ਨਵੀਂ ਦਿੱਲੀ : ਦੁਨੀਆ ਦੇ ਟੌਪ 10 ਅਮੀਰਾਂ ਦੀ ਤਾਜ਼ਾ ਸੂਚੀ 'ਚ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ 2 ਸਥਾਨ ਚੜ੍ਹ ਕੇ ਹੁਣ 9ਵੇਂ ਤੋਂ 7ਵੇਂ ਨੰਬਰ 'ਤੇ ਪਹੁੰਚ ਗਏ ਹਨ। ਪਿਛਲੇ ਦਿਨੀਂ ਰਿਲਾਇੰਸ ਦੇ ਸ਼ੇਅਰਾਂ 'ਚ ਗਿਰਾਵਟ ਕਾਰਣ ਉਹ 5ਵੇਂ ਸਥਾਨ ਤੋਂ ਇਕ ਹੀ ਦਿਨ 'ਚ 9ਵੇਂ ਸਥਾਨ 'ਤੇ ਆ ਗਏ ਸਨ। ਹੁਣ ਉਨ੍ਹਾਂ ਦੇ ਉੱਪਰ ਵਾਰੇਨ ਬਫੇਟ, ਏਲਨ ਮਸਕ, ਮਾਰਕ ਜੁਕਰਬਰਗ, ਬਿਲਗੇਟਸ, ਬਰਨਾਰਡ ਅਰਨਾਲਟ ਐਂਡ ਫੈਮਿਲੀ ਅਤੇ ਜੇਫ ਬੇਜੋਸ ਹਨ। ਫੋਰਬਸ ਰਿਅਲ ਟਾਈਮ ਬਿਲਿਅਨੇਅਰ ਰੈਂਕਿੰਗ 'ਚ ਟੌਪ 'ਤੇ ਐਮਾਜ਼ੋਨ ਦੇ ਸੀ. ਈ. ਓ. ਜੇਫ ਬੇਜੋਸ ਕਾਬਜ਼ ਹਨ।
ਦੁਨੀਆ ਭਰ 'ਚ 100 ਅਰਬ ਡਾਲਰ ਤੋਂ ਜ਼ਿਆਦਾ ਨੈੱਟਵਰਥ ਵਾਲੇ ਅਮੀਰਾਂ ਦੀ ਗਿਣਤੀ ਹੁਣ 4 ਹੋ ਗਈ ਹੈ। ਹੁਣ 100 ਅਰਬ ਡਾਲਰ ਕਲੱਬ 'ਚ ਚੌਥੇ ਨੰਬਰ 'ਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਵੀ ਪਹੁੰਚ ਗਏ ਹਨ। ਸ਼ੁੱਕਰਵਾਰ ਤੱਕ ਉਨ੍ਹਾਂ ਦੀ ਜਾਇਦਾਦ 107.7 ਅਰਬ ਡਾਲਰ ਸੀ। ਉਥੇ ਹੀ ਤੀਜੇ ਸਥਾਨ 'ਤੇ ਬਿਲਗੇਟਸ ਹਨ, ਜਿਨ੍ਹਾਂ ਦਾ ਨੈੱਟਵਰਥ 118.2 ਅਰਬ ਡਾਲਰ ਹੈ। ਦੂਜੇ ਸਥਾਨ 'ਤੇ ਫ੍ਰਾਂਸ ਦੇ ਬਰਨਾਰਡ ਅਰਨਾਲਟ ਐਂਡ ਫੈਮਿਲੀ ਹੈ, ਜਿਸ ਦੀ ਕੁਲ ਜਾਇਦਾਦ 124.8 ਅਰਬ ਡਾਲਰ ਹੈ। ਟੌਪ 'ਤੇ ਬੈਠੇ ਐਮਾਜ਼ੋਨ ਦੇ ਸੀ. ਈ. ਓ. ਜੇਫ ਬੇਜੋਸ ਦਾ ਨੈੱਟਵਰਥ 200 ਅਰਬ ਡਾਲਰ ਤੋਂ ਸਿਰਫ 6.6 ਅਰਬ ਡਾਲਰ ਘੱਟ ਹੈ।
ਦੱਸ ਦਈਏ ਕਿ ਫੋਰਬਸ ਦੇ ਰੀਅਲ ਟਾਈਮ ਬਿਲਿਅਨੇਅਰ ਰੈਂਕਿੰਗਸ ਤੋਂ ਹਰ ਰੋਜ਼ ਪਬਲਿਕ ਹੋਲਡਿੰਗਸ 'ਚ ਹੋਣ ਵਾਲੇ ਉਤਾਰ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ 'ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ 'ਚ ਇਕ ਵਾਰ ਅਪਡੇਟ ਹੁੰਦਾ ਹੈ।
ਦੁਕਾਨਦਾਰਾਂ ਨੂੰ ਮਾਰਚ ਤੱਕ 1,000 ਕਰੋੜ ਰੁਪਏ ਦਾ ਕਰਜ਼ਾ ਦੇਵੇਗੀ Paytm
NEXT STORY