ਦੁਬਈ : ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਕਰਾਰੀ ਹਾਰ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵਿਰਾਟ ਕੋਹਲੀ 'ਤੇ ਸਲੋ-ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲੱਗਾ ਹੈ। ਵਿਰਾਟ ਦੀ ਟੀਮ ਨੇ ਨਿਰਧਾਰਤ ਸਮੇਂ ਵਿੱਚ 20 ਓਵਰ ਪੂਰੇ ਨਹੀਂ ਕੀਤੇ। ਇਸ ਦੇ ਚਲਦੇ ਪੰਜਾਬ ਦੀ ਪਾਰੀ ਕਾਫ਼ੀ ਦੇਰ ਨਾਲ ਖ਼ਤਮ ਹੋਈ। ਆਈ.ਪੀ.ਐਲ. ਦੇ ਨਿਯਮਾਂ ਮੁਤਾਬਕ ਸਮੇਂ 'ਤੇ ਓਵਰ ਪੂਰੇ ਨਾ ਹੋਣ ਦੇ ਚਲਦੇ ਕਪਤਾਨ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਆਈ.ਪੀ.ਐਲ. ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਕਿਸੇ ਕਪਤਾਨ ਨੂੰ ਸਲੋ ਓਵਰ ਰੇਟ ਲਈ ਇਹ ਸਜ਼ਾ ਦਿੱਤੀ ਗਈ ਹੈ। ਦੱਸ ਦੇਈਏ ਕਿ ਲਗਾਤਾਰ ਗਲਤੀ ਦੁਹਰਾਉਣ 'ਤੇ ਮੈਚ ਤੋਂ ਕਪਤਾਨ ਨੂੰ ਸਸਪੈਂਡ ਵੀ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼
ਅਖ਼ਿਰ ਕਿੱਥੇ ਹੋਈ ਦੇਰੀ?
ਦੱਸ ਦੇਈਏ ਕਿ ਵੀਰਵਾਰ ਨੂੰ ਪੰਜਾਬ ਖ਼ਿਲਾਫ਼ ਵਿਰਾਟ ਕੋਹਲੀ ਨੇ 6 ਗੇਂਦਬਾਜਾਂ ਦਾ ਇਸਤੇਮਾਲ ਕੀਤਾ ਸੀ। ਹਰ ਗੇਂਦਬਾਜ ਨੇ ਥੋਕ ਦੇ ਭਾਅ ਵਿਚ ਦੌੜਾਂ ਲੁਟਾਈਆਂ। ਇਸ ਦੌਰਾਨ ਵਿਰਾਟ ਲਗਭਗ ਹਰ ਗੇਂਦ ਦੇ ਬਾਅਦ ਗੇਂਦਬਾਜਾਂ ਨਾਲ ਗੱਲਬਾਤ ਕਰ ਰਹੇ ਸਨ। ਲਿਹਾਜਾ ਇਕ-ਇਕ ਓਵਰ ਪੂਰਾ ਹੋਣ ਵਿਚ ਕਾਫ਼ੀ ਸਮਾਂ ਲੱਗ ਰਿਹਾ ਸੀ। ਨਾਲ ਹੀ ਡੇਲ ਸਟੇਨ ਅਤੇ ਉਮੇਸ਼ ਯਾਦਵ ਓਵਰ ਪੂਰਾ ਕਰਣ ਵਿਚ ਕਾਫ਼ੀ ਸਮਾਂ ਲੈ ਰਹੇ ਸਨ। ਇਸ ਦੇ ਇਲਾਵਾ ਕੇ.ਐਲ. ਰਾਹੁਲ ਨੇ ਵੀ ਵਿਰਾਟ ਕੋਹਲੀ ਦੀ ਟੀਮ ਨੂੰ ਬਹੁਤ ਪਰੇਸ਼ਾਨ ਕੀਤਾ। ਉਨ੍ਹਾਂ ਨੇ ਸਿਰਫ਼ 69 ਗੇਂਦਾਂ 'ਤੇ ਤਾਬੜ-ਤੋੜ ਪਾਰੀ ਖੇਡੀ। ਵਿਰਾਟ ਕੋਹਲੀ ਨੇ ਰਾਹੁਲ ਦੇ 2 ਕੈਚ ਵੀ ਛੱਡ ਦਿੱਤੇ। ਕਪਤਾਨ ਵਿਰਾਟ ਇਸ ਦੇ ਬਾਅਦ ਬਾਉਂਡਰੀ 'ਤੇ ਬੇਹੱਦ ਹਤਾਸ਼ ਅਤੇ ਨਿਰਾਸ਼ ਵਿੱਖ ਰਹੇ ਸਨ।
IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼
NEXT STORY