ਨਵੀਂ ਦਿੱਲੀ : ਆਈ.ਪੀ.ਐਲ. 2020 ਦਾ ਲੀਗ ਰਾਊਂਡ ਹੁਣ ਖ਼ਤਮ ਹੋ ਚੁੱਕਾ ਹੈ। ਮੁੰਬਈ ਇੰਡੀਅਨਜ਼, ਸਨਰਾਈਜ਼ਰਸ ਹੈਦਰਾਬਾਦ, ਰਾਇਲ ਚੈਲੇਂਜ਼ਰਸ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਨੇ ਪਲੇਅ-ਆਫ ਵਿਚ ਜਗ੍ਹਾ ਬਣਾ ਲਈ ਹੈ। ਉਥੇ ਹੀ ਚੇਨਈ ਸੁਪਰ ਕਿੰਗਜ਼, ਕਿੰਗਜ਼ ਇਲੈਵਨ ਪੰਜਾਬ, ਕੇ.ਕੇ.ਆਰ. ਅਤੇ ਰਾਜਸਥਾਨ ਰਾਇਲਜ਼ ਦਾ ਸਫ਼ਰ ਲੀਗ ਰਾਊਂਡ ਵਿਚ ਹੀ ਖ਼ਤਮ ਹੋ ਗਿਆ। ਬਾਕੀ ਟੀਮਾਂ ਦੁਬਈ ਤੋਂ ਵਾਪਸ ਪਰਤ ਰਹੀਆਂ ਹਨ। ਇਸ ਸੀਜ਼ਨ ਵਿਚ ਜਿਸ ਟੀਮ ਨੇ ਸਭ ਤੋਂ ਜ਼ਿਆਦਾ ਉਤਾਰ-ਚੜਾਅ ਵੇਖੇ ਉਹ ਸੀ ਕਿੰਗਜ਼ ਇਲੈਵਨ ਪੰਜਾਬ। ਟੀਮ ਦੇ ਪਲੇਅ-ਆਫ ਤੋਂ ਬਾਹਰ ਹੋ ਜਾਣ ਦੇ ਬਾਅਦ ਟੀਮ ਦੀ ਮਾਲਕਣ ਅਤੇ ਅਦਾਕਾਰਾ ਪ੍ਰੀਤੀ ਜਿੰਟਾ ਨੇ ਟਵਿਟਰ 'ਤੇ ਖ਼ਾਸ ਸੰਦੇਸ਼ ਲਿਖਿਆ।
ਇਹ ਵੀ ਪੜ੍ਹੋ : ਸ਼ਰਮਨਾਕ, ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਮਾਂ ਨੂੰ ਹੋਈ 723 ਸਾਲ ਦੀ ਸਜ਼ਾ
ਪ੍ਰੀਤੀ ਨੇ ਕੀਤਾ ਭਾਵੁਕ ਟਵੀਟ
ਪ੍ਰੀਤੀ ਨੇ ਟਵਿਟਰ 'ਤੇ ਆਪਣੀ ਟੀਮ ਦੀ ਤਸਵੀਰ ਸਾਂਝੀ ਕੀਤੀ ਅਤੇ ਕੈਪਸ਼ਨ ਵਿਚ ਲਿਖਿਆ, 'ਆਈ.ਪੀ.ਐਲ. ਨੂੰ ਅਤੇ ਯੂ.ਏ.ਈ. ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਇਹ ਸੀਜ਼ਨ ਉਹੋ ਜਿਹਾ ਨਹੀਂ ਰਿਹਾ, ਜਿਸ ਤਰ੍ਹਾਂ ਦੀ ਸਾਨੂੰ ਉਮੀਦ ਸੀ ਪਰ ਅਸੀਂ ਹੋਰ ਬਿਹਤਰ ਅਤੇ ਮਜ਼ਬੂਤ ਬਣ ਕੇ ਅਗਲੇ ਸਾਲ ਆਵਾਂਗੇ। ਕਈ ਰੋਮਾਂਚਕ ਮੁਕਾਬਲੇ ਦਿਲ ਦੀਆਂ ਧੜਕਨਾਂ ਰੋਕ ਦੇਣ ਵਾਲੇ ਅਤੇ ਯਾਦਗਾਰ ਲੰਮਹੇਂ ਸਾਨੂੰ ਇੱਥੇ ਮਿਲੇ। ਇਹ ਸਫ਼ਰ ਓਨਾ ਲੰਮਾ ਨਹੀਂ ਸੀ।' ਪ੍ਰੀਤੀ ਨੇ ਅੱਗੇ ਲਿਖਿਆ, 'ਮੈਂ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਸ਼ੰਸਕਾਂ ਨੂੰ ਧੰਨਵਾਦ ਕਹਿਣਾ ਚਾਹੁੰਦੀ ਹਾਂ ਜੋ ਹਰ ਮੁਸ਼ਕਲ ਵਿਚ ਸਾਡੇ ਨਾਲ ਖੜੇ ਰਹੇ। ਤੁਸੀਂ ਸਾਰੇ ਲੋਕ ਸ਼ਾਨਦਾਰ ਹੋ ਅਤੇ ਸਾਡੇ ਲਈ ਕਾਫ਼ੀ ਅਹਿਮ ਹੋ।'
ਇਹ ਵੀ ਪੜ੍ਹੋ : ਮੁੜ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ
ਮੈਚ ਜਿੱਤਣ ਤੋਂ ਬਾਅਦ ਬੋਲੇ ਨਦੀਮ, ਮੁੰਬਈ ਵਰਗੀ ਮਜ਼ਬੂਤ ਟੀਮ ਖ਼ਿਲਾਫ਼ ਜਿੱਤ ਮਨੋਬਲ ਵਧਾਉਣ ਵਾਲੀ
NEXT STORY