ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ 2020 ਦੇ 13ਵੇਂ ਸੀਜ਼ਨ ਦਾ ਛੇਵਾਂ ਮੁਕਾਬਲਾ ਵੀਰਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਖੇਡਿਆ ਗਿਆ ਸੀ। ਇਸ ਮੁਕਾਬਲੇ ਦੌਰਾਨ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ। ਕੋਹਲੀ ਨੇ ਫੀਲਡਿੰਗ ਵਿਚ 2 ਕੈਚ ਛੱਡੇ ਸਨ ਅਤੇ ਬੱਲੇਬਾਜੀ ਵਿਚ ਵੀ ਕੁੱਝ ਖ਼ਾਸ ਨਹੀਂ ਕਰ ਸਕੇ। ਇਸ ਮੈਚ ਦੀ ਕਮੈਂਟਰੀ ਦੌਰਾਨ ਸੁਨੀਲ ਗਾਵਸਕਰ ਨੇ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਇਕ ਕੁਮੈਂਟ ਕੀਤਾ ਸੀ । ਹੁਣ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇਸ 'ਤੇ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: IPL 2020 : ਵਿਰਾਟ ਦੀ ਹਾਰ 'ਤੇ ਗਾਵਸਕਰ ਨੇ ਅਨੁਸ਼ਕਾ 'ਤੇ ਵਿੰਨ੍ਹਿਆ ਨਿਸ਼ਾਨਾ, ਖੜ੍ਹਾ ਹੋਇਆ ਹੰਗਾਮਾ

ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ ਵਿਚ ਕਿਹਾ, 'ਮਿਸਟਰ ਗਾਵਸਕਰ, ਤੁਹਾਡਾ ਸੰਦੇਸ਼ ਭੱਦਾ ਸੀ, ਇਹ ਸੱਚ ਹੈ ਕਿ ਪਰ ਮੈਂ ਚਾਹਾਂਗੀ ਕਿ ਤੁਸੀਂ ਇਸ ਦਾ ਜਵਾਬ ਦਿਓ ਕਿ ਤੁਸੀਂ ਇਕ ਪਤਨੀ 'ਤੇ ਅਜਿਹੀ ਬੇਕਾਰ ਟਿੱਪਣੀ ਕਰਨ ਬਾਰੇ ਕਿਉਂ ਸੋਚਿਆ, ਜਿਸ ਵਿਚ ਉਸ 'ਤੇ ਆਪਣੇ ਪਤੀ ਦੇ ਖੇਡ ਲਈ ਦੋਸ਼ ਲਗਾਇਆ?' ਉਨ੍ਹਾਂ ਅੱਗੇ ਲਿਖਿਆ, 'ਮੈਨੂੰ ਭਰੋਸਾ ਹੈ ਕਿ ਖੇਡ ਦੀ ਕਮੈਂਟਰੀ ਕਰਦੇ ਸਮੇਂ ਤੁਸੀਂ ਇੰਨੇ ਸਾਲਾਂ ਤੱਕ ਹਰ ਕ੍ਰਿਕਟਰ ਦੀ ਨਿੱਜੀ ਜਿੰਦਗੀ ਦਾ ਸਨਮਾਨ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਮੇਰੇ ਅਤੇ ਸਾਡੇ ਲਈ ਇੰਨਾ ਹੀ ਸਨਮਾਨ ਰੱਖਣਾ ਚਾਹੀਦਾ ਹੈ?
ਇਹ ਵੀ ਪੜ੍ਹੋ: IPL 2020 : ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
ਮੈਨੂੰ ਭਰੋਸਾ ਹੈ ਕਿ ਮੇਰੇ ਪਤੀ ਦੇ ਪ੍ਰਦਰਸ਼ਨ 'ਤੇ ਕੁਮੈਂਟ ਕਰਣ ਲਈ ਤੁਹਾਡੇ ਜਹਿਨ ਵਿਚ ਕਈ ਵਾਕ ਅਤੇ ਸ਼ਬਦ ਹੋਣਗੇ ਜਾਂ ਤੁਹਾਡੇ ਸ਼ਬਦ ਸਿਰਫ਼ ਉਦੋਂ ਉਚਿਤ ਹੁੰਦੇ ਜਦੋਂ, ਤੁਸੀਂ ਇਸ ਮੇਰੇ ਨਾਮ ਦਾ ਇਸਤੇਮਾਲ ਕਰਦੇ?' ਪਿਛਲੇ ਕੁੱਝ ਸਾਲਾਂ ਵਿਚ ਕੁੱਝ ਮੋਕਿਆਂ 'ਤੇ ਬਾਲੀਵੁੱਡ ਅਦਾਕਾਰਾ ਨੂੰ 31 ਸਾਲ ਕੋਹਲੀ ਦੇ ਮੈਦਾਨ 'ਤੇ ਖ਼ਰਾਬ ਪ੍ਰਦਰਸ਼ਨ ਲਈ ਜ਼ਿੰਮੇਦਾਰ ਠਹਿਰਾਇਆ ਗਿਆ। ਉਨ੍ਹਾਂ ਕਿਹਾ ਕਿ। 'ਇਹ 2020 ਹੈ ਅਤੇ ਚੀਜ਼ਾਂ ਮੇਰੇ ਲਈ ਹੁਣ ਵੀ ਨਹੀਂ ਬਦਲੀਆਂ ਹਨ। ਕਦੋਂ ਅਜਿਹਾ ਹੋਵੇਗਾ ਜਦੋਂ ਮੈਨੂੰ ਕ੍ਰਿਕਟ ਵਿਚ ਘੜੀਸਨਾ ਬੰਦ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਭੱਦੇ ਬਿਆਨ ਲਈ ਇਸਤੇਮਾਲ ਕੀਤਾ ਜਾਣਾ ਬੰਦ ਹੋਵੇਗਾ?
ਇਹ ਵੀ ਪੜ੍ਹੋ: 6500 ਰੁਪਏ ਤੱਕ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ
ਦਰਅਸਲ ਸੁਨੀਲ ਗਾਵਸਕਰ ਨੇ ਹਿੰਦੀ ਵਿਚ ਕਮੈਂਟਰੀ ਕਰਦੇ ਹੋਏ ਵਿਰਾਟ ਦੇ ਖ਼ਰਾਬ ਫ਼ਾਰਮ 'ਤੇ ਕਿਹਾ, 'ਇਨ੍ਹਾਂ ਨੇ ਤਾਲਾਬੰਦੀ ਵਿਚ ਤਾਂ ਬੱਸ ਅਨੁਸ਼ਕਾ ਦੀਆਂ ਗੇਂਦਾਂ ਦੀ ਪ੍ਰੈਕਟਿਸ ਕੀਤੀ ਹੈ।' ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਵਿਰਾਟ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋਈ ਸੀ। ਇਸ ਵੀਡੀਓ ਵਿਚ ਵਿਰਾਟ ਆਪਣੀ ਪਤਨੀ ਅਨੁਸ਼ਕਾ ਨਾਲ ਕ੍ਰਿਕਟ ਖੇਡਦੇ ਵਿਖ ਰਹੇ ਸਨ। ਸ਼ਾਇਦ ਗਾਵਸਕਰ ਦਾ ਕੁਮੈਂਟ ਇਸ ਵੀਡੀਓ ਵੱਲ ਇਸ਼ਾਰਾ ਕਰਦਾ ਹੈ ਪਰ ਗਾਵਸਕਰ ਦੀ ਇਸ ਟਿੱਪਣੀ ਨਾਲ ਪ੍ਰਸ਼ੰਸਕ ਭੜਕ ਗਏ ਹਨ। ਕਈ ਲੋਕ ਉਨ੍ਹਾਂ ਦੇ ਇਸ ਕੁਮੈਂਟ ਨੂੰ ਵਿਰਾਟ ਅਤੇ ਅਨੁਸ਼ਕਾ 'ਤੇ ਪਰਸਨਲ ਅਟੈਕ ਮੰਨ ਰਹੇ ਹਨ। ਨਾਲ ਹੀ ਕਈ ਲੋਕ ਇਸ ਕੁਮੈਂਟ ਨੂੰ ਡਬਲ ਮਤਲਬ ਵੀ ਕਹਿ ਰਹੇ ਹਨ।
ਇਹ ਵੀ ਪੜ੍ਹੋ: IPL 2020: ਹਾਰ ਦੇ ਬਾਅਦ ਵਿਰਾਟ ਕੋਹਲੀ ਲਈ ਇਕ ਹੋਰ ਬੁਰੀ ਖ਼ਬਰ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ
IPL 2020 : ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
NEXT STORY