ਨਵੀਂ ਦਿੱਲੀ : ਆਈ.ਪੀ.ਐਲ. 2020 ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ ਮਿਲੀ ਇਸ ਦੂਜੀ ਜਿੱਤ ਦੇ ਬਾਅਦ ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਕਾਫ਼ੀ ਖੁਸ਼ ਨਜ਼ਰ ਆਈ। ਪ੍ਰੀਤੀ ਕਿੰਗਜ਼ ਇਲੈਵਨ ਪੰਜਾਬ ਦੀ ਸਹਿ ਮਾਲਕਣ ਹੈ ਅਤੇ ਇਸ ਜਿੱਤ ਦੇ ਬਾਅਦ ਉਨ੍ਹਾਂ ਨੇ ਇਕ ਵੈਧਾਨਿਕ ਚਿਤਾਵਨੀ ਦਿੰਦੇ ਹੋਏ ਟਵੀਟ ਕੀਤਾ।
ਇਹ ਵੀ ਪੜ੍ਹੋ: IPL 2020 : ਟੀ-20 'ਚ 200 ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਗੇਂਦਬਾਜ਼ ਬਣੇ ਯੁਜਵੇਂਦਰ ਚਾਹਲ
ਪ੍ਰੀਤੀ ਜਿੰਟਾ ਨੇ ਟਵੀਟ 'ਚ ਲਿਖਿਆ, 'ਸਾਡੇ ਲਈ ਇਕ ਬੇਹੱਦ ਜ਼ਰੂਰੀ ਜਿੱਤ ਹੈ। ਉਮੀਦ ਕਰਦੀ ਹਾਂ ਕਿ ਸਾਡੀ ਟੀਮ ਕ੍ਰਿਕਟ ਦੇ ਨਾਮ 'ਤੇ ਲੋਕਾਂ ਨੂੰ ਹਾਰਟ ਅਟੈਕ ਨਾ ਕਰਵਾ ਦੇਵੇ। ਵੈਧਾਨਿਕ ਚਿਤਾਵਨੀ। ਕਿੰਗਜ਼ ਇਲੈਵਨ ਪੰਜਾਬ ਦੇ ਮੈਚ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹਨ। ਮੈਂ ਅਸਲ ਵਿਚ ਆਰ.ਸੀ.ਬੀ. ਦੇ ਗੇਂਦਬਾਜ਼ਾਂ ਦੀ ਅੰਤ ਵਿਚ ਫਾਇਟ ਬੈਕ ਦੀ ਤਾਰੀਫ਼ ਕਰਦੀ ਹਾਂ।' ਇਸ ਦੇ ਇਲਾਵਾ ਪ੍ਰੀਤੀ ਜਿੰਟਾ ਨੇ ਇਕ ਹੋਰ ਟਵੀਟ ਕੀਤਾ ਅਤੇ ਉਸ ਵਿਚ ਕ੍ਰਿਸ ਗੇਲ, ਕੇ.ਐਲ. ਰਾਹੁਲ, ਮਯੰਕ ਅਗਰਵਾਲ, ਮੁਹੰਮਦ ਸ਼ਮੀ, ਅਸ਼ਵਿਨ ਮੁਰੁਗਨ, ਨਿਕੋਲਸ ਪੂਰਨ, ਅਨਿਲ ਕੁੰਬਲੇ ਸਮੇਤ ਪੂਰੀ ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, 5500 ਰੁਪਏ ਤੱਕ ਸਸਤਾ ਹੋਇਆ ਸੋਨਾ, ਚਾਂਦੀ 'ਚ ਵੀ 18000 ਰੁਪਏ ਦੀ ਗਿਰਾਵਟ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ 2020 ਦੇ 31ਵੇਂ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ.ਸੀ.ਬੀ. ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ 'ਤੇ 171 ਦੌੜਾਂ ਬਣਾਈਆਂ ਸਨ। ਪੰਜਾਬ ਨੇ 2 ਵਿਕਟਾਂ 'ਤੇ 177 ਦੌੜਾਂ ਬਣਾ ਕੇ ਮੈਚ ਆਪਣੇ ਨਾਮ ਕੀਤਾ। ਦੱਸ ਦੇਈਏ ਕਿ ਟੀਮ ਨੇ 8 ਵਿੱਚੋਂ ਸਿਰਫ਼ 2 ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਦੋਵੇਂ ਜਿੱਤਾਂ ਪੰਜਾਬ ਨੂੰ ਆਰ.ਸੀ.ਬੀ. ਖਿਲਾਫ਼ ਮਿਲੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਦੀ ਇਸ ਜਿੱਤ ਦੇ ਬਾਅਦ ਪੁਆਇੰਟ ਟੇਬਲ ਵਿਚ 4 ਅੰਕ ਹੋ ਗਏ ਹਨ।
ਇਹ ਵੀ ਪੜ੍ਹੋ: IPL 2020: ਦਿਨੇਸ਼ ਕਾਰਤਿਕ ਨੇ ਛੱਡੀ ਕੋਲਕਾਤਾ ਦੀ ਕਪਤਾਨੀ, ਹੁਣ ਇਹ ਖਿਡਾਰੀ ਸੰਭਾਲੇਗਾ ਟੀਮ ਦੀ ਕਮਾਨ
IPL 2020: ਦਿਨੇਸ਼ ਕਾਰਤਿਕ ਨੇ ਛੱਡੀ ਕੋਲਕਾਤਾ ਦੀ ਕਪਤਾਨੀ, ਹੁਣ ਇਹ ਖਿਡਾਰੀ ਸੰਭਾਲੇਗਾ ਟੀਮ ਦੀ ਕਮਾਨ
NEXT STORY