੇਬਾਜ਼ਾਂ ਨੇ 130 ਛੱਕੇ ਜੜੇ ਹਨ, ਜਦੋਂਕਿ ਦਿੱਲੀ ਨੇ 84 ਛੱਕੇ ਜੜੇ ਹਨ। ਸਾਰਿਆਂ ਦੀਆਂ ਨਜ਼ਰਾਂ ਆਈ.ਪੀ.ਐਲ. ਫਾਈਨਲ 'ਤੇ ਹਨ ਪਰ 'ਰਾਂਚੀ ਦੇ ਉਸ ਰਾਜਕੁਮਾਰ' ਦੀ ਕਮੀ ਜ਼ਰੂਰ ਖਲ ਰਹੀ ਹੈ, ਜਿਸ ਦੀ ਟੀਮ 2017 ਤੋਂ ਲਗਾਤਾਰ ਆਈ.ਪੀ.ਐਲ. ਫਾਈਨਲ ਖੇਡਦੀ ਆਈ ਹੈ।
ਇਹ ਵੀ ਪੜ੍ਹੋ: ਸਸਤਾ ਹੋਇਆ ਸੋਨਾ, ਕੀਮਤਾਂ 'ਚ ਆਈ 7 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਚਾਂਦੀ ਵੀ ਡਿੱਗੀ
ਚਾਂਥਮ ਨੇ ਕੀਤੀ ਸ਼ਾਨਦਾਰ ਫੀਲਡਿੰਗ, ਮੋਰਗਨ ਨੇ ਇਸ ਖਿਡਾਰੀ ਨਾਲ ਕੀਤੀ ਤੁਲਨਾ
NEXT STORY