ਆਬੂਧਾਬੀ/ਦੁਬਈ : ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਲਈ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖ਼ਿਲਾਫ਼ ਸ਼ਨੀਵਾਰ ਯਾਨੀ ਅੱਜ ਦੁਪਹਿਰ ਨੂੰ 'ਕਰੋ ਜਾਂ ਮਰੋ' ਦਾ ਮੁਕਾਬਲਾ ਹੋਵੇਗਾ, ਜਿੱਥੇ ਉਸ ਨੂੰ ਹਰ ਹਾਲ ਵਿਚ ਜਿੱਤ ਹਾਸਲ ਕਰਕੇ ਟੂਰਨਾਮੈਂਟ ਵਿਚ ਆਪਣੀਆਂ ਉਮੀਦਾਂ ਕਾਇਮ ਰੱਖਣੀਆਂ ਪੈਣਗੀਆਂ। ਪੰਜਾਬ ਨੂੰ ਪਿਛਲੇ ਲਗਾਤਾਰ 4 ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਹੈ। ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਪਿਛਲੇ ਮੈਚ ਵਿਚ 69 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਣਾ ਪਿਆ ਸੀ, ਜਦੋਂਕਿ ਕੋਲਕਾਤਾ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਪਿਛਲੇ ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਹੋਈ ਸੀ ਪੰਜਾਬ ਦੇ 6 ਮੈਚਾਂ ਵਿਚੋਂ 1 ਜਿੱਤ ਅਤੇ 5 ਹਾਰਾਂ ਦੇ ਨਾਲ 2 ਅੰਕ ਹਨ ਅਤੇ ਉਹ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਕੋਲਕਾਤਾ ਦੀ ਟੀਮ 5 ਮੈਚਾਂ ਵਿਚੋਂ 3 ਜਿੱਤਾਂ ਅਤੇ 2 ਹਾਰਾਂ ਨਾਲ 6 ਅੰਕ ਲੈ ਕੇ ਚੌਥੇ ਨੰਬਰ 'ਤੇ ਹੈ।
ਇਸੇ ਤਰ੍ਹਾਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਣ ਵਿਚ ਨਾਕਾਮ ਰਹੀ ਮਹਿੰਦਰ ਸਿੰਘ ਧੋਨੀ ਦੀ ਚੇਨੱਈ ਸੁਪਰ ਕਿੰਗਜ਼ ਦਾ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ਨੀਵਾਰ ਯਾਨੀ ਅੱਜ ਸ਼ਾਮ ਨੂੰ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਮੁਕਾਬਲਾ ਹੋਵੇਗਾ ਤਾਂ ਨਜ਼ਰਾਂ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ 'ਤੇ ਲੱਗੀਆਂ ਹੋਣਗੀਆਂ। ਚੇਨਈ ਟੀਮ ਵਿਚ ਹਰਫ਼ਨਮੌਲਾ ਕੇਦਾਰ ਜਾਧਵ ਦਾ ਪੱਤਾ ਕੱਟ ਸਕਦਾ ਹੈ ਜੋ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਜਿੱਤ ਦਿਵਾਉਣ ਵਿਚ ਨਾਕਾਮ ਰਹੇ ਸਨ। ਚੇਨਈ ਨੂੰ ਜਿੱਤ ਦੇ ਕਰੀਬ ਪਹੁੰਚ ਕੇ 10 ਦੌੜਾਂ ਨਾਲ ਹਾਰ ਝੱਲਣੀ ਪਈ ਅਤੇ ਜਾਧਵ ਦੀ ਰਖਿਆਤਮਕ ਬੱਲੇਬਾਜ਼ੀ ਦੀ ਕਾਫ਼ੀ ਆਲੋਚਨਾ ਹੋਈ। ਹੁਣ ਵੇਖਣਾ ਇਹ ਹੈ ਕਿ ਆਮ ਤੌਰ 'ਤੇ ਬਦਲਾਅ ਕਰਣ ਤੋਂ ਹਿਚਕਿਚਾਉਂਦੀ ਰਹੀ ਟੀਮ 35 ਸਾਲ ਦੇ ਜਾਧਵ ਨੂੰ ਹੀ ਉਤਾਰਦੀ ਹੈ ਜਾਂ ਕਿਸੇ ਹੋਰ ਨੂੰ ਮੌਕਾ ਮਿਲਦਾ ਹੈ।
ਪਾਕਿ ਲਈ ਖੇਡਣਾ ਚਾਹੁੰਦਾ ਹੈ ਦੁਨੀਆ ਦਾ ਸਭ ਤੋਂ ਲੰਬਾ ਕ੍ਰਿਕਟਰ
NEXT STORY