ਸਪੋਰਟਸ ਡੈਸਕ : ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਨੂੰ ਆਈ.ਪੀ.ਐਲ. 2020 ਦੇ 38ਵੇਂ ਮੈਚ ਵਿਚ 5 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਜਿੱਤ ਹਾਸਲ ਕਰਕੇ ਪਲੇਆਫ ਵਿਚ ਪੁੱਜਣ ਦੀ ਉਮੀਦ ਨੂੰ ਜਿੰਦਾ ਰੱਖਿਆ ਹੈ। ਪੰਜਾਬ ਨੂੰ ਦਿੱਲੀ ਨੇ 165 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਜੇਤੂ ਟੀਮ ਨੇ 19 ਓਵਰਾਂ ਵਿਚ 5 ਵਿਕਟਾਂ ਦੇ ਕੇ ਹਾਸਲ ਕਰ ਲਿਆ। ਪੰਜਾਬ ਦੀ ਜਿੱਤ ਵਿਚ ਜਿੱਥੇ ਨਿਕੋਲਸ ਪੂਰਨ ਦੀ ਅਰਧ ਸੈਂਕੜੇ ਦੀ ਪਾਰੀ ਰਹੀ ਤਾਂ ਉਥੇ ਹੀ ਗੇਲ ਦੀ ਤੂਫਾਨੀ ਪਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤਿ ਲਿਆ। ਪੂਰਨ 28 ਗੇਂਦਾਂ 'ਤੇ 53 ਦੌੜਾਂ ਬਣਾ ਕੇ ਆਊਟ ਹੋਏ।
ਦੱਸ ਦੇਈਏ ਕਿ ਮੈਚ ਦੌਰਾਨ ਇਕ ਅਜਿਹਾ ਮੌਕਾ ਵੀ ਆਇਆ ਸੀ ਜਦੋਂ ਪੂਰਨ ਨੇ ਅਜੇ ਸਿਰਫ਼ 10 ਦੌੜਾਂ ਹੀ ਬਣਾਈਆਂ ਸਨ ਅਤੇ ਉਹ ਰਨ ਆਊਟ ਹੋਣ ਤੋਂ ਵਾਲ-ਵਾਲ ਬਚੇ ਸਨ। ਉਥੇ ਹੀ ਧੋਨੀ ਦੇ ਸਟਾਇਲ ਵਿਚ ਪੂਰਨ ਨੂੰ ਰਨ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਰਿਸ਼ਭ ਪੰਤ ਨੂੰ ਹੁਣ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ ਅਤੇ ਕਈ ਮੀਮਜ਼ ਵੀ ਸਾਂਝੇ ਕੀਤੇ ਗਏ ਹਨ।
pic.twitter.com/flJHQIiSya
— faceplatter49 (@faceplatter49) October 20, 2020
ਦਰਅਸਲ ਪੰਜਾਬ ਦੀ ਪਾਰੀ ਦੇ 8ਵੇਂ ਓਵਰ ਵਿਚ ਅਸ਼ਵਿਨ ਦੀ ਗੇਂਦ 'ਤੇ ਪੂਰਨ ਨੇ ਆਫ ਸਾਇਡ ਉੱਤੇ ਸ਼ਾਟ ਖੇਡਿਆ ਅਤੇ ਤੇਜ਼ੀ ਨਾਲ ਸਕੋਰ ਲੈਣ ਲਈ ਭੱਜੇ ਅਤੇ ਕਰੀਜ਼ ਤੋਂ ਕਾਫ਼ੀ ਦੂਰ ਆ ਗਏ ਪਰ ਉੱਥੇ ਧਵਨ ਪਹਿਲਾਂ ਤੋਂ ਮੌਜੂਦ ਸਨ, ਧਵਨ ਨੇ ਗੇਂਦ ਫੜੀ ਅਤੇ ਥਰੋ ਵਿਕਟਕੀਪਰ ਰਿਸ਼ਭ ਪੰਤ ਨੂੰ ਸੁੱਟੀ। ਅਜਿਹੇ ਵਿਚ ਵਿਕਟਕੀਪਰ ਨੇ ਡਰਾਇਵ ਮਾਰ ਕੇ ਗੇਂਦ ਨੂੰ ਫੜੀ ਅਤੇ ਬਿਲਕੁੱਲ ਧੋਨੀ ਦੇ ਸਟਾਇਲ ਵਿਚ ਗੇਂਦ ਸੁੱਟ ਕੇ ਸਟੰਪ ਲੈਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਕਿਸਮਤ ਨੇ ਪੂਰਨ ਦਾ ਸਾਥ ਦਿੱਤਾ ਅਤੇ ਪੰਤ ਵੱਲੋਂ ਸੁੱਟੀ ਗਈ ਗੇਂਦ ਸਟੰਪ 'ਤੇ ਨਹੀਂ ਲੱਗੀ, ਜਿਸ ਨਾਲ ਨਿਕੋਲਸ ਪੂਰਨ ਰਨ ਆਊਟ ਹੋਣ ਤੋਂ ਬੱਚ ਗਏ।
ਜਲਦ ਪਿਤਾ ਬਣਨ ਵਾਲੇ ਹਨ ਕ੍ਰਿਕਟਰ ਸੁਨੀਲ ਨਾਰਾਇਣ, ਪ੍ਰਸ਼ੰਸਕਾਂ ਨਾਲ ਖ਼ੁਸ਼ੀ ਕੀਤੀ ਸਾਂਝੀ
NEXT STORY