ਮੁੰਬਈ : ਨਵੇਂ ਨਾਮ ਅਤੇ ਜਰਸੀ ਨਾਲ ਪੰਜਾਬ ਕਿੰਗਜ਼ ਨੇ ਆਈ.ਪੀ.ਐਲ. 2021 ਦੇ ਸਫ਼ਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਪੰਜਾਬ ਕਿੰਗਜ਼ ਨੇ ਆਪਣੇ ਓਪਨਿੰਗ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 4 ਦੌੜਾਂ ਨਾਲ ਹਰਾਇਆ। ਇਸ ਮੈਚ ਦੌਰਾਨ ਟੀਮ ਦੀ ਕੋ-ਓਨਰ ਪ੍ਰੀਤੀ ਜ਼ਿੰਟਾ ਵੀ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਨਜ਼ਰ ਆਈ। ਪ੍ਰੀਤੀ ਜ਼ਿੰਟਾ ਨੇ ਇਸ ਜਿੱਤ ਦੇ ਬਾਅਦ ਟਵਿਟਰ ’ਤੇ ਲਿਖਿਆ, ‘ਇਹ ਟੀਮ ਹਾਰਟ ਅਟੈਕ ਦੇਣਾ ਬੰਦ ਨਹੀਂ ਕਰੇਗੀ।’
ਇਹ ਵੀ ਪੜ੍ਹੋ : ਕ੍ਰਿਸ ਗੇਲ ਦੇ ਨਾਮ ਦਰਜ ਹੋਈ ਇਕ ਹੋਰ ਉਪਲਬੱਧੀ, IPL ਦੇ ਇਤਿਹਾਸ ’ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਪ੍ਰੀਤੀ ਜ਼ਿੰਟਾ ਨੇ ਲਿਖਿਆ, ‘ਵਾਹ ਕੀ ਗੇਮ ਸੀ! ਸਾਡਾ ਨਵਾਂ ਨਾਮ ਹੈ, ਨਵੀਂ ਜਰਸੀ ਹੈ, ਪਰ ਸਾਡਾ ਪੰਜਾਬ ਗੇਮ ਵਿਚ ਸਾਨੂੰ ਹਾਰਟ ਅਟੈਕ ਦੇਣਾ ਬੰਦ ਨਹੀਂ ਕਰੇਗਾ। ਕੀ ਕਰੀਏ? ਸਾਡੇ ਲਈ ਪਰਫੈਕਟ ਗੇਮ ਨਹੀਂ ਸੀ ਪਰ ਅੰਤ ਵਿਚ ਇਕਦਮ ਪਰਫੈਕਟ ਸੀ। ਵਾਹ ਕੇ.ਐਲ. ਰਾਹੁਲ, ਦੀਪਕ ਹੁੱਡਾ ਅਤੇ ਟੀਮ ਦੇ ਬਾਕੀ ਸਾਰੇ ਖਿਡਾਰੀ।’
ਇਹ ਵੀ ਪੜ੍ਹੋ : 8 ਮਹੀਨੇ ਦੀ ਗਰਭਵਤੀ ਮਹਿਲਾ ਨੇ ਤਾਈਕਵਾਂਡੋ ’ਚ ਜਿੱਤਿਆ ਗੋਲਡ, ਤਾੜੀਆਂ ਦੀ ਆਵਾਜ਼ ਨਾਲ ਗੂੰਜਿਆ ਸਟੇਡੀਅਮ (ਵੀਡੀਓ)
ਮੈਚ ਦੀ ਗੱਲ ਕਰੀਏ ਤਾਂ ਪੰਜਾਬ ਕਿੰਗਜ਼ ਨੂੰ ਰਾਜਸਥਾਨ ਰਾਇਲਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪੰਜਾਬ ਕਿੰਗਜ ਨੇ 20 ਓਵਰ ਵਿਚ 6 ਵਿਕਟਾਂ ’ਤੇ 221 ਦੌੜਾ ਬਣਾਈਆਂ, ਜਵਾਬ ਵਿਚ ਰਾਜਸਥਾਨ ਰਾਇਲਜ਼ ਦੀ ਟੀ 20 ਓਵਰ ਵਿਚ 7 ਵਿਕਟਾਂ ’ਤੇ 217 ਦੌੜਾਂ ਹੀ ਬਣਾ ਸਕੀ ਅਤੇ ਮੈਚ 4 ਦੌੜਾਂ ਨਾਲ ਗਵਾ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ WWE ਸਟਾਰ ‘ਦਿ ਰੌਕ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL : ਮੁੰਬਈ ਤੇ ਕੋਲਕਾਤਾ ਵਿਚਾਲੇ ਮੁਕਾਬਲਾ ਅੱਜ, ਜਾਣੋ ਦੋਹਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੇ ਦਿਲਚਸਪ ਅੰਕੜੇ
NEXT STORY